ਦਿਲਜੀਤ ਦੋਸਾਂਝ ਨੇ ਵਿਦੇਸ਼ ‘ਚ ਵਧਾਇਆ ਪੰਜਾਬੀਆਂ ਦਾ ਮਾਣ, 6 ਜਨਵਰੀ 2027 ਨੂੰ ਲਾਸ ਐਂਜਲਸ ‘ਚ ਮਨਾਇਆ ਜਾਵੇਗਾ ਦਿਲਜੀਤ ਦੋਸਾਂਝ ਡੇਅ
ਦਿਲਜੀਤ ਦੋਸਾਂਝ ਨੇ ਇੱਕ ਵਾਰ ਮੁੜ ਤੋਂ ਪੰਜਾਬੀਆਂ ਦਾ ਮਾਣ ਵਧਾ ਦਿੱਤਾ ਹੈ। ਹੁਣ ਲਾਸ ਏਂਜਲਸ ‘ਚ ਦਿਲਜੀਤ ਦੋਸਾਂਝ ਡੇਅ ਮਨਾਇਆ ਜਾਵੇਗਾ। ਇਸ ਦੇ ਬਾਰੇ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ।
ਦਿਲਜੀਤ ਦੋਸਾਂਝ ਨੇ ਇੱਕ ਵਾਰ ਮੁੜ ਤੋਂ ਪੰਜਾਬੀਆਂ ਦਾ ਮਾਣ ਵਧਾ ਦਿੱਤਾ ਹੈ। ਹੁਣ ਲਾਸ ਏਂਜਲਸ ‘ਚ ਦਿਲਜੀਤ ਦੋਸਾਂਝ ਡੇਅ ਮਨਾਇਆ ਜਾਵੇਗਾ। ਇਸ ਦੇ ਬਾਰੇ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਲਿਖਿਆ “ਲਾਸ ਏਂਜਲਸ ਸਿਟੀ ਕੌਂਸਲ ਨੇ ਅਧਿਕਾਰਤ ਤੌਰ 'ਤੇ 6 ਜਨਵਰੀ, 2027 ਨੂੰ "ਦਿਲਜੀਤ ਦੋਸਾਂਝ ਦਿਵਸ" ਵਜੋਂ ਘੋਸ਼ਿਤ ਕਰਨ ਵਾਲਾ ਇੱਕ ਨਾਗਰਿਕ ਮਤਾ ਅਪਣਾਇਆ ਹੈ।

ਕੌਂਸਲਵੁਮੈਨ ਮੋਨਿਕਾ ਰੌਡਰਿਗਜ਼ ਦੁਆਰਾ ਪੇਸ਼ ਕੀਤਾ ਗਿਆ, ਇਹ ਮਤਾ ਭਾਰਤੀ ਮੂਲ ਦੇ ਗਾਇਕ, ਅਦਾਕਾਰ ਅਤੇ ਨਿਰਮਾਤਾ ਨੂੰ ਪੰਜਾਬੀ ਸੰਗੀਤ ਦੇ ਵਿਸ਼ਵੀਕਰਨ ਅਤੇ ਮੁੱਖ ਧਾਰਾ ਦੇ ਅਮਰੀਕੀ ਸੱਭਿਆਚਾਰ ਵਿੱਚ ਦੱਖਣੀ ਏਸ਼ੀਆਈ ਪ੍ਰਤੀਨਿਧਤਾ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕਰਦਾ ਹੈ”। ਦਿਲਜੀਤ ਦੋਸਾਂਝ ਦੇ ਲਈ ਇਹ ਐਲਾਨ ਅਧਿਕਾਰਕ ਤੌਰ ‘ਤੇ ਕੀਤਾ ਗਿਆ ਹੈ। ਹਰ ਕੋਈ ਦਿਲਜੀਤ ਦੋਸਾਂਝ ਦੀ ਇਸ ਪ੍ਰਾਪਤੀ ‘ਤੇ ਫਖਰ ਮਹਿਸੂਸ ਕਰ ਰਿਹਾ ਹੈ।