ਦੇਵ ਖਰੌੜ ਦੀ ਨਵੀਂ ਫ਼ਿਲਮ ‘ਅਰਜਨ ਵੈਲੀ’ ਦਾ ਪੋਸਟਰ ਜਾਰੀ
ਦੇਵ ਖਰੌੜ ਆਪਣੀ ਨਵੀਂ ਫ਼ਿਲਮ ‘ਅਰਜਨ ਵੈਲੀ’ ਦੇ ਨਾਲ ਦਰਸ਼ਕਾਂ ‘ਚ ਜਲਦ ਹੀ ਹਾਜ਼ਰ ਹੋਣਗੇ । ਇਸ ਦਾ ਪੋਸਟਰ ਅਦਾਕਾਰ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ਪੋਸਟਰ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਗੰਡਾਸੀਨੁਮਾ ਹਥਿਆਰ ਵਿਖਾਈ ਦੇ ਰਿਹਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਇਸ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਹੈ।
ਦੇਵ ਖਰੌੜ (Dev Kharoud) ਆਪਣੀ ਨਵੀਂ ਫ਼ਿਲਮ ‘ਅਰਜਨ ਵੈਲੀ’ (Arjan Vailly) ਦੇ ਨਾਲ ਦਰਸ਼ਕਾਂ ‘ਚ ਜਲਦ ਹੀ ਹਾਜ਼ਰ ਹੋਣਗੇ । ਇਸ ਦਾ ਪੋਸਟਰ ਅਦਾਕਾਰ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ਪੋਸਟਰ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਗੰਡਾਸੀਨੁਮਾ ਹਥਿਆਰ ਵਿਖਾਈ ਦੇ ਰਿਹਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਇਸ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਹੈ।
_659157700340d3267f396172ec1f6eca_1280X720.webp)
ਇਹ ਫ਼ਿਲਮ ਅਗਲੇ ਸਾਲ ਯਾਨੀ ਕਿ 2027 ‘ਚ ਰਿਲੀਜ਼ ਹੋਵੇਗੀ । ਗਰੇਵਾਲ ਸਿਨੇ ਤੇ ਹੀ-ਮੈਨ ਮੂਵੀਮੇਕਰਸ ਦੀ ਇਸ ਪੇਸ਼ਕਸ਼ ‘ਚ ਦੇਵ ਖਰੌੜ ਐਕਸ਼ਨ ਕਰਦੇ ਹੋਏ ਨਜ਼ਰ ਆਉਣਗੇ । ਕਿਉਂਕਿ ਜਿਸ ਤਰ੍ਹਾਂ ਦਾ ਫ਼ਿਲਮ ਦਾ ਪੋਸਟਰ ਹੈ, ਉਸ ਤੋਂ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ‘ਅਰਜਨ ਵੈਲੀ’ ਦੇ ਕਿਰਦਾਰ ‘ਚ ਦੇਵ ਖਰੌੜ ਦਿਖਾਈ ਦੇਣਗੇ ।

ਦੇਵ ਖਰੌੜ ਦਾ ਵਰਕ ਫ੍ਰੰਟ
ਦੇਵ ਖਰੌੜ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਬਲੈਕੀਆ, ਰੁਪਿੰਦਰ ਗਾਂਧੀ, ਡੀਐਸਪੀ ਦੇਵ, ਮੌੜ, ਡਾਕੂਆਂ ਦਾ ਮੁੰਡਾ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਹ ਆਪਣੀ ਵਧੀਆ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ । ਇਸ ਦੇ ਨਾਲ ਹੀ ਆਪਣੇ ਦਮਦਾਰ ਐਕਸ਼ਨ ਦੇ ਲਈ ਵੀ ਜਾਣੇ ਜਾਂਦੇ ਹਨ ਤੇ ਇਸ ਵਾਰ ਵੀ ਉਹ ਅਰਜਨ ਵੈਲੀ ‘ਚ ਆਪਣਾ ਵੈਲ ਦਿਖਾਉਂਦੇ ਹੋਏ ਨਜ਼ਰ ਆਉਣਗੇ ।