ਦਲੇਰ ਮਹਿੰਦੀ ਆਪਣੀ ਦੋਹਤੀ ਦੇ ਨਾਲ ਮਸਤੀ ਕਰਦੇ ਹੋਏ ਆਏ ਨਜ਼ਰ
ਵੀਡੀਓ ‘ਚ ਦਲੇਰ ਮਹਿੰਦੀ ਆਪਣੀ ਦੋਹਤੀ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਦਾ ਇੱਕ ਵੀਡੀਓ ਅਜੀਤ ਮਹਿੰਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
ਦਲੇਰ ਮਹਿੰਦੀ (Daler Mehndi) ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ‘ਚ ਦਲੇਰ ਮਹਿੰਦੀ ਆਪਣੀ ਦੋਹਤੀ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਦਾ ਇੱਕ ਵੀਡੀਓ ਅਜੀਤ ਮਹਿੰਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਜੀਤ ਮਹਿੰਦੀ ਨੇ ਲਿਖਿਆ ‘ਮਸਤੀ ਭਰੀ ਰਾਤ ਹੈ ਨਾਨੂ ਮਹਿੰਦੀ ਦਾ ਭੀ ਸਾਥ ਹੈ…ਦੋ ਪੀੜ੍ਹੀਆਂ, ਸੰਗੀਤ ਦੇ ਦਿਲ ਦੀ ਧੜਕਣ । ਬੇਬੀ ਰੇਸ਼ਮ ਆਪਣੇ ਨਾਨੂ ਨਾਲ, ਸਾਡੇ ਦਿਲਾਂ ਦੀ ਸੁਰ’। ਅਜੀਤ ਮਹਿੰਦੀ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।

ਕੁਝ ਮਹੀਨੇ ਪਹਿਲਾਂ ਹੋਇਆ ਧੀ ਦਾ ਜਨਮ
ਅਜੀਤ ਮਹਿੰਦੀ ਦੀ ਧੀ ਦਾ ਜਨਮ ਕੁਝ ਦਿਨ ਪਹਿਲਾਂ ਹੀ ਹੋਇਆ ਹੈ।ਉਨ੍ਹਾਂ ਦੇ ਵਿਆਹ ਤੋਂ ਕਈ ਸਾਲ ਬਾਅਦ ਔਲਾਦ ਦੇ ਰੂਪ ‘ਚ ਧੀ ਪੈਦਾ ਹੋਈ ਹੈ। ਸਾਰਾ ਪਰਿਵਾਰ ਪੱਬਾਂ ਭਾਰ ਹੈ ਅਤੇ ਆਪਣੀ ਲਾਡੋ ਰਾਣੀ ਦੇ ਨਾਲ ਅਜੀਤ ਮਹਿੰਦੀ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ।
ਅਜੀਤ ਮਹਿੰਦੀ ਨਵਰਾਜ ਹੰਸ ਦੀ ਪਤਨੀ ਹਨ ਅਤੇ ਪਦਮਸ਼੍ਰੀ ਹੰਸ ਰਾਜ ਹੰਸ ਦੀ ਵੱਡੀ ਨੂੰਹ ਹਨ । ਨਵਰਾਜ ਹੰਸ ਵੀ ਵਧੀਆ ਗਾਇਕਾਂ ਚੋਂ ਇਕ ਹਨ। ਹੁਣ ਤੱਕ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਬਾਲੀਵੁੱਡ ਇੰਡਸਟਰੀ ਦੇ ਲਈ ਵੀ ਗੀਤ ਗਾਏ ਹਨ ।ਉਨ੍ਹਾਂ ਨੇ ਕੁਝ ਕੁ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।ਜਲਦ ਹੀ ਨਵਰਾਜ ਹੰਸ ਆਪਣੇ ਨਵੇਂ ਗੀਤਾਂ ਦੇ ਨਾਲ ਦਰਸ਼ਕਾਂ ‘ਚ ਹਾਜ਼ਰੀ ਲਗਵਾਉਣਗੇ ।