‘ਲਾਰੈਂਸ ਆਫ ਪੰਜਾਬ’ ਡਾਕੂਮੈਂਟਰੀ ‘ਤੇ ਲੱਗੀ ਰੋਕ, ਕੇਂਦਰ ਸਰਕਾਰ ਵੱਲੋਂ ਲਗਾਈ ਗਈ ਰੋਕ

‘ਲਾਰੈਂਸ ਆਫ਼ ਪੰਜਾਬ’ ਡਾਕੂਮੈਂਟਰੀ ‘ਤੇ ਰੋਕ ਲੱਗ ਗਈ ਹੈ। ਇਹ ਡਾਕੂਮੈਂਟਰੀ ਸੀਰੀਜ਼ 27 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਸੀ । ਪਰ ਹੁਣ ਇਸ ਸੀਰੀਜ਼ ‘ਤੇ ਕੇਂਦਰ ਸਰਕਾਰ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਮਹੌਲ ਖਰਾਬ ਹੋਣ ਦਾ ਹਵਾਲਾ ਦੇ ਕੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਵੀ ਲਿਖਿਆ ਸੀ।

By  Shaminder Kaur Kaler April 24th 2026 04:04 PM -- Updated: April 24th 2026 04:11 PM

‘ਲਾਰੈਂਸ ਆਫ਼ ਪੰਜਾਬ’ ਡਾਕੂਮੈਂਟਰੀ ‘ਤੇ ਰੋਕ ਲੱਗ ਗਈ ਹੈ। ਇਹ ਡਾਕੂਮੈਂਟਰੀ ਸੀਰੀਜ਼ 27 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਸੀ । ਪਰ ਹੁਣ ਇਸ ਸੀਰੀਜ਼ ‘ਤੇ ਕੇਂਦਰ ਸਰਕਾਰ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਮਹੌਲ ਖਰਾਬ ਹੋਣ ਦਾ ਹਵਾਲਾ ਦੇ ਕੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਵੀ ਲਿਖਿਆ ਸੀ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਓਟੀਟੀ ਪਲੇਟਫਾਰਮ ਜ਼ੀ੫ ਨੂੰ ਨੋੋਟਿਸ ਜਾਰੀ ਕਰਦਿਆਂ ਗੈਂਗਸਟਰਾਂ ਦੇ ਜੀਵਨ ‘ਤੇ ਅਧਾਰਿਤ ਇਸ ਡਾਕੂਮੈਂਟਰੀ ਸੀਰੀਜ਼ ਜਾਂ ਡਾਕੂਮੈਂਟਰੀ ਰਿਲੀਜ਼ ਨਾ ਕਰਨ ਦੀ ਸਲਾਹ ਦਿੱਤੀ ਹੈ।


ਸਾਈਬਰ ਕ੍ਰਾਈਮ ਦੇ ਸਪੈਸ਼ਲ ਡੀਜੀਪੀ ਨੇ ਮੰਤਰਾਲੇ ਨੂੰ ਇਸ ਸਬੰਧੀ ਪੱਤਰ ਲਿਖ ਕੇ ਆਖਿਆ ਸੀ ਕਿ ਇਸ ਸੀਰੀਜ਼ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜ਼ਿੰਦਗੀ ਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਰਗੀਆਂ ਵਾਰਦਾਤਾਂ ਨੂੰ ਇਸ ‘ਚ ਦਿਖਾਇਆ ਜਾਣਾ ਹੈ । ਜਿਸ ਤੋਂ ਬਾਅਦ ਇਸ ‘ਤੇ ਰੋਕ ਲਗਾਉਣ ਦਾ ਫੈਸਲਾ ਲਿਆ ਗਿਆ ਹੈ। 

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਲਿਖਿਆ ਸੀ ਪੱਤਰ 

ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕੇਂਦਰ ਸਰਕਾਰ ਨੂੰ ਇੱਕ ਪੱਤਰ ਰਾਹੀਂ ਇਸ ਸੀਰੀਜ਼ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ।ਉਨ੍ਹਾਂ ਨੇ ਇਸ ਮਾਮਲੇ ‘ਚ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਇੱਕ ਕੇਸ ਵੀ ਦਾਇਰ ਕੀਤਾ ਸੀ । 


 ਗੈਂਗਸਟਰ ਦੇ ਪਰਿਵਾਰ ਨੇ ਵੀ ਜਤਾਇਆ ਸੀ ਵਿਰੋਧ 

ਇਸ ਮਾਮਲੇ ‘ਚ ਲਾਰੈਂਸ ਬਿਸ਼ਨੋਈ ਦੇ ਪਰਿਵਾਰ ਨੇ ਵੀ ਇਸ ਸੀਰੀਜ਼ ਦਾ ਵਿਰੋਧ ਕੀਤਾ ਸੀ । ਪਰਿਵਾਰ ਨੇ ਇਸ ਸੀਰੀਜ਼ ਦੇ ਕੰਟੈਂਟ, ਨਿਰਮਾਣ ਪ੍ਰਕਿਰਿਆ ਅਤੇ ਇਸ ਦੀ ਰਿਲੀਜ਼ ਦੇ ਸਮੇਂ ‘ਤੇ ਵੀ ਸਵਾਲ ਚੁੱਕੇ ਸਨ।ਪਰਿਵਾਰ ਦਾ ਕਹਿਣਾ ਸੀ ਕਿ ਇਹ ਸੀਰੀਜ਼ ਨਾ ਸਿਰਫ ਤੱਥਾਂ ਤੋਂ ਪਰੇ ਹੈ। ਬਲਕਿ ਨਿਆਂ ਪ੍ਰਣਾਲੀ ਅਤੇ ਪੰਜਾਬ ਦੇ ਸ਼ਾਨਦਾਰ ਸੱਭਿਆਚਾਰ ਦਾ ਵੀ ਅਪਮਾਨ ਕਰਦੀ ਹੈ। 

© Copyright Galactic Television & Communications Pvt. Ltd. 2026. All rights reserved.