ਦਿਲਜੀਤ ਦੋਸਾਂਝ ਨੇ ਕਾਓ ਬੁਆਏ ਬਣ ਕੇ ਖੂਬ ਕੀਤੀ ਮਸਤੀ, ਵੇਖੋ ਵੀਡੀਓ

ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ‘ਔਰਾ ਟੂਰ’ ਨੂੰ ਲੈ ਕੇ ਚਰਚਾ ‘ਚ ਹਨ । ਉਹ ਵਿਦੇਸ਼ ‘ਚ ਵੱਖ ਵੱਖ ਥਾਵਾਂ ‘ਤੇ ਪਰਫਾਰਮ ਕਰ ਰਹੇ ਹਨ ਇਸ ਤੋਂ ਇਲਾਵਾ ਉਹ ਆਪਣੇ ਸ਼ੋਅ ਤੋਂ ਬਾਅਦ ਕੁਝ ਸਮਾਂ ਮਸਤੀ ਦੇ ਲਈ ਵੀ ਕੱਢ ਲੈਂਦੇ ਹਨ। ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।

By  Shaminder Kaur Kaler May 16th 2026 01:20 PM

ਗਾਇਕ ਦਿਲਜੀਤ ਦੋਸਾਂਝ(Diljit Dosanjh) ਇਨ੍ਹੀਂ ਦਿਨੀਂ ਆਪਣੇ ‘ਔਰਾ ਟੂਰ’ ਨੂੰ ਲੈ ਕੇ ਚਰਚਾ ‘ਚ ਹਨ । ਉਹ ਵਿਦੇਸ਼ ‘ਚ ਵੱਖ ਵੱਖ ਥਾਵਾਂ ‘ਤੇ ਪਰਫਾਰਮ ਕਰ ਰਹੇ ਹਨ ਇਸ ਤੋਂ ਇਲਾਵਾ ਉਹ ਆਪਣੇ ਸ਼ੋਅ ਤੋਂ ਬਾਅਦ ਕੁਝ ਸਮਾਂ ਮਸਤੀ ਦੇ ਲਈ ਵੀ ਕੱਢ ਲੈਂਦੇ ਹਨ। ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੀ ਟੀਮ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਵੀਡੀਓ ‘ਚ ਉਹ ਗੇਮ ਵੀ ਵਿਖਾਉਂਦੇ ਹੋਏ ਕਮੈਂਟਰੀ ਕਰ ਰਹੇ ਹਨ।


ਜਿਸ ‘ਚ ਉਹ ਆਪਣੇ ਫੈਨਸ ਨੂੰ ਹਸਾ ਰਹੇ ਹਨ। ਸੋਸ਼ਲ ਮੀਡੀਆ ‘ਤੇ ਦਿਲਜੀਤ ਦੋਸਾਂਝ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਕੁੜੀਆਂ ਦੀਆਂ ਰੇਸਾਂ ਵੇਖ ਰਹੇ ਹਨ। ਜੋ ਕਿ ਘੋੜਿਆਂ ‘ਤੇ ਚੜ੍ਹ ਕੇ ਕਰਤੱਬ ਦਿਖਾ ਰਹੀਆਂ ਹਨ। 


ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ। ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਉਨ੍ਹਾਂ ਨੇ ਕਈ ਬਾਲੀਵੁੱਡ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। 


© Copyright Galactic Television & Communications Pvt. Ltd. 2026. All rights reserved.