ਗਾਇਕ ਗਗਨ ਕੋਕਰੀ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋਂ ਗਾਇਕੀ ‘ਚ ਆਉਣ ਤੋਂ ਪਹਿਲਾਂ ਕਿਸ ਖੇਤਰ ‘ਚ ਕਰਦੇ ਸਨ ਕੰਮ
ਗਗਨ ਕੋਕਰੀ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦਾ ਜਨਮ ਸਿਰਸਾ ਦੇ ਨਜ਼ਦੀਕ ਪਿੰਡ ਕੋਕਰੀ ਕਲਾਂ ‘ਚ ਹੋਇਆ । ਉਨ੍ਹਾਂ ਦਾ ਅਸਲ ਨਾਂਅ ਗਗਨ ਸੰਧੂ ਹੈ।ਪਰ ਉਹ ਆਪਣੇ ਪਿੰਡ ਕੋਕਰੀ ਦੇ ਨਾਂਅ ਤੋਂ ਹੀ ਗਾਇਕੀ ਦੇ ਖੇਤਰ ‘ਚ ਮਸ਼ਹੂਰ ਹਨ।ਕਾਲਜ ਸਮੇਂ ਤੋਂ ਹੀ ਉਹ ਗਾਇਕੀ ਦਾ ਸ਼ੌਂਕ ਰੱਖਦੇ ਸਨ । ਪਰ ਉਹ ਵਿਦੇਸ਼ ‘ਚ ਜਾ ਕੇ ਹੀ ਆਪਣੇ ਸੁਫ਼ਨੇ ਪੂਰੇ ਕਰਨਾ ਚਾਹੁੰਦੇ ਸਨ।
ਗਗਨ ਕੋਕਰੀ (Gagan Kokri) ਦਾ ਅੱਜ ਜਨਮ ਦਿਨ (Birthday) ਹੈ। ਉਨ੍ਹਾਂ ਦਾ ਜਨਮ ਸਿਰਸਾ ਦੇ ਨਜ਼ਦੀਕ ਪਿੰਡ ਕੋਕਰੀ ਕਲਾਂ ‘ਚ ਹੋਇਆ । ਉਨ੍ਹਾਂ ਦਾ ਅਸਲ ਨਾਂਅ ਗਗਨ ਸੰਧੂ ਹੈ।ਪਰ ਉਹ ਆਪਣੇ ਪਿੰਡ ਕੋਕਰੀ ਦੇ ਨਾਂਅ ਤੋਂ ਹੀ ਗਾਇਕੀ ਦੇ ਖੇਤਰ ‘ਚ ਮਸ਼ਹੂਰ ਹਨ।ਕਾਲਜ ਸਮੇਂ ਤੋਂ ਹੀ ਉਹ ਗਾਇਕੀ ਦਾ ਸ਼ੌਂਕ ਰੱਖਦੇ ਸਨ । ਪਰ ਉਹ ਵਿਦੇਸ਼ ‘ਚ ਜਾ ਕੇ ਹੀ ਆਪਣੇ ਸੁਫ਼ਨੇ ਪੂਰੇ ਕਰਨਾ ਚਾਹੁੰਦੇ ਸਨ।

ਵਿਦੇਸ਼ ‘ਚ ਕੀਤਾ ਟੈਕਸੀ ਡਰਾਈਵਿੰਗ ਦਾ ਕੰਮ
ਗਗਨ ਕੋਕਰੀ ਆਸਟ੍ਰੇਲੀਆ ਪਹੁੰਚੇ ਤਾਂ ਇੱਥੇ ਉਹਨਾਂ ਨੇ ਪੜ੍ਹਾਈ ਦੇ ਨਾਲ ਨਾਲ ਟੈਕਸੀ ਚਲਾ ਕੇ ਆਪਣਾ ਗੁਜ਼ਾਰਾ ਕੀਤਾ ।ਇਸ ਦੇ ਨਾਲ ਸੰਗੀਤ ਦੀਆਂ ਬਾਰੀਕੀਆਂ ਵੀ ਸਿੱਖੀਆਂ।ਗਾਇਕੀ ਦੇ ਖੇਤਰ ‘ਚ ਕੰਮ ਕਰਨ ਤੋਂ ਇਲਾਵਾ ਉਨ੍ਹਾਂ ਨੇ ਆਸਟ੍ਰੇਲੀਆ ‘ਚ ਬਤੌਰ ਸੰਗੀਤ ਪ੍ਰਮੋਟਰ ਵੀ ਕੰਮ ਕੀਤਾ ਹੈ ।ਗਗਨ ਕੋਕਰੀ ਨੇ ਬੱਬੂ ਮਾਨ, ਅਮਰਿੰਦਰ ਗਿੱਲ, ਪ੍ਰੀਤ ਹਰਪਾਲ ਸਣੇ ਕਈ ਵੱਡੇ ਗਾਇਕਾਂ ਦੇ ਸ਼ੋਅ ਵੀ ਵਿਦੇਸ਼ ‘ਚ ਕਰਵਾਏ ।ਜਿਸ ਦੀ ਬਦੌਲਤ ਉਹ ਆਪਣਾ ਪਹਿਲਾ ਗੀਤ ਕੱਢਣ ‘ਚ ਕਾਮਯਾਬ ਹੋਏ ।

ਫ਼ਿਲਮਾਂ ‘ਚ ਵੀ ਕੀਤਾ ਕੰਮ
ਗਗਨ ਕੋਕਰੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਤਾਂ ਕੰਮ ਕੀਤਾ ਹੈ। ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਏ । ਉਨ੍ਹਾਂ ਨੇ ਫ਼ਿਲਮ ਲਾਟੂ, ਯਾਰਾ ਵੇ ‘ਚ ਵੀ ਅਦਾਕਾਰੀ ਦਾ ਜਲਵਾ ਦਿਖਾਇਆ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਯੁਵਰਾਜ ਹੰਸ ਤੇ ਮੋੋਨਿਕਾ ਗਿੱਲ ਨਜ਼ਰ ਆਏ ਸਨ।