ਧੀਰਜ ਕੁਮਾਰ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਕਿਹਾ ‘ਕੁਝ ਪਲ ਸ਼ਬਦਾਂ ਤੋਂ ਪਰੇ ਮਹਿਸੂਸ ਕੀਤੇ ਜਾਂਦੇ ਨੇ’
ਅਦਾਕਾਰ ਧੀਰਜ ਕੁਮਾਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਹੁਣ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਵਿਆਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ।
ਅਦਾਕਾਰ ਧੀਰਜ ਕੁਮਾਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਹੁਣ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਵਿਆਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਕੁਝ ਪਲ ਸ਼ਬਦਾਂ ਤੋਂ ਪਰੇ ਮਹਿਸੂਸ ਕੀਤੇ ਜਾਂਦੇ ਹਨ... ਅਤੇ ਸਾਡਾ ਆਨੰਦ ਕਾਰਜ ਉਨ੍ਹਾਂ ਵਿੱਚੋਂ ਇੱਕ ਸੀ। ਮੈਂ ਆਪਣੇ ਆਪ ਨੂੰ ਇਨ੍ਹਾਂ ਤਸਵੀਰਾਂ ਨੂੰ ਵਾਰ-ਵਾਰ ਦੇਖਦਾ ਹੋਇਆ ਪਾਉਂਦਾ ਹਾਂ... ਸਾਡੇ ਸਦਾ ਲਈ ਸ਼ੁਰੂ ਹੋਣ ਵਾਲੇ ਦਿਨ ਤੋਂ ਹਰ ਭਾਵਨਾ, ਹਰ ਪ੍ਰਾਰਥਨਾ, ਹਰ ਦਿਲ ਦੀ ਧੜਕਣ ਨੂੰ ਮੁੜ ਸੁਰਜੀਤ ਕਰਦਾ ਹਾਂ।

ਸਾਡੇ 4 ਲਾਵਾਂ ਦੀਆਂ ਇਹ 4 ਤਸਵੀਰਾਂ ਅਜੇ ਵੀ ਮੈਨੂੰ ਹਰ ਚੀਜ਼, ਪਾਠੀ ਜੀ ਦੁਆਰਾ ਬੋਲੇ ਗਏ ਹਰ ਸ਼ਬਦ, ਸਾਨੂੰ ਮਿਲੇ ਹਰ ਆਸ਼ੀਰਵਾਦ, ਅਤੇ ਉਹ ਪਲ ਜਦੋਂ ਦੋ ਰੂਹਾਂ ਵਾਹਿਗੁਰੂ ਜੀ ਦੀ ਹਜ਼ੂਰੀ ਵਿੱਚ ਇੱਕ ਹੋ ਗਈਆਂ”।ਧੀਰਜ ਕੁਮਾਰ ਦੀਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।ਦੱਸ ਦਈਏ ਕਿ ਧੀਰਜ ਕੁਮਾਰ ਨੇ ਹਾਲ ਹੀ ‘ਚ ਵਿਆਹ ਕਰਵਾਇਆ ਹੈ ਅਤੇ ਉਨ੍ਹਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।

ਧੀਰਜ ਕੁਮਾਰ ਦਾ ਵਰਕ ਫ੍ਰੰਟ
ਧੀਰਜ ਕੁਮਾਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ।ਉਨ੍ਹਾਂ ਨੇ ਗਿੱਪੀ ਗਰੇਵਾਲ ਦੀ ਸੀਰੀਜ਼ ਵਾਰਨਿੰਗ, ਕਿੱਸਾ ਪੰਜਾਬ, ਰੁਪਿੰਦਰ ਗਾਂਧੀ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਹੈ।