ਮਰਹੂਮ ਅਦਾਕਾਰ ਦਾਰਾ ਸਿੰਘ ਦਾ ਪੁੱਤਰ ਬਣਾ ਰਿਹਾ ਨਵਾਂ ਬੰਗਲਾ, ਨਵੇਂ ਬਣ ਰਹੇ ਬੰਗਲੇ ‘ਚ ਖੁਦ ਤਰਾਈ ਕਰਦੇ ਨਜ਼ਰ ਆਏ ਵਿੰਦੂ ਸਿੰਘ

ਮਰਹੂਮ ਅਦਾਕਾਰ ਦਾਰਾ ਸਿੰਘ ਦਾ ਪੁੱਤਰ ਵਿੰਦੂ ਦਾਰਾ ਸਿੰਘ ਆਪਣੇ ਸੁਫ਼ਨਿਆਂ ਦਾ ਘਰ ਬਣਾ ਰਿਹਾ ਹੈ । ਜੀ ਹਾਂ ਵਿੰਦੂ ਦਾਰਾ ਸਿੰਘ ਆਪਣਾ ਨਵਾਂ ਬੰਗਲਾ ਬਣਾ ਰਿਹਾ ਹੈ ਅਤੇ ਇਸ ਬੰਗਲੇ ਦਾ ਨਿਰਮਾਣ ਕਾਰਜ ‘ਚ ਉਹ ਖੁਦ ਵੀ ਮਿਹਨਤ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਨਵੇਂ ਬਣ ਰਹੇ ਬੰਗਲੇ ਦੀਆਂ ਨੀਂਹਾਂ ‘ਚ ਤਰਾਈ ਕਰਦੇ ਹੋਏ ਨਜ਼ਰ ਆ ਰਹੇ ਹਨ।

By  Shaminder Kaur Kaler May 20th 2026 11:30 AM

ਮਰਹੂਮ ਅਦਾਕਾਰ ਦਾਰਾ ਸਿੰਘ ਦਾ ਪੁੱਤਰ ਵਿੰਦੂ ਦਾਰਾ ਸਿੰਘ ਆਪਣੇ ਸੁਫ਼ਨਿਆਂ ਦਾ ਘਰ ਬਣਾ ਰਿਹਾ ਹੈ । ਜੀ ਹਾਂ ਵਿੰਦੂ ਦਾਰਾ ਸਿੰਘ ਆਪਣਾ ਨਵਾਂ ਬੰਗਲਾ ਬਣਾ ਰਿਹਾ ਹੈ ਅਤੇ ਇਸ ਬੰਗਲੇ ਦਾ ਨਿਰਮਾਣ ਕਾਰਜ ‘ਚ ਉਹ ਖੁਦ ਵੀ ਮਿਹਨਤ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਨਵੇਂ ਬਣ ਰਹੇ ਬੰਗਲੇ ਦੀਆਂ ਨੀਂਹਾਂ ‘ਚ ਤਰਾਈ ਕਰਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੇ ਇਸ ਵੀਡੀਓ ਨੂੰ ਜਿਉਂ ਹੀ ਸਾਂਝਾ ਕੀਤਾ ਤਾਂ ਫੈਨਸ ਦੇ ਵੱਲੋਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।


ਹਰ ਕੋਈ ਉਨ੍ਹਾਂ ਨੂੰ ਨਵੇਂ ਬੰਗਲੇ ਦੇ ਲਈ ਵਧਾਈਆਂ ਦੇ ਰਿਹਾ ਹੈ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਧੰਨ ਅਤੇ ਸ਼ੁਕਰਗੁਜ਼ਾਰ ਮਹਿਸੂਸ ਕਰ ਰਿਹਾ ਹਾਂ... ਸੁਪਨਿਆਂ ਤੋਂ ਲੈ ਕੇ ਧੰਨ ਅਤੇ ਸ਼ੁਕਰਗੁਜ਼ਾਰ ਮਹਿਸੂਸ ਕਰ ਰਿਹਾ ਹਾਂ... ਸੁਪਨਿਆਂ ਤੋਂ ਲੈ ਕੇ ਅਮਰਜਾ ਹਿੱਲਸ ਦੇ ਨੇੜੇ ਪਾਵਨਾ ਝੀਲ 'ਤੇ ਇੱਕ ਸੁੰਦਰ ਨਵੇਂ ਬੰਗਲੇ ਤੱਕ - ਇਹ ਯਾਤਰਾ ਸਿਰਫ ਤੁਹਾਡੇ ਪਿਆਰ ਅਤੇ ਸਮਰਥਨ ਕਾਰਨ ਹੀ ਸੰਭਵ ਹੋਈ।

ਅਮਰਜਾ ਹਿੱਲਸ ਦੇ ਨੇੜੇ ਪਾਵਨਾ ਝੀਲ 'ਤੇ ਇੱਕ ਸੁੰਦਰ ਨਵੇਂ ਬੰਗਲੇ ਤੱਕ - ਇਹ ਯਾਤਰਾ ਸਿਰਫ ਤੁਹਾਡੇ ਪਿਆਰ ਅਤੇ ਸਮਰਥਨ ਕਾਰਨ ਹੀ ਸੰਭਵ ਹੋਈ”। ਦੱਸ ਦਈਏ ਕਿ ਦਾਰਾ ਸਿੰਘ ਦੇ ਪੁੱਤਰ ਨੇ ਕਈ ਪੰਜਾਬੀ ਤੇ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ ਹੈ।


ਦਾਰਾ ਸਿੰਘ ਖੁਦ ਵੀ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਰੈਸਲਰ ਵੀ ਸਨ। ਉਨ੍ਹਾਂ ਦੇ ਵੱਲੋਂ ਰਮਾਇਣ ‘ਚ ਨਿਭਾਏ ਗਏ ਹਨੂੰਮਾਨ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। 

© Copyright Galactic Television & Communications Pvt. Ltd. 2026. All rights reserved.