ਸਿੱਧੂ ਮੂਸੇਵਾਲਾ ਦੇ ਘਰ ਰੇਕੀ ਕਰਨ ਵਾਲਾ ਮੁਲਜ਼ਮ ਬੌਬੀ ਕਬੂਤਰ ਗ੍ਰਿਫਤਾਰ
ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ।ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸਿੱਧੂ ਮੂਸੇਵਾਲਾ ਦੇ ਘਰ ਰੇਕੀ ਕਰਨ ਵਾਲੇ ਬੌਬੀ ਕਬੂਤਰ ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਮੁਤਾਬਕ ਬੌਬੀ ਕਬੂਤਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਇੱਕ ਕਰੀਬੀ ਤੇ ਬਹੁਤ ਹੀ ਭਰੋਸੇਮੰਦ ਕਰੀਬੀ ਸਾਥੀ ਮੰਨਿਆ ਜਾਂਦਾ ਹੈ।
ਸਿੱਧੂ ਮੂਸੇਵਾਲਾ (Sidhu Moose wala) ਕਤਲ ਕੇਸ ‘ਚ ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ।ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸਿੱਧੂ ਮੂਸੇਵਾਲਾ ਦੇ ਘਰ ਰੇਕੀ ਕਰਨ ਵਾਲੇ ਬੌਬੀ ਕਬੂਤਰ ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਮੁਤਾਬਕ ਬੌਬੀ ਕਬੂਤਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਇੱਕ ਕਰੀਬੀ ਤੇ ਬਹੁਤ ਹੀ ਭਰੋਸੇਮੰਦ ਕਰੀਬੀ ਸਾਥੀ ਮੰਨਿਆ ਜਾਂਦਾ ਹੈ। ਜਾਂਚ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬੌਬੀ ਕਬੂਤਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਰੇਕੀ ‘ਚ ਸ਼ਾਮਿਲ ਸੀ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਕਤਲ ਦੀ ਸਾਜ਼ਿਸ਼ ‘ਚ ਸ਼ਾਮਿਲ ਇਹ ਸ਼ਖਸ ਜ਼ਮੀਨੀ ਪੱਧਰ ‘ਤੇ ਜਾਣਕਾਰੀ ਜੁਟਾ ਰਿਹਾ ਸੀ ।
_968ac47212762c94cce8898b9ef5a01a_1280X720.webp)
ਉਹ ਮੂਸੇਵਾਲਾ ਦਾ ਕਤਲ ਕਰਨ ਆਏ ਮੁਲਜ਼ਮ ਸ਼ਾਰਪ ਸ਼ੂਟਰ ਸ਼ਾਹਰੁਖ ਦੇ ਸੰਪਰਕ ‘ਚ ਸੀ ।ਹਾਲਾਂਕਿ ਬਾਅਦ ‘ਚ ਮੂਸੇਵਾਲਾ ਦੇ ਨਾਲ ਏਕੇ-੪੭ ਵਾਲੇ ਬੰਦੂਕਧਾਰੀਆਂ ਨੂੰ ਵੇਖ ਕੇ ਸ਼ਾਹਰੁਖ ਨੇ ਕਤਲ ਕਰਨ ਤੋਂ ਮਨਾ ਕਰ ਦਿੱਤਾ ਸੀ।ਜਿਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਪੰਜਾਬ ਤੇ ਹਰਿਆਣਾ ਦੇ ਹੋਰਨਾਂ ਸ਼ੂਟਰਾਂ ਤੋਂ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਸੀ ।
ਸਿੱਧੂ ਮੂਸੇਵਾਲਾ ਦਾ ਕਤਲ
ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਪਿੰਡ ਜਵਾਹਰਕੇ ‘ਚ ਉਸ ਵੇਲੇ ਕਰਵਾ ਦਿੱਤਾ ਗਿਆ ਸੀ, ਜਦੋਨ ਉਹ ਆਪਣੀ ਬਿਮਾਰ ਮਾਸੀ ਦਾ ਹਾਲ ਚਾਲ ਜਾਨਣ ਦੇ ਲਈ ਉਸ ਦੇ ਪਿੰਡ ਜਾ ਰਿਹਾ ਸੀ, ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਜਵਾਹਰਕੇ ਪਿੰਡ ਦੇ ਕੋਲ ਉਸ ਦਾ ਕਤਲ ਕਰਵਾ ਦਿੱਤਾ ਗਿਆ ਸੀ । ਇਸ ਕਤਲ ‘ਚ ਕਈ ਲੋਕ ਸ਼ਾਮਿਲ ਸਨ ।