ਰਣਜੀਤ ਬਾਵਾ ਵਿਆਹ ਸਮਾਰੋਹ ‘ਚ ਬਿਕਰਮ ਮਜੀਠੀਆ ਨੂੰ ਮਿਲੇ ਤਾਂ ਮਜੀਠੀਆ ਨੇ ਕਿਹਾ ‘ਤੇਰੀ ਵੀ ਗਈ ਹੁਣ ਸਿਕਓਰਿਟੀ’

ਰਣਜੀਤ ਬਾਵਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਰਣਜੀਤ ਬਾਵਾ ਕਿਸੇ ਵਿਆਹ ਸਮਾਰੋਹ ‘ਚ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਸੇ ਵਿਆਹ ਸਮਾਰੋਹ ‘ਚ ਬਿਕਰਮ ਸਿੰਘ ਮਜੀਠੀਆ ਵੀ ਪਹੁੰਚਦੇ ਹਨ ਅਤੇ ਰਣਜੀਤ ਬਾਵਾ ਵੀ ਉਨ੍ਹਾਂ ਨੂੰ ਵੇਖ ਕੇ ਸਤਿ ਸ੍ਰੀ ਅਕਾਲ ਬੁਲਾਉਂਦਾ ਹੈ ਅਤੇ ਇਸ ‘ਤੇ ਬਿਕਰਮ ਮਜੀਠੀਆ ਕਹਿੰਦੇ ਹਨ ਕਿ ਹੁਣ ਬੋਲੀ ਪੈ ਗਈ ਤਾਂ ਤੇਰੀ ਵੀ ਸਿਕਓਰਿਟੀ ਗਈ ।

By  Shaminder Kaur Kaler February 28th 2026 10:01 AM

ਰਣਜੀਤ ਬਾਵਾ (Ranjit Bawa) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਰਣਜੀਤ ਬਾਵਾ ਕਿਸੇ ਵਿਆਹ ਸਮਾਰੋਹ ‘ਚ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਸੇ ਵਿਆਹ ਸਮਾਰੋਹ ‘ਚ ਬਿਕਰਮ ਸਿੰਘ ਮਜੀਠੀਆ ਵੀ ਪਹੁੰਚਦੇ ਹਨ ਅਤੇ ਰਣਜੀਤ ਬਾਵਾ ਵੀ ਉਨ੍ਹਾਂ ਨੂੰ ਵੇਖ ਕੇ ਸਤਿ ਸ੍ਰੀ ਅਕਾਲ ਬੁਲਾਉਂਦਾ ਹੈ ਅਤੇ ਇਸ ‘ਤੇ ਬਿਕਰਮ ਮਜੀਠੀਆ ਕਹਿੰਦੇ ਹਨ ਕਿ ਹੁਣ ਬੋਲੀ ਪੈ ਗਈ ਤਾਂ ਤੇਰੀ ਵੀ ਸਿਕਓਰਿਟੀ ਗਈ ।


ਜਿਸ ‘ਤੇ ਸਾਰੇ ਹੱਸ ਪੈਂਦੇ ਹਨ । ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । 


  ਜੌਰਡਨ ਸੰਧੂ ਤੇ ਗਿੱਪੀ ਗਰੇਵਾਲ ਦੀ ਸਿਕਓਰਿਟੀ ਲਈ ਸੀ  ਵਾਪਸ 

ਗਿੱਪੀ ਗਰੇਵਾਲ ਤੇ ਜੌਰਡਨ ਸੰਧੂ ਦੀ ਵੀ ਬੀਤੇ ਦਿਨੀਂ ਸਿਕਓਰਿਟੀ ਵਾਪਸ ਲੈ ਲਈ ਗਈ ਸੀ । ਜਿਸ ਬਾਰੇ ਸੁਖਬੀਰ ਸਿੰਘ ਬਾਦਲ ਨੇ ਵੀ ਪੋਸਟ ਸਾਂਝੀ ਕਰਦੇ ਹੋਏ ਇਤਰਾਜ਼ ਜਤਾਇਆ ਸੀ ।ਦੱਸ ਦਈਏ ਕਿ ਜੌਰਡਨ ਸੰਧੂ ਨੇ ਬਿਕਰਮ ਮਜੀਠੀਆ ਦੇ ਨਾਂਅ ‘ਤੇ ਇੱਕ ਬੋਲੀ ਵਿਆਹ ਸਮਾਰੋਹ ਦੇ ਦੌਰਾਨ ਪਾਈ ਸੀ । ਜਿਸ ਤੋਂ ਬਾਅਦ ਉਸ ਦੀ ਸੁਰੱਖਿਆ ਵਾਪਸ ਲੈ ਲਈ ਸੀ । ਜੌਰਡਨ ਸੰਧੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ । ਇਸ ਦੇ ਬਾਵਜੂਦ ਗਾਇਕ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ। 

© Copyright Galactic Television & Communications Pvt. Ltd. 2026. All rights reserved.