‘ਦਸਤਾਰ’ ਬਾਈਕ ਰੈਲੀ ਦਾ ਆਯੋਜਨ, ਗੁਰਦੁਆਰਾ ਸੋਹਾਣਾ ਸਾਹਿਬ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਕੱਢੀ ਗਈ ਬਾਈਕ ਰੈਲੀ

ਤਰਸੇਮ ਜੱਸੜ ਦੀ ‘ਦਸਤਾਰ’ ਫ਼ਿਲਮ ਸਤਾਰਾਂ ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੀ ਸਪੋਰਟ ‘ਚ ਬਾਈਕ ਰੈਲੀ ਕੱਢੀ ਗਈ। ਜੋ ਮੁਹਾਲੀ ਦੇ ਗੁਰਦੁਆਰਾ ਸੋਹਾਣਾ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਫਤਿਹਗੜ੍ਹ ਸਾਹਿਬ ‘ਚ ਜਾ ਕੇ ਸਮਾਪਤ ਹੋਇਆ ।

By  Shaminder Kaur Kaler July 13th 2026 04:19 PM

ਤਰਸੇਮ ਜੱਸੜ (Tarsem Jassar)  ਦੀ ‘ਦਸਤਾਰ’ ਫ਼ਿਲਮ ਸਤਾਰਾਂ ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੀ ਸਪੋਰਟ ‘ਚ ਬਾਈਕ ਰੈਲੀ ਕੱਢੀ ਗਈ। ਜੋ ਮੁਹਾਲੀ ਦੇ ਗੁਰਦੁਆਰਾ ਸੋਹਾਣਾ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਫਤਿਹਗੜ੍ਹ ਸਾਹਿਬ ‘ਚ ਜਾ ਕੇ ਸਮਾਪਤ ਹੋਇਆ । ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ।


ਜਿਸ ‘ਚ ਤੁਸੀਂ ਵੇਖ ਸਕਦੇ ਹੋ ਮੁੰਡੇ ਦਸਤਾਰਾਂ ਸਜਾ ਕੇ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਏ ਹਨ ਤੇ ਉਨ੍ਹਾਂ ਦੀਆਂ ਟੀ ਸ਼ਰਟਸ ਤੇ ‘ਦਸਤਾਰ’ ਫ਼ਿਲਮ ਦਾ ਪੋੋਸਟਰ ਛਪਿਆ ਹੋਇਆ ਸੀ। ਇਸ ਫ਼ਿਲਮ ਨੂੰ ਲੈ ਕੇ ਫੈਨਸ ਵੀ ਬਹੁਤ ਐਕਸਾਈਟਡ ਹਨ ਅਤੇ ਬੇਸਬਰੀ ਦੇ ਨਾਲ ਇਸ ਫ਼ਿਲਮ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। 


ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ ਟ੍ਰੇਲਰ 

‘ਦਸਤਾਰ’ ਫ਼ਿਲਮ ਦਾ ਦਮਦਾਰ ਟ੍ਰੇਲਰ ਰਿਲੀਜ਼ ਹੋਇਆ ਸੀ । ਇਸ ਫ਼ਿਲਮ ‘ਚ ‘ਦਸਤਾਰ’ ਦੀ ਪਛਾਣ ਤੇ ਉਸ ਦੇ ਲਈ ਕੀਤੀਆਂ ਕੁਰਬਾਨੀਆਂ ਨੂੰ ਦਰਸਾਇਆ ਗਿਆ ਹੈ। ਇਸ ਦੇ ਨਾਲ ਹੀ ਵਿਦੇਸ਼ ‘ਚ ਸਿੱਖਾਂ ਦਰਪੇਸ਼ ਚੁਣੌਤੀਆਂ ਨੂੰ ਵੀ ਫ਼ਿਲਮ ‘ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫ਼ਿਲਮ ‘ਚ ਤਰਸੇਮ ਜੱਸੜ ਮੁੱਖ ਭੂਮਿਕਾ ‘ਚ ਹੋਣਗੇ । ਇਸ ਤੋਂ ਇਲਾਵਾ ਸਰਬਜੀਤ ਚੀਮਾ ਤੇ ਯੋਗਰਾਜ ਸਿੰਘ ਵੀ ਨਜ਼ਰ ਆਉਣਗੇ । ਗੀਤ ਗੋਰਾਇਆ ਵੀ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।ਫ਼ਿਲਮ ਨੂੰ ਲੈ ਕੇ ਗੀਤ ਗੋਰਾਇਆ ਵੀ ਬਹੁਤ ਜ਼ਿਆਦਾ ਐਕਸਾਈਟਡ ਹਨ। 


© Copyright Galactic Television & Communications Pvt. Ltd. 2026. All rights reserved.