ਵਰਿੰਦਰ ਘੁੰਮਣ ਦੀ ਮੌਤ ਦੇ ਮਾਮਲੇ ‘ਚ ਚਾਰ ਡਾਕਟਰਾਂ ਖਿਲਾਫ ਕੇਸ, ਪੁਲਿਸ ਨੇ ਰਿਪੋਰਟ ਪੁਲਿਸ ਕਮਿਸ਼ਨਰ ਨੂੰ ਸੌਂਪੀ
ਅਕਤੂਬਰ 2025ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਹੋਈ ਮੌਤ ਮਾਮਲੇ ‘ਚ ਵੱਡਾ ਅਪਡੇਟ ਸਾਹਮਣੇ ਆਇਆ ਹੈ।ਇਸ ਮਾਮਲੇ ‘ਚ ਪੁਲਿਸ ਨੇ ਚਾਰ ਡਾਕਟਰਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ । ਮੈਡੀਕਲ ਬੋਰਡ ਦੀ ਜਾਂਚ ‘ਚ ਲਾਪਰਵਾਹੀ ਤੇ ਪ੍ਰੋਟੋਕਾਲ ਦੀ ਉਲੰਘਣਾ ਦਾ ਖੁਲਾਸਾ ਹੋਇਆ ਹੈ।
ਅਕਤੂਬਰ 2025ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਹੋਈ ਮੌਤ ਮਾਮਲੇ ‘ਚ ਵੱਡਾ ਅਪਡੇਟ ਸਾਹਮਣੇ ਆਇਆ ਹੈ।ਇਸ ਮਾਮਲੇ ‘ਚ ਪੁਲਿਸ ਨੇ ਚਾਰ ਡਾਕਟਰਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ । ਮੈਡੀਕਲ ਬੋਰਡ ਦੀ ਜਾਂਚ ‘ਚ ਲਾਪਰਵਾਹੀ ਤੇ ਪ੍ਰੋਟੋਕਾਲ ਦੀ ਉਲੰਘਣਾ ਦਾ ਖੁਲਾਸਾ ਹੋਇਆ ਹੈ।ਇਸ ਮਾਮਲੇ ‘ਚ ਸਿਵਲ ਸਰਜਨ ਦੀ ਪ੍ਰਧਾਨਗੀ ‘ਚ ਗਠਿਤ ਸੱਤ ਮੈਂਬਰੀ ਮੈਡੀਕਲ ਬੋਰਡ ਦੀ ਰਿਪੋਰਟ ਤੇ ਅਧਾਰਿਤ ਇਹ ਕਾਰਵਾਈ ਕੀਤੀ ਗਈ ਹੈ।ਇਸ ਮੈਡੀਕਲ ਬੋਰਡ ‘ਚ ਹੱਡੀਆਂ ਦੇ ਮਾਹਿਰ, ਦਿਲ ਦੇ ਰੋਗਾਂ ਦੇ ਮਾਹਿਰ, ਅੇਨੇਸਥੀਸੀਆ ਤੇ ਫੋਰੈਂਸਿਕ ਸਾਇੰਸ ਦੇ ਮਾਹਿਰ, ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਸ਼ਾਮਿਲ ਸਨ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਅਗਲੀ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਦੇ ਵਿਰੁੱਧ ਕਾਨੂੰਨ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ ।
_64f6e268587a71892724633417236ec4_1280X720.webp)
ਅਕਤੂਬਰ ‘ਚ ਹੋਈ ਸੀ ਮੌਤ
ਵਰਿੰਦਰ ਘੁੰਮਣ ਦੀ ਮੌਤ ਨੌ ਅਕਤੂਬਰ 2025 ਨੰੂੰ ਹੋਈ ਸੀ । ਵਰਿੰਦਰ ਘੁੰਮਣ ਪੰਜਾਬੀ ਹੀ ਨਹੀਂ ਬਾਲੀਵੁੱਡ ਇੰਡਸਟਰੀ ਚ ਵੀ ਸਰਗਰਮ ਸਨ । ਉਨ੍ਹਾਂ ਨੇ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਦੇ ਨਾਲ ਵੀ ਕਈ ਫ਼ਿਲਮਾਂ ਚ ਕੰਮ ਕੀਤਾ ਸੀ । ਜਿਸ ‘ਚ ਸਲਮਾਨ ਖ਼ਾਨ ਦੀ ਫ਼ਿਲਮ ‘ਟਾਈਗਰ-੩’ ਤੇ ‘ਰੋਰ ਟਾਈਗਰਸ ਆਫ ਸੁੰਦਰਬਨ ‘ਚ ਵੀ ਕੰਮ ਕਰ ਚੁੱਕੇ ਸਨ ।
ਉਹ ਭਾਰਤ ਦੇ ਪਹਿਲੇ ਵੈਜੀਟੇਰੀਅਨ ਬਾਡੀ ਬਿਲਡਰ ਸਨ ।ਵਰਿੰਦਰ ਘੁੰਮਣ ਨੂੰ ਮੋਢੇ ਦੇ ਦਰਦ ਕਾਰਨ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ।ਜਿਸ ਤੋਂ ਬਾਅਦ ਹਸਪਤਾਲ ਤੋਂ ਇਹ ਖ਼ਬਰ ਸਾਹਮਣੇ ਆਈ ਸੀ ਕਿ ਉਨ੍ਹਾਂ ਨੰੂੰ ਦਿਲ ਦਾ ਦੌਰਾ ਪਿਆ ਸੀ । ਵਰਿੰਦਰ ਘੁੰਮਣ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਦੀ ਮੌਤ ਤੇ ਸਵਾਲ ਚੁੱਕੇ ਸਨ ਅਤੇ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਦੱਸੀ ਸੀ ।