ਅਦਾਕਾਰਾ ਸਿਮੀ ਚਾਹਲ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ

ਅਦਾਕਾਰਾ ਸਿਮੀ ਚਾਹਲ ਦਾ ਅੱਜ ਜਨਮ ਦਿਨ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਦੱਸਾਂਗੇ। ਸਿਮੀ ਚਾਹਲ ਦਾ ਜਨਮ ਹਰਿਆਣਾ ਦੇ ਅੰਬਾਲਾ ‘ਚ ਨੌ ਮਈ 1992 ‘ਚ ਹੋਇਆ ਸੀ ।

By  Shaminder Kaur Kaler May 9th 2026 11:10 AM

ਅਦਾਕਾਰਾ ਸਿਮੀ ਚਾਹਲ (Simi Chahal) ਦਾ ਅੱਜ ਜਨਮ ਦਿਨ (Birthday) ਹੈ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਦੱਸਾਂਗੇ। ਸਿਮੀ ਚਾਹਲ ਦਾ ਜਨਮ ਹਰਿਆਣਾ ਦੇ ਅੰਬਾਲਾ ‘ਚ ਨੌ ਮਈ 1992 ‘ਚ ਹੋਇਆ ਸੀ । ਉਨ੍ਹਾਂ ਨੇ ਆਪਣੇ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਭ ਤੋਂ ਪਹਿਲਾਂ ਉਹ ਇੱਕ ਗੀਤ ‘ਚ ਬਤੌਰ ਮਾਡਲ ਨਜ਼ਰ ਆਏ ਸਨ।


ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ । ਇਸ ਤੋਂ ਬਾਅਦ ਅਦਾਕਾਰਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਆਪਣੇ ਕਿਰਦਾਰਾਂ ਦੇ ਨਾਲ ਛਾਪ ਛੱਡੀ । ਉਨ੍ਹਾਂ ਦੇ ਵੱਲੋਂ ਨਿਭਾਏ ਗਏ ਪੱਕੋ ਦੇ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ।


ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਅਦਾਕਾਰੀ ਕੀਤੀ । ਹੁਣ ਤੱਕ ਉਹ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਜਿਸ ‘ਚ ‘ਜੀ ਵੇ ਸੋਹਣਿਆ ਜੀ’, ‘ਮਸਤਾਨੇ’, ‘ਚੱਲ ਮੇਰਾ ਪੁੱਤ’, ‘ਭੱਜੋ ਵੀਰੋ ਵੇ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ। 


ਸਿਮੀ ਚਾਹਲ ਦੀ ਨਿੱਜੀ ਜ਼ਿੰਦਗੀ 

ਸਿਮੀ ਚਾਹਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉੇਨ੍ਹਾਂ ਦੇ ਪਰਿਵਾਰ ‘ਚ ਉਨ੍ਹਾਂ ਦੀ ਮਾਂ ਅਤੇ ਭਰਾ ਹਨ । ਆਪਣੀ ਮਾਂ ਦੇ ਨਾਲ ਉਨ੍ਹਾਂ ਦੀ ਬਾਂਡਿੰਗ ਬਹੁਤ ਵਧੀਆ ਹੈ। ਅਕਸਰ ਉਹ ਆਪਣੀ ਮਾਂ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। 

© Copyright Galactic Television & Communications Pvt. Ltd. 2026. All rights reserved.