ਦਿਲਜੀਤ ਦੋਸਾਂਝ ਦੇ ਨਾਂਅ ‘ਤੇ ਠੱਗੇ ਕਰੋੜਾਂ ਰੁਪਏ, ਰੈਸਟੋਰੈਂਟ ਦੀ ਪ੍ਰਮੋਸ਼ਨ ਲਈ ਗਾਇਕ ਨੂੰ ਬੁਲਾਉਣ ਦਾ ਕੀਤਾ ਸੀ ਵਾਅਦਾ

ਦਿਲਜੀਤ ਦੋਸਾਂਝ ਦੇ ਨਾਂਅ ਤੇ ਕਰੋੜਾਂ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖਬਰਾਂ ਮੁਤਾਬਕ ਪਾਰਕ ਵੈਲ ਸੋਸਾੁੲਟੀ ਮੰਸੂਰੀ ਰੋਡ ਦੇ ਰਹਿਣ ਵਾਲੇ ਅਭਿਸ਼ੇਕ ਪਾਰਖ ਨੇ ਪੁਲਿਸ ਕੋਲ ਦੱਸਿਆ ਹੈ ਕਿ ਉਸ ਦੀ ਮੁਲਾਕਾਤ ਪ੍ਰੀਤਮ ਸਿੰਘ ਚਟਵਾਲ ਦੇ ਜ਼ਰੀਏ ਐੱਮ ਐੱਸ ਏਡੀਆਰ ਟ੍ਰੇਡਰਜ਼ ਦੇ ਸੰਚਾਲਕ ਅੰਕਿਤ ਸਿੰਘ ਰਾਵਤ ਦੇ ਨਾਲ ਹੋਈ ਸੀ ।

By  Shaminder Kaur Kaler April 17th 2026 04:39 PM

ਦਿਲਜੀਤ ਦੋਸਾਂਝ (Diljit Dosanjh) ਦੇ ਨਾਂਅ ਤੇ ਕਰੋੜਾਂ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖਬਰਾਂ ਮੁਤਾਬਕ ਪਾਰਕ ਵੈਲ ਸੋਸਾੁੲਟੀ ਮੰਸੂਰੀ ਰੋਡ ਦੇ ਰਹਿਣ ਵਾਲੇ ਅਭਿਸ਼ੇਕ ਪਾਰਖ ਨੇ ਪੁਲਿਸ ਕੋਲ ਦੱਸਿਆ ਹੈ ਕਿ ਉਸ ਦੀ ਮੁਲਾਕਾਤ ਪ੍ਰੀਤਮ ਸਿੰਘ ਚਟਵਾਲ ਦੇ ਜ਼ਰੀਏ ਐੱਮ ਐੱਸ ਏਡੀਆਰ ਟ੍ਰੇਡਰਜ਼ ਦੇ ਸੰਚਾਲਕ ਅੰਕਿਤ ਸਿੰਘ ਰਾਵਤ ਦੇ ਨਾਲ ਹੋਈ ਸੀ ।


ਨਿਵੇਸ਼ ਕਰਵਾਉਣ ਤੇ ਗਾਇਕ ਦਿਲਜੀਤ ਦੋਸਾਂਝ ਨੂੰ ਰੈਸਟੋਰੈਂਟ ਦੀ ਪ੍ਰਮੋਸ਼ਨ ਲਈ ਬੁਲਾਉਣ ਦਾ ਲਾਰਾ ਲਗਾ ਕੇ ਮੁਲਜ਼ਮਾਂ ਨੇ ਇੱਕ ਕਾਰੋਬਾਰੀ ਤੋਂ ਇੱਕ ਕਰੋੜ ਤੋਂ ਜ਼ਿਆਦਾ ਰੁਪਏ ਠੱਗ ਲਏ ਸਨ। ਜਿਸ ਤੋਂ ਬਾਅਦ ਪੁਲਿਸ ਨੇ ਕੰਪਨੀ ਸਣੇ ਚਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

ਦੱਸਿਆ ਜਾਂਦਾ ਹੈ ਕਿ ਮਾਰਚ ੨੦੨੬ ‘ਚ ਪੀੜਤ ਨੇ ਰੈਸਟੋਰੈਂਟ ਖੋਲਿ੍ਹਆ ਅਤੇ ਇਸ ਪ੍ਰਮੋਸ਼ਨ ਮੌਕੇ ਹੀ ਅੰਕਿਤ ਨੇ ਦਾਵਾ ਕੀਤਾ ਕਿ ਉਹ ਦਿਲਜੀਤ ਦੋਸਾਂਝ ਨੂੰ ਜਾਣਦਾ ਹੈ ਤੇ ਉਸ ਨੂੰ ਬੁਲਾ ਸਕਦਾ ਹੈ ਅਤੇ ਇਸ ਦੀ ਏਵਜ ‘ਚ ਉਸ ਨੇ ਚੌਵੀ ਲੱਖ ਰੁਪਏ ਵਸੂਲੇ ਅਤੇ ਹੌਲੀ ਹੌਲੀ ਹੋਰਨਾਂ ਖਰਚਿਆਂ ਦੇ ਨਾਂਅ ਕਰੋੜਾਂ ਰੁਪਏ ਠੱਗ ਲਏ। ਜਦੋਂ ਵਾਰ ਵਾਰ ਕਹਿਣ ‘ਤੇ ਵੀ ਗਾਇਕ ਨਹੀਂ ਆਇਆ ਤਾਂ ਉਸ ਨੂੰ ਠੱਗੀ ਦਾ ਅਹਿਸਾਸ ਹੋਇਆ।ਜਿਸ ਤੋਂ ਬਾਅਦ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ। 

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ੳੇੁਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।ਉਹ ਵਿਸ਼ਵ ਪੱਧਰ ਦੇ ਸਟਾਰ ਬਣ ਚੁੱਕੇ ਹਨ । ਦਿਲਜੀਤ ਦੋਸਾਂਝ ਦੀ ਕਮਾਈ ਕਰੋੜਾਂ ‘ਚ ਹੈ ਅਤੇ ਪਾਲੀਵੁੱਡ ਦੇ ਨਾਲ-ਨਾਲ ਉਹ ਬਾਲੀਵੁੱਡ ਫ਼ਿਲਮਾਂ ‘ਚ ਵੀ ਸਰਗਰਮ ਹਨ। 

 

© Copyright Galactic Television & Communications Pvt. Ltd. 2026. All rights reserved.