ਪੰਜਾਬੀ ਗਾਇਕ ਸਿੰਗਾ ਦੇ ਨਵੇਂ ਗੀਤ ਨੂੰ ਲੈ ਕੇ ਛਿੜਿਆ ਵਿਵਾਦ, ਗੀਤ ‘ਚ ਹਥਿਆਰਾਂ ਦਾ ਇਸਤੇਮਾਲ, ਗੀਤ ਦੇ ਬੋਲਾਂ ‘ਚ ਅਪਸ਼ਬਦ

ਪੰਜਾਬੀ ਗਾਇਕ ਸਿੰਗਾ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੇ ਹਨ। ਕਦੇ ਉਹ ਇੰਡਸਟਰੀ ‘ਚ ਕੁੜੀਆਂ ਦੇ ਨਾਲ ਹੋ ਰਹੇ ਸ਼ੋਸ਼ਣ ਬਾਰੇ ਗੱਲ ਕਰਦੇ ਹਨ ਅਤੇ ਕਦੇ ਆਪਣੇ ਗੀਤਾਂ ਕਰਕੇ ਉਹ ਵਿਵਾਦਾਂ ‘ਚ ਰਹਿੰਦੇ ਹਨ । ਇੱਕ ਵਾਰ ਮੁੜ ਤੋਂ ਉਹ ਆਪਣੇ ਨਵੇਂ ਗੀਤ ਦੇ ਕਾਰਨ ਚਰਚਾ ‘ਚ ਆ ਗਏ ਹਨ ।

By  Shaminder Kaur Kaler January 24th 2026 05:27 PM

ਪੰਜਾਬੀ ਗਾਇਕ ਸਿੰਗਾ (Singga) ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੇ ਹਨ। ਕਦੇ ਉਹ ਇੰਡਸਟਰੀ ‘ਚ ਕੁੜੀਆਂ ਦੇ ਨਾਲ ਹੋ ਰਹੇ ਸ਼ੋਸ਼ਣ ਬਾਰੇ ਗੱਲ ਕਰਦੇ ਹਨ ਅਤੇ ਕਦੇ ਆਪਣੇ ਗੀਤਾਂ ਕਰਕੇ ਉਹ ਵਿਵਾਦਾਂ ‘ਚ ਰਹਿੰਦੇ ਹਨ । ਇੱਕ ਵਾਰ ਮੁੜ ਤੋਂ ਉਹ ਆਪਣੇ ਨਵੇਂ ਗੀਤ ਦੇ ਕਾਰਨ ਚਰਚਾ ‘ਚ ਆ ਗਏ ਹਨ । ਇਸ ਗੀਤ ਨੂੰ ‘ਅਸਲਾ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ ਤੇ ਇਸ ਗੀਤ ਦੇ ਬੋਲ ਖੁਦ ਸਿੰਗਾ ਦੇ ਵੱਲੋਂ ਲਿਖੇ ਗਏ ਹਨ ।


ਇਸ ਗੀਤ ‘ਚ ਹਥਿਆਰਾਂ ਨੂੰ ਤਾਂ ਪ੍ਰਮੋਟ ਕੀਤਾ ਹੀ ਗਿਆ ਹੈ। ਇਸ ਦੇ ਨਾਲ ਹੀ ਇਸ ਗੀਤ ਦੇ ਬੋਲਾਂ ‘ਚ ਅਪਸ਼ਬਦ ਵੀ ਇਸਤੇਮਾਲ ਕੀਤੇ ਗਏ ਹਨ।ਜਿਸ ਨੂੰ ਲੈ ਕੇ ਇਤਰਾਜ਼ ਜਤਾਇਆ ਜਾ ਰਿਹਾ ਹੈ। 

ਸਿੰਗਾ ਦਾ ਵਰਕ ਫ੍ਰੰਟ 

ਸਿੰਗਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਨੇ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।ਉਨ੍ਹਾਂ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ‘ਕਦੇ ਹਾਂ ਕਦੇ ਨਾ’, ‘ਮਾਈਨਿੰਗ ਰੇਤੇ ਤੇ ਕਬਜ਼ਾ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। 

© Copyright Galactic Television & Communications Pvt. Ltd. 2026. All rights reserved.