ਦਿਲਜੀਤ ਦੋਸਾਂਝ ਦੂਜੀ ਵਾਰ ਪਹੁੰਚੇ ਜਿੰਮੀ ਫੈਲਨ ਦੇ ਸ਼ੋਅ ‘ਚ, ਜਿੰਮੀ ਫੈਲਨ ਦੇ ਨਾਲ ‘ਮੋਰਨੀ’ ਗੀਤ ‘ਤੇ ਕੀਤੇ ਡਾਂਸ ਸਟੈੱਪਸ, ਵੇਖੋ ਵੀਡੀਓ

ਦਿਲਜੀਤ ਦੋਸਾਂਝ ਨੇ ਜਿੰਮੀ ਫੈਲਨ ਦੇ ਸ਼ੋਅ ‘ਚ ਦੂਜੀ ਵਾਰ ਪਹੁੰਚੇ ਹਨ। ਜਿੱਥੇ ਉਨ੍ਹਾਂ ਨੇ ‘ਮੋਰਨੀ’ ਗੀਤ ‘ਤੇ ਡਾਂਸ ਕੀਤਾ । ਇਸ ਮੌਕੇ ‘ਤੇ ਜਿੰਮੀ ਫੈਲਨ ਵੀ ਪੂਰੀ ਐਨਰਜੀ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆਏ । ਦੋਵਾਂ ਦੀ ਇਹ ਪਰਫਾਰਮੈਂਸ ਨੂੰ ਵੇਖ ਕੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

By  Shaminder Kaur Kaler April 28th 2026 03:20 PM

ਦਿਲਜੀਤ ਦੋਸਾਂਝ ਨੇ ਜਿੰਮੀ ਫੈਲਨ ਦੇ ਸ਼ੋਅ ‘ਚ ਦੂਜੀ ਵਾਰ ਪਹੁੰਚੇ ਹਨ। ਜਿੱਥੇ ਉਨ੍ਹਾਂ ਨੇ ‘ਮੋਰਨੀ’ ਗੀਤ ‘ਤੇ ਡਾਂਸ ਕੀਤਾ । ਇਸ ਮੌਕੇ ‘ਤੇ ਜਿੰਮੀ ਫੈਲਨ ਵੀ ਪੂਰੀ ਐਨਰਜੀ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆਏ । ਦੋਵਾਂ ਦੀ ਇਹ ਪਰਫਾਰਮੈਂਸ ਨੂੰ ਵੇਖ ਕੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। ਇਸ ਵੀਡੀਓ ਨੂੰ ਜਿੰਮੀ ਫੈਲਨ ਤੇ ਦਿਲਜੀਤ ਦੋਸਾਂਝ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।


ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਕੀ ਲੱਗਦਾ ਸੀ, ਵਾਪਸ ਨਹੀਂ ਆਉਣਗੇ?। ਇਸ ਤੋਂ ਬਾਅਦ ਕੈਮਰਾ ਦਿਲਜੀਤ ਵੱਲ ਘੁੰਮਦਾ ਹੈ ਅਤੇ ਉਹ ਕਹਿੰਦੇ ਹਨ ਕਿ ‘ਕਿਹਾ ਸੀ ਨਾ ਕਿ ਇੱਕ ਵਾਰ ਪੰਜਾਬੀ ਆ ਜਾਣ ਤਾਂ ਉਹ ਜਲਦੀ ਨਹੀਂ ਜਾਂਦੇ ।


ਜਿੰਮੀ ਫੈਲਨ ਆ ਗਏ ਓਏ”। ਜਿਸ ਤੋਂ ਬਾਅਦ ਉਹ ਜਿੰਮੀ ਫੈਲਨ ਦੇ ਨਾਲ ਡਾਂਸ ਕਰਦੇ ਹਨ । ਦੋਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਦੇ ਵੱਲੋਂ ਦੋਵਾਂ ਦੇ ਡਾਸ਼ ਨੂੰ ਪਸੰਦ ਵੀ ਕੀਤਾ ਜਾ ਰਿਹਾ ਹੈ।


ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।

ਇਨ੍ਹੀਂ ਦਿਨੀਂ ਉਹ ਆਪਣੇ ਔਰਾ ਟੂਰ ਨੂੰ ਲੈ ਕੇ ਚਰਚਾ ‘ਚ ਹਨ ਅਤੇ ਵਿਦੇਸ਼ ‘ਚ ਕਈ ਥਾਂਵਾਂ ‘ਤੇ ਪਰਫਾਰਮ ਕਰ ਰਹੇ ਹਨ । 


© Copyright Galactic Television & Communications Pvt. Ltd. 2026. All rights reserved.