ਨੈਚੂਰਲ ਰੰਗਾਂ ਨਾਲ ਖੇਡੋ ਹੋਲੀ,ਸਕਿਨ ਨੂੰ ਨਹੀਂ ਹੋਵੇਗਾ ਕਿਸੇ ਤਰ੍ਹਾਂ ਦਾ ਨੁਕਸਾਨ
ਹੋਲੀ ਰੰਗਾਂ ਦਾ ਤਿਉਹਾਰ ਹੈ। ਹੋਲੀ ਨੂੰ ਲੈ ਕੇ ਲੋਕਾਂ ‘ਚ ਖ਼ਾਸ ਉਤਸ਼ਾਹ ਵੇਖਣ ਨੂੰ ਮਿਲਦਾ ਹੈ ਅਤੇ ਲੋਕ ਬੜੀ ਹੀ ਬੇਸਬਰੀ ਦੇ ਨਾਲ ਇਸ ਤਿਉਹਾਰ ਦਾ ਇੰਤਜ਼ਾਰ ਕਰਦੇ ਹਨ । ਹੋਲੀ ‘ਤੇ ਵੱਖ ਵੱਖ ਰੰਗਾਂ ਦਾ ਇਸਤੇਮਾਲ ਹੁੰਦਾ ਹੈ। ਇਹ ਰੰਗ ਵੇਖਣ ਨੂੰ ਤਾਂ ਬੜੇ ਸੋਹਣੇ ਲੱਗਦੇ ਨੇ ਪਰ ਇਨ੍ਹਾਂ ‘ਚ ਕਈ ਤਰ੍ਹਾਂ ਦੇ ਕੈਮੀਕਲਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਸਕਿਨ ਦੇ ਲਈ ਨੁਕਸਾਨਦਾਇਕ ਸਾਬਿਤ ਹੋ ਸਕਦੇ ਹਨ ।
ਹੋਲੀ (Holi) ਰੰਗਾਂ ਦਾ ਤਿਉਹਾਰ ਹੈ। ਹੋਲੀ ਨੂੰ ਲੈ ਕੇ ਲੋਕਾਂ ‘ਚ ਖ਼ਾਸ ਉਤਸ਼ਾਹ ਵੇਖਣ ਨੂੰ ਮਿਲਦਾ ਹੈ ਅਤੇ ਲੋਕ ਬੜੀ ਹੀ ਬੇਸਬਰੀ ਦੇ ਨਾਲ ਇਸ ਤਿਉਹਾਰ ਦਾ ਇੰਤਜ਼ਾਰ ਕਰਦੇ ਹਨ । ਹੋਲੀ ‘ਤੇ ਵੱਖ ਵੱਖ ਰੰਗਾਂ ਦਾ ਇਸਤੇਮਾਲ ਹੁੰਦਾ ਹੈ। ਇਹ ਰੰਗ ਵੇਖਣ ਨੂੰ ਤਾਂ ਬੜੇ ਸੋਹਣੇ ਲੱਗਦੇ ਨੇ ਪਰ ਇਨ੍ਹਾਂ ‘ਚ ਕਈ ਤਰ੍ਹਾਂ ਦੇ ਕੈਮੀਕਲਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਸਕਿਨ ਦੇ ਲਈ ਨੁਕਸਾਨਦਾਇਕ ਸਾਬਿਤ ਹੋ ਸਕਦੇ ਹਨ । ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਨੈਚੂਰਲ ਰੰਗਾਂ ਦਾ ਇਸਤੇਮਾਲ ਕਰਕੇ ਖੁਦ ਨੂੰ ਸੁਰੱਖਿਅਤ ਰੱਖ ਸਕਦੇ ਹੋ ।ਨੈਚੂਰਲ ਰੰਗ ਤੁਸੀਂ ਫੁੱਲਾਂ ਤੋਂ ਤਿਆਰ ਕਰ ਸਕਦੇ ਹਨ।
ਗੁਲਾਬ ਦੇ ਫੁੱਲਾਂ ਤੋਂ ਗੁਲਾਬੀ ਰੰਗ
ਗੁਲਾਬ ਦੇ ਫੁੱਲਾਂ ਦਾ ਇਸਤੇਮਾਲ ਕਰਕੇ ਤੁਸੀਂ ਗੁਲਾਬੀ ਰੰਗ ਤਿਆਰ ਕਰ ਸਕਦੇ ਹੋ । ਗੁਲਾਬ ਦੇ ਫੁੱਲਾਂ ਦੀਆਂ ਪੰਖੜੀਆਂ ਨੂੰ ਉਬਲਦੇ ਪਾਣੀ ‘ਚ ਪਾ ਦਿਓ । ਇਨ੍ਹਾਂ ਨੂੰ ਉਦੋਂ ਉਬਾਲਦੇ ਰਹੋ ਜਦੋਂਕਿ ਤੱਕ ਕਿ ਇਹ ਪੰਖੁੜੀਆਂ ਆਪਣਾ ਰੰਗ ਨਾ ਛੱਡ ਦੇਣ । ਇਸ ਤੋਂ ਬਾਅਦ ਤੁਸੀਂ ਇਸ ਪਾਣੀ ਦਾ ਇਸਤੇਮਾਲ ਰੰਗ ਦੇ ਤੌਰ ‘ਤੇ ਹੋਲੀ ‘ਤੇ ਕਰ ਸਕਦੇ ਹੋ ।
ਸੁੱਕੇ ਰੰਗ ਦੇ ਤੌਰ ‘ਤੇ ਹਲਦੀ ਦਾ ਇਸਤੇਮਾਲ
ਜੇ ਤੁਸੀਂ ਸੁੱਕੇ ਰੰਗ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਹਲਦੀ ਦਾ ਇਸਤੇਮਾਲ ਕਰ ਸਕਦੇ ਹੋ । ਇਸ ਦਾ ਤੁਹਾਡੀ ਸਕਿਨ ਨੂੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ ।
ਫੁੱਲਾਂ ਦੀਆਂ ਪੰਖੁੜੀਆਂ ਨਾਲ ਖੇਡੋ ਹੋਲੀ
ਵੱਖ ਵੱਖ ਫੁੱਲਾਂ ਦੀਆਂ ਪੰਖੁੜੀਆਂ ਦੇ ਨਾਲ ਵੀ ਹੋਲੀ ਖੇਡੀ ਜਾ ਸਕਦੀ ਹੈ। ਇਨ੍ਹਾਂ ਫੁੱਲਾਂ ਨਾਲ ਹੋਲੀ ਖੇਡਣ ਦਾ ਕੋਈ ਨੁਕਸਾਨ ਵੀ ਨਹੀਂ ਹੋਵੇਗਾ ਅਤੇ ਤੁਸੀਂ ਕੈਮੀਕਲ ਵਾਲੇ ਰੰਗਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਤਾਂ ਬਚੋਗੇ ਹੀ । ਇਸ ਦੇ ਨਾਲ ਹੀ ਫੁੱਲਾਂ ਦੀ ਖੁਸ਼ਬੂ ਦੇ ਨਾਲ ਤੁਹਾਡਾ ਆਲਾ ਦੁਆਲਾ ਵੀ ਮਹਿਕ ਉੱਠੇਗਾ ਅਤੇ ਪਾਣੀ ਦੀ ਵੀ ਬਚਤ ਹੋਵੇਗੀ।