ਦਿਲਜੀਤ ਦੋਸਾਂਝ ਨੇ ਕਿਹਾ ‘ਮੈਂ ਇਸ ਸਰੀਰ ਨੂੰ ਪਹਿਲਾਂ ਹੀ ਛੱਡ ਚੁੱਕਿਆ ਹਾਂ’

ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਵਰਲਡ ਟੂਰ ‘ਔਰਾ’ ਨੂੰ ਲੈ ਕੇ ਚਰਚਾ ‘ਚ ਹਨ । ਜਿੱਥੇ ਉਹ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ । ਉੱਥੇ ਹੀ ਹੁਣ ਉਨ੍ਹਾਂ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਨੇ ਹਰ ਪਾਸੇ ਚਰਚਾ ਛੇੜ ਦਿੱਤੀ ਹੈ।

By  Shaminder Kaur Kaler May 4th 2026 04:34 PM -- Updated: May 4th 2026 04:50 PM

ਦਿਲਜੀਤ ਦੋਸਾਂਝ (Diljit Dosanjh) ਇਨ੍ਹੀਂ ਦਿਨੀਂ ਆਪਣੇ ਵਰਲਡ ਟੂਰ ‘ਔਰਾ’ ਨੂੰ ਲੈ ਕੇ ਚਰਚਾ ‘ਚ ਹਨ । ਜਿੱਥੇ ਉਹ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ । ਉੱਥੇ ਹੀ ਹੁਣ ਉਨ੍ਹਾਂ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਨੇ ਹਰ ਪਾਸੇ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਨੇ ਬੀਤੇ ਦਿਨੀਂ ਕੈਲਗਰੀ ‘ਚ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ ।


ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ੋਅ ਦੇ ਦੌਰਾਨ ਕੁਝ ਅਜਿਹੀਆਂ ਗੱਲਾਂ ਆਖੀਆਂ ਜਿਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਤੜਥੱਲੀ ਮਚਾ ਦਿੱਤੀ ਹੈ। ਗਾਇਕ ਨੇ ਇਸ ਵੀਡੀਓ ‘ਚ ਕਿਹਾ ਸੀ ਕਿ ‘ਮੈਂ ਦੁਨੀਆ ਨੂੰ ਪਹਿਲਾਂ ਹੀ ਛੱਡ ਚੁੱਕਿਆ ਹਾਂ, ਮੈਨੂੰ ਮੌਤ ਦਾ ਕੋਈ ਡਰ ਨਹੀਂ। ਪਿਛਲੇ ਸਾਲ ਦਸੰਬਰ ਮਹੀਨੇ ‘ਚ ਮੈਂ ਇਸ ਸਰੀਰ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਇਸ ਸਰੀਰ ਨੂੰ ਛੱਡਣ ਤੋਂ ਪਹਿਲਾਂ ਮੈਂ ਕੁਝ ਕੰਮ ਕਰਨੇ ਹਨ।ਮੈਂ ਇਸ ਦੁਨੀਆ ਨੂੰ ਪਹਿਲਾਂ ਹੀ ਛੱਡ ਚੁੱਕਿਆ ਹਾਂ।ਇਹੀ ਸੱਚ ਹੈ ਮੈਂ ਇਸ ਸਟੇਜ ‘ਤੇ ਖੜ੍ਹਾ ਹਾਂ ।ਇਹੀ ਮੇਰਾ ਭਗਵਾਨ ਹੈ”।ਸੋਸ਼ਲ ਮੀਡੀਆ ‘ਤੇ ਦਿਲਜੀਤ ਦੋਸਾਂਝ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 


ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ । ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹੁਣ ਤੱਕ ਉਹ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ। 

© Copyright Galactic Television & Communications Pvt. Ltd. 2026. All rights reserved.