ਗਾਇਕਾ ਪਰਵੀਨ ਭਾਰਟਾ ਦਾ ਅੱਜ ਹੈ ਜਨਮ ਦਿਨ,ਜਨਮ ਦਿਨ ‘ਤੇ ਜਾਣੋ ਕਿਵੇਂ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਇੰਡਸਟਰੀ ‘ਚ ਬਣਾਈ ਜਗ੍ਹਾ
ਗਾਇਕਾ ਪਰਵੀਨ ਭਾਰਟਾ ਦਾ ਅੱਜ ਜਨਮ ਦਿਨ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ ਜੋ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ । ਪਰਵੀਨ ਭਾਰਟਾ ਦਾ ਛੋਟਾ ਨਾਂਅ ਸੋਨਾ ਭਾਰਟਾ ਹੈ ਅਤੇ ਉਨ੍ਹਾਂ ਦਾ ਜਨਮ ਨਵਾਂਸ਼ਹਿਰ ਦੇ ਪਿੰਡ ਭਾਰਟਾ ‘ਚ ਪਿਤਾ ਕਮਲਜੀਤ ਸਿੰਘ ਦੇ ਘਰ ਮਾਤਾ ਜਸਵਿੰਦਰ ਕੌਰ ਦੀ ਕੁੱਖੋਂ ਹੋਇਆ ਸੀ ।
ਗਾਇਕਾ ਪਰਵੀਨ ਭਾਰਟਾ (Parveen Bharta) ਦਾ ਅੱਜ ਜਨਮ ਦਿਨ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ ਜੋ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ । ਪਰਵੀਨ ਭਾਰਟਾ ਦਾ ਛੋਟਾ ਨਾਂਅ ਸੋਨਾ ਭਾਰਟਾ ਹੈ ਅਤੇ ਉਨ੍ਹਾਂ ਦਾ ਜਨਮ ਨਵਾਂਸ਼ਹਿਰ ਦੇ ਪਿੰਡ ਭਾਰਟਾ ‘ਚ ਪਿਤਾ ਕਮਲਜੀਤ ਸਿੰਘ ਦੇ ਘਰ ਮਾਤਾ ਜਸਵਿੰਦਰ ਕੌਰ ਦੀ ਕੁੱਖੋਂ ਹੋਇਆ ਸੀ । ਆਪਣੀ ਮੁੱਢਲੀ ਪੜ੍ਹਾਈ ਉਨ੍ਹਾਂ ਨੇ ਆਪਣੇ ਪਿੰਡ ਦੇ ਸਕੁਲ ਤੋਂ ਹੀ ਪੂਰੀ ਕੀਤੀ ਸੀ ।

ਘਰੋਂ ਹੀ ਲੱਗੀ ਗਾਉਣ ਦੀ ਚੇਟਕ
ਗਾਇਕਾ ਪਰਵੀਨ ਭਾਰਟਾ ਨੂੰ ਗਾਉਣ ਦੀ ਚੇਟਕ ਆਪਣੇ ਘਰੋਂ ਹੀ ਲੱਗੀ ਸੀ । ਕਿਉਂਕਿ ਉਨ੍ਹਾਂ ਦੇ ਪਿਤਾ ਜੀ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਬਹੁਤ ਛੋਟੀ ਜਿਹੀ ਉਮਰ ‘ਚ ਹੀ ਪਰਵੀਨ ਭਾਰਟਾ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ । ਗਾਇਕਾ ਦੇ ਗਾਉਣ ਦੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਦੇ ਪਿਤਾ ਨੇ ਵੀ ਹੱਲਾਸ਼ੇਰੀ ਦਿੱਤੀ । ਪਰ ਉਨ੍ਹਾਂ ਦੇ ਚਾਚਾ ਜੀ ਨਹੀਂ ਸਨ ਚਾਹੁੰਦੇ ਕਿ ਪਰਵੀਨ ਗਾਉਣ । ਪਰ ਸੰਗੀਤ ਦੇ ਨਾਲ ਏਨਾਂ ਜ਼ਿਆਦਾ ਮੋਹ ਸੀ ਕਿ ਪਰਵੀਨ ਭਾਰਟਾ ਆਪਣੇ ਇਸ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਗੁਜ਼ਰਨ ਦੇ ਲਈ ਤਿਆਰ ਸਨ । ਪਰ ਪਰਵੀਨ ਭਾਰਟਾ ਦੇ ਚਾਚਾ ਜੀ ਉਨ੍ਹਾਂ ਤੋਂ ਏਨਾਂ ਕੁ ਨਾਰਾਜ਼ ਹੋਏ ਸਨ ਕਿ ਦਸ ਸਾਲਾਂ ਤੱਕ ਉਨ੍ਹਾਂ ਦੇ ਨਾਲ ਬੋਲਚਾਲ ਬੰਦ ਰਹੀ ਸੀ ।

ਗੁਰਸ਼ਰਨ ਸਿੰਘ ਸ਼ਰਨ ਦੇ ਨਾਲ ਹੋਇਆ ਵਿਆਹ
ਗਾਇਕਾ ਦਾ ਵਿਆਹ ਗੁਰਸ਼ਰਨ ਸਿੰਘ ਸ਼ਰਨ ਦੇ ਨਾਲ ਹੋਇਆ ।ਗੁਰਸ਼ਰਨ ਸਿੰਘ ਵਿਆਹ ਤੋਂ ਬਾਅਦ ਗਾਇਕਾ ਦੇ ਘਰ ਇੱਕ ਧੀ ਅਤੇ ਇੱਕ ਪੁੱਤਰ ਦਾ ਜਨਮ ਹੋਇਆ । ਜਿਨ੍ਹਾਂ ਦੇ ਨਾਲ ਅਕਸਰ ਗਾਇਕਾ ਆਪਣੇ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
ਹਿੱਟ ਗੀਤ
ਗਾਇਕਾ ਪਰਵੀਨ ਭਾਰਟਾ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ । ਜਿਸ ‘ਚ ਲਾਕੇਟ, ਦਿਨ ਤਾਂ ਪੁਰਾਣੇ, ਜ਼ਰੂਰ ਆਊਂਗੀ, ਪਿਆਰ, ਗੇੜੇ ਸਣੇ ਕਈ ਹਿੱਟ ਗੀਤ ਗਾਏ ਹਨ । ਜੋ ਅੱਜ ਵੀ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ।