ਪੰਜਾਬੀ ਸੰਗੀਤ ਦੇ ਖੇਤਰ ‘ਚ ਕੰਮ ਕਰਨ ਵਾਲੇ Dense ਦਾ ਹੋਇਆ ਵਿਆਹ,ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ
ਪੰਜਾਬੀ ਇੰਡਸਟਰੀ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਹੁਣ ਪੰਜਾਬੀ ਇੰਡਸਟਰੀ ‘ਚ ਮਿਊਜ਼ਿਕ ਦੇ ਖੇਤਰ ‘ਚ ਕੰਮ ਕਰਨ ਵਾਲੇ ਡੈਂਸ ਦਾ ਵਿਆਹ ਹੋ ਗਿਆ ਹੈ। ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਤਮਾਮ ਸਿਤਾਰੇ ਸ਼ਾਮਿਲ ਹੋਏ ।
ਪੰਜਾਬੀ ਇੰਡਸਟਰੀ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਹੁਣ ਪੰਜਾਬੀ ਇੰਡਸਟਰੀ ‘ਚ ਮਿਊਜ਼ਿਕ ਦੇ ਖੇਤਰ ‘ਚ ਕੰਮ ਕਰਨ ਵਾਲੇ ਡੈਂਸ ਦਾ ਵਿਆਹ ਹੋ ਗਿਆ ਹੈ। ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਤਮਾਮ ਸਿਤਾਰੇ ਸ਼ਾਮਿਲ ਹੋਏ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਗੀਤਕਾਰ ਬੰਟੀ ਬੈਂਸ ਨੇ ਕਈ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੇ ਕੀਤੇ ਹਨ । ਜਿਸ ‘ਚ ਕਈ ਗਾਇਕ ਵਿਆਹ ‘ਚ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ ।
ਵੀਡੀਓ ਨੂੰ ਸਾਂਝਾ ਕਰਦੇ ਹੋਏ ਬੰਟੀ ਬੈਂਸ ਨੇ ਡੈਂਸ ਨੂੰ ਟੈਗ ਕਰਦੇ ਹੋਏ ਲਿਖਿਆ ‘ਡੈਂਸ ਦਾ ਵਿਆਹ’ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਵੀ ਵਿਆਹ ‘ਚ ਮੌਜੂਦ ਹਨ ਅਤੇ ਬੰਟੀ ਬੈਂਸ ਦੇ ਨਾਲ ਨੱਚਦੇ ਹੋਏ ਦਿਖਾਈ ਦੇ ਰਹੇ ਹਨ ।ਜਦੋਂਕਿ ਇੱਕ ਹੋਰ ਵੀਡੀਓ ‘ਚ ਅੰਮ੍ਰਿਤ ਮਾਨ, ਰਣਜੀਤ ਬਾਵਾ ਤੇ ਹੋਰ ਕਈ ਗਾਇਕ ਵੀ ਵਿਆਹ ‘ਚ ਨਜ਼ਰ ਆ ਰਹੇ ਹਨ ।
ਗਾਇਕ ਸ਼ਿਵਜੋਤ ਵੀ ਵਿਆਹ ‘ਚ ਮੌਜੂਦ
ਇਸ ਵਿਆਹ ਸਮਾਰੋਹ ‘ਚ ਗਾਇਕ ਸ਼ਿਵਜੋਤ ਵੀ ਨਜ਼ਰ ਆਏ । ਵਿਆਹ ‘ਚ ਸਭ ਖੂਬ ਅਨੰਦ ਮਾਣਦੇ ਹੋਏ ਅਤੇ ਸੰਗੀਤ ਦੀਆਂ ਧੁਨਾਂ ‘ਤੇ ਥਿਰਕਦੇ ਹੋਏ ਦਿਖਾਈ ਦਿੱਤੇ । ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੇ ਹਨ ਅਤੇ ਡੈਂਸ ਨੂੰ ਫੈਨਸ ਦੇ ਨਾਲ –ਨਾਲ ਇੰਡਸਟਰੀ ਦੇ ਕਲਾਕਾਰ ਵੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈਆਂ ਦੇ ਰਹੇ ਹਨ।