ਬਲਕਾਰ ਸਿੱਧੂ ਦੀ ਧੀ ਦੇ ਵਿਆਹ ‘ਚ ਪਤਨੀ ਸਣੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਤਸਵੀਰਾਂ ਆਈਆਂ ਸਾਹਮਣੇ
ਬਲਕਾਰ ਸਿੱਧੂ ਦੀ ਧੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਦੀ ਧੀ ਦੇ ਵਿਆਹ ‘ਚ ਕਈ ਕਲਾਕਾਰਾਂ ਤੇ ਸਿਆਸੀ ਆਗੂਆਂ ਨੇ ਸ਼ਿਰਕਤ ਕੀਤੀ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਦੇ ਨਾਲ ਸ਼ਿਰਕਤ ਕੀਤੀ ।
ਬਲਕਾਰ ਸਿੱਧੂ (Balkar Sidhu) ਦੀ ਧੀ ਦੇ ਵਿਆਹ (Daughter Wedding) ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਦੀ ਧੀ ਦੇ ਵਿਆਹ ‘ਚ ਕਈ ਕਲਾਕਾਰਾਂ ਤੇ ਸਿਆਸੀ ਆਗੂਆਂ ਨੇ ਸ਼ਿਰਕਤ ਕੀਤੀ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਦੇ ਨਾਲ ਸ਼ਿਰਕਤ ਕੀਤੀ ।
ਇਸ ਮੌਕੇ ਤੇ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਨਵ-ਵਿਆਹੀ ਜੋੜੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ “ਪਾਰਟੀ ਵਿਧਾਇਕ ਤੇ ਨਾਮੀ ਪੰਜਾਬੀ ਗਾਇਕ ਬਲਕਾਰ ਸਿੱਧੂ ਜੀ ਦੇ ਬੇਟੀ ਦੇ ਸ਼ੁਭ ਕਾਰਜਾਂ ਮੌਕੇ ਮਾਨ ਸਾਬ੍ਹ ਨਾਲ ਸ਼ਿਰਕਤ ਕੀਤੀ…ਪਰਿਵਾਰ ਤੇ ਸਨੇਹੀਆਂ ਨਾਲ ਖ਼ੁਸ਼ੀਆਂ ਮਨਾਈਆਂ…ਕਸਮਜੋਤ ਕੌਰ ਤੇ ਅੰਗਦ ਸਿੰਘ ਨੂੰ ਨਵੇਂ ਸਫ਼ਰ ਲਈ ਸ਼ੁਭਕਾਮਨਾਵਾਂ ਤੇ ਨਾਲ ਹੀ ਸਿੱਧੂ ਤੇ ਢਿੱਲੋਂ ਪਰਿਵਾਰ ਨੂੰ ਵਧਾਈਆਂ”।ਬਲਕਾਰ ਸਿੱਧੂ ਦੀ ਧੀ ਦੇ ਵਿਆਹ ‘ਚ ਹੋਰ ਵੀ ਕਈ ਹਸਤੀਆਂ ਨੇ ਸ਼ਿਰਕਤ ਕੀਤੀ ।
ਬਲਕਾਰ ਸਿੱਧੂ ਦਾ ਭਾਵੁਕ ਵੀਡੀਓ ਆਇਆ ਸਾਹਮਣੇ
ਇਸ ਤੋਂ ਪਹਿਲਾਂ ਬਲਕਾਰ ਸਿੱਧੂ ਦੀ ਧੀ ਦੇ ਵਿਆਹ ਦਾ ਵੀਡੀਓ ਸਾਹਮਣੇ ਆਇਆ ਸੀ । ਜਿਸ ‘ਚ ਉਹ ਆਪਣੀ ਧੀ ਦੇ ਲਈ ਭਾਵੁਕ ਗੀਤ ਗਾਉਂਦੇ ਹੋਏ ਨਜ਼ਰ ਆਏ ਸਨ ।