ਅਦਾਕਾਰ ਧੀਰਜ ਕੁਮਾਰ ਤੇ ਰਾਵੀ ਦਾ ਘਰ ਪਹੁੰਚਣ ‘ਤੇ ਤੇਲ ਚੋਅ ਕੇ ਕੀਤਾ ਗਿਆ ਸੁਆਗਤ

ਅਦਾਕਾਰ ਧੀਰਜ ਕੁਮਾਰ ਤੇ ਰਾਵੀ ਜੋ ਕਿ ਕੁਝ ਮਹੀਨੇ ਪਹਿਲਾਂ ਹੀ ਵਿਆਹ ਦੇ ਬੰਧਨ ‘ਚ ਬੱਝੇ ਹਨ। ਜਿਸ ਤੋਂ ਬਾਅਦ ਉਹ ਆਪਣੀਆਂ ਰਿਸ਼ਤੇਦਾਰੀਆਂ ‘ਚ ਵੀ ਜਾ ਰਹੇ ਹਨ । ਹੁਣ ਉਨ੍ਹਾਂ ਦੀ ਪਤਨੀ ਰਾਵੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਪਰਿਵਾਰ ਵੱਲੋਂ ਉਨ੍ਹਾਂ ਦਾ ਸੁਆਗਤ ਤੇਲ ਚੋਅ ਕੇ ਕੀਤਾ ਜਾ ਰਿਹਾ ਹੈ।

By  Shaminder Kaur Kaler May 22nd 2026 02:06 PM

ਅਦਾਕਾਰ ਧੀਰਜ ਕੁਮਾਰ ਤੇ ਰਾਵੀ ਜੋ ਕਿ ਕੁਝ ਮਹੀਨੇ ਪਹਿਲਾਂ ਹੀ ਵਿਆਹ ਦੇ ਬੰਧਨ ‘ਚ ਬੱਝੇ ਹਨ। ਜਿਸ ਤੋਂ ਬਾਅਦ ਉਹ ਆਪਣੀਆਂ ਰਿਸ਼ਤੇਦਾਰੀਆਂ ‘ਚ ਵੀ ਜਾ ਰਹੇ ਹਨ । ਹੁਣ ਉਨ੍ਹਾਂ ਦੀ ਪਤਨੀ ਰਾਵੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਪਰਿਵਾਰ ਵੱਲੋਂ ਉਨ੍ਹਾਂ ਦਾ ਸੁਆਗਤ ਤੇਲ ਚੋਅ ਕੇ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਾਵੀ ਨੇ ਲਿਖਿਆ ‘ਕੁਝ ਰਸਤੇ ਸਾਨੂੰ ਖੂਬਸੂਰਤ ਮੰਜ਼ਿਲਾਂ ਵੱਲ ਲੈ ਜਾਂਦੇ ਹਨ’।ਦੋਵਾਂ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਫੈਨਸ ਵੀ ਇਸ ਜੋੜੀ ‘ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ। 


ਧੀਰਜ ਕੁਮਾਰ ਨੇ ਬੀਤੇ ਦਿਨ ਸਾਂਝਾ ਕੀਤਾ ਸੀ ਵੀਡੀਓ 

ਅਦਾਕਾਰ ਧੀਰਜ ਕੁਮਾਰ ਨੇ ਬੀਤੇ ਦਿਨ ਵੀ ਆਪਣੇ ਵਿਆਹ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ। ਜਿਸ ‘ਚ ਉਹ ਵਿਆਹ ਦੌਰਾਨ ਵੀਡੀਓਗ੍ਰਾਫੀ ਕਰਵਾਉਂਦੇ ਦਿਖਾਈ ਦਿੱਤੇ ਸਨ। ਇਸ ਵੀਡੀਓ ‘ਤੇ ਵੌ ਫੈਨਸ ਦੇ ਵੱਲੋਂ ਖੂਬ ਪਿਆਰ ਲੁਟਾਇਆ ਗਿਆ ਸੀ। 


ਧੀਰਜ ਕੁਮਾਰ ਦਾ ਵਰਕ ਫ੍ਰੰਟ 

ਧੀਰਜ ਕੁਮਾਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਿਲਮ ‘ਜੋਜੋ ਐਂਡ ਜੱਗਾ’ ‘ਚ ਸੁਰੀਲੀ ਗੌਤਮ ਦੇ ਨਾਲ ਨਜ਼ਰ ਆਉਣਗੇ । ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ । ਇਸ ਤੋਂ ਪਹਿਲਾਂ ਧੀਰਜ ਕੁਮਾਰ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਉਨ੍ਹਾਂ ਨੇ ਗਿੱਪੀ ਗਰੇਵਾਲ ਦੀ ਵਾਰਨਿੰਗ ‘ਚ ਵੀ ਕੰਮ ਕੀਤਾ ਹੈ।ਇਸ ਤੋਂ ਇਲਾਵਾ ਰੱਬ ਦਾ ਰੇਡੀਓ, ਰੌਕੀ ਮੈਂਟਲ, ਕਿੱਸਾ ਪੰਜਾਬ, ਸੱਜਣ ਸਿੰਘ ਰੰਗਰੂਟ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। 

© Copyright Galactic Television & Communications Pvt. Ltd. 2026. All rights reserved.