ਬਾਲੀਵੁੱਡ ਦੇ ਬੈਡਮੈਨ ਗੁਲਸ਼ਨ ਗਰੋਵਰ ਹਨ ਪੰਜਾਬੀ, ਕਿਹਾ ਮੇਰੀ ਮਾਂ ਤਾਂ ਅੰਗਰੇਜ਼ਾਂ ਨਾਲ ਵੀ ਕਰਦੀ ਸੀ ਪੰਜਾਬੀ ‘ਚ ਗੱਲਬਾਤ
ਗੁਲਸ਼ਨ ਗਰੋਵਰ ਜੋ ਕਿ ਬਾਲੀਵੁੱਡ ‘ਚ ਬੈਡਮੈਨ ਦੇ ਤੌਰ ‘ਤੇ ਜਾਣੇ ਜਾਂਦੇ ਹਨ । ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਕਹਿ ਰਹੇ ਹਨ ਕਿ ਉਹ ਪੰਜਾਬੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ। ਪੰਜਾਬੀ ‘ਚ ਗੱਲਬਾਤ ਕਰਦੇ ਹੋਏ ਗੁਲਸ਼ਨ ਗਰੋਵਰ ਨੇ ਕਿਹਾ ਕਿ ਮੇਰੀ ਮਾਂ ਤਾਂ ਅੰਗਰੇਜ਼ਾਂ ਦੇ ਨਾਲ ਵੀ ਪੰਜਾਬੀ ‘ਚ ਗੱਲ ਕਰਦੀ ਹੁੰਦੀ ਸੀ ਅਤੇ ਪੰਜਾਬੀ ਕਲਚਰ ਸਾਡੀ ਨਸ-ਨਸ ‘ਚ ਵੱਸਿਆ ਹੋਇਆ ਹੈ ।
ਗੁਲਸ਼ਨ ਗਰੋਵਰ (Gulshan Grover) ਜੋ ਕਿ ਬਾਲੀਵੁੱਡ ‘ਚ ਬੈਡਮੈਨ ਦੇ ਤੌਰ ‘ਤੇ ਜਾਣੇ ਜਾਂਦੇ ਹਨ । ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਕਹਿ ਰਹੇ ਹਨ ਕਿ ਉਹ ਪੰਜਾਬੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ। ਪੰਜਾਬੀ ‘ਚ ਗੱਲਬਾਤ ਕਰਦੇ ਹੋਏ ਗੁਲਸ਼ਨ ਗਰੋਵਰ ਨੇ ਕਿਹਾ ਕਿ ਮੇਰੀ ਮਾਂ ਤਾਂ ਅੰਗਰੇਜ਼ਾਂ ਦੇ ਨਾਲ ਵੀ ਪੰਜਾਬੀ ‘ਚ ਗੱਲ ਕਰਦੀ ਹੁੰਦੀ ਸੀ ਅਤੇ ਪੰਜਾਬੀ ਕਲਚਰ ਸਾਡੀ ਨਸ-ਨਸ ‘ਚ ਵੱਸਿਆ ਹੋਇਆ ਹੈ ।

ਇਸ ਦੇ ਨਾਲ ਹੀ ਅਦਾਕਾਰ ਨੇ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ।ਗੁਲਸ਼ਨ ਗਰੋਵਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।

ਗੁਲਸ਼ਨ ਗਰੋਵਰ ਦਾ ਵਰਕ ਫ੍ਰੰਟ
ਗੁਲਸ਼ਨ ਗਰੋਵਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ‘ਚ ਸਰਗਰਮ ਹਨ ਅਤੇ ਕਈ ਹਿੱਟ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ। ਜਿਸ ‘ਚ ਰਾਮ ਲਖਨ ਫ਼ਿਲਮ ‘ਚ ਨਿਭਾਏ ਗਏ ਉਨ੍ਹਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ ‘ਚ ਉਨ੍ਹਾਂ ਨੇ ਨੈਗਟਿਵ ਕਿਰਦਾਰ ਨਿਭਾਇਆ ਸੀ ।
ਉਹ ਹੁਣ ‘ਮਟਕਾ ਕਿੰਗ’ ਨਾਂਅ ਦੀ ਸੀਰੀਜ਼ ‘ਚ ਨਜ਼ਰ ਆ ਰਹੇ ਹਨ । ਇਸ ਸੀਰੀਜ਼ ‘ਚ ਉਨ੍ਹਾਂ ਦੇ ਨਾਲ ਮਸ਼ਹੂਰ ਅਦਾਕਾਰ ਵਿਜੈ ਵਰਮਾ ਨਜ਼ਰ ਆੳੇੁਣਗੇ । ਇਹ ਸੀਰੀਜ਼ ‘ਚ ਨਜਾਇਜ਼ ਜੂਏ ਤੇ ਸੱਟੇ ਦਾ ਕਾਰੋਬਾਰ ਕਰਨ ਵਾਲਿਆਂ ‘ਤੇ ਬਣਾਈ ਗਈ ਹੈ। ਜੋ ਕਿ ੧੯੬੦ ਦੇ ਦਹਾਕੇ ‘ਚ ਜੂਏ ਤੇ ਸੱਟੇ ਵਰਗੇ ਨਜਾਇਜ਼ ਕੰਮਾਂ ‘ਤੇ ਬਣੀ ਹੈ।