ਕੈਨੇਡੀਅਨ ਭਾਰਤੀ ਗਾਇਕ ਕੁੰਵਰ ਦਾ ਨਵਾਂ ਗੀਤ “ਸਾਨੂੰ ਹੀ ਪਤਾ” ਰਿਲੀਜ਼, ਸਰੋਤਿਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ
ਉੱਭਰਦੇ ਹੋਏ ਕੈਨੇਡੀਅਨ ਭਾਰਤੀ ਪੰਜਾਬੀ ਗਾਇਕ ਕੁੰਵਰ ਦਾ ਨਵਾਂ ਗੀਤ ‘ਸਾਨੂੰ ਹੀ ਪਤਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ FXRZII ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਐੱਮ ਐੱਨ ਐੱਲ ਟੀ ਐਕਸ ਦੇ ਵੱਲੋਂ ਦਿੱਤਾ ਗਿਆ ਹੈ । ਇਹ ਇੱਕ ਰੋਮਾਂਟਿਕ ਗੀਤ ਹੈ ਅਤੇ ਇਸ ਗੀਤ ਨੂੰ ਟਾਈਮਜ਼ ਮਿਊੁਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
ਉੱਭਰਦੇ ਹੋਏ ਕੈਨੇਡੀਅਨ ਭਾਰਤੀ ਪੰਜਾਬੀ ਗਾਇਕ ਕੁੰਵਰ (Kunwarr) ਦਾ ਨਵਾਂ ਗੀਤ ‘ਸਾਨੂੰ ਹੀ ਪਤਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ FXRZII ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਐੱਮ ਐੱਨ ਐੱਲ ਟੀ ਐਕਸ ਦੇ ਵੱਲੋਂ ਦਿੱਤਾ ਗਿਆ ਹੈ । ਇਹ ਇੱਕ ਰੋਮਾਂਟਿਕ ਗੀਤ ਹੈ ਅਤੇ ਇਸ ਗੀਤ ਨੂੰ ਟਾਈਮਜ਼ ਮਿਊੁਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਇਸ ਗੀਤ ਨੂੰ ਰਾਹੁਲ ਸਿੰਘ ਅਤੇ ਜਸਟਿਨ ਡਰੈਗਨ ਦੇ ਵੱਲੋਂ ਡਾਇਰੈਕਟ ਕੀਤੇ ਗਏ ਹਨ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਰੋਮਾਂਟਿਕ ਗੀਤ ‘ਚ ਕੁੰਵਰ ਨੇ ਇੱਕ ਮੁੰਡੇ ਦੇ ਕੁੜੀ ਦੇ ਲਈ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਕੁੜੀ ਦੇ ਪਿਆਰ ‘ਚ ਪਿਆ ਇਹ ਮੁੰਡਾ ਹਰ ਵੇਲੇ ਉਸ ਕੁੜੀ ਦੇ ਖਿਆਲਾਂ ‘ਚ ਗੁਆਚਿਆ ਰਹਿੰਦਾ ਹੈ। ਇਸ ਤੋਂ ਪਹਿਲਾਂ ਕੁੰਵਰ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ । ਜਿਸ ‘ਚ ‘ਗੱਲ’, ‘ਪਿੱਛੇ ਤੇਰੇ’, ‘ਲੈਟਰ ਟੂ ਹਰ’ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੇ ਹੁਣ ਆਪਣੇ ਨਵੇਂ ਗੀਤ ‘ਸਾਨੂੰ ਹੀ ਪਤਾ’ ਦੇ ਨਾਲ ਪੰਜਾਬੀ ਇੰਡਸਟਰੀ ‘ਚ ਧੱਕ ਪਾਈ ਹੈ।

ਕੁੰਵਰ ਬਣਾ ਰਿਹਾ ਨਵੇਂ ਰਿਕਾਰਡ
ਗਾਇਕ ਕੁੰਵਰ ਆਪਣੇ ਗੀਤਾਂ ਦੇ ਨਾਲ ਨਵੇਂ ਰਿਕਾਰਡ ਬਣਾ ਰਹੇ ਹਨ ।ਇਹ ਗੀਤ ‘ਪਿੱਛੇ ਤੇਰੇ’ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਗਾਇਕ ਆਪਣੇ ਇਸ ਗੀਤ ਦੇ ਨਾਲ ਨਵੇਂ ਰਿਕਾਰਡ ਬਨਾਉਣ ਦੇ ਲਈ ਤਿਆਰ ਹਨ। ਗਾਇਕ ਦਾ ‘ਪਿੱਛੇ ਤੇਰੇ’ ਨੇ ਸਪੋਟੀਫਾਈ ਦੇ ਟੌਪ ਸੌਂਗਸ ਇੰਡੀਆ ਪਲੇਲਿਸਟ ‘ਚ ਜਗ੍ਹਾ ਬਣਾਈ ।ਇਹ ਸਿੰਗਲ ਟ੍ਰੈਕ ਅੱਠ ਮਿਲੀਅਨ ਸਟ੍ਰੀਮਾਂ ਤੱਕ ਪਹੁੰਚ ਚੁੱਕਿਆ ਹੈ ਤੇ ਕੁੰਵਰ ਪੰਜਾਬੀ ਪੌਪ ‘ਚ ਕਰਣ ਔਜਲਾ ਅਤੇ ਏਪੀ ਢਿੱਲੋਂ ਵਰਗੇ ਗਾਇਕਾਂ ਵਾਂਗ ਸਭ ਤੋਂ ਤੇਜ਼ੀ ਦੇ ਨਾਲ ਅੱਗੇ ਵੱਧਦੇ ਗਾਇਕਾਂ ਦੀ ਸੂਚੀ ‘ਚ ਆਪਣੀ ਜਗ੍ਹਾ ਬਣਾ ਰਿਹਾ ਹੈ।