ਪੰਜਾਬੀ ਇੰਡਸਟਰੀ ਨੂੰ ਵੱਡਾ ਝਟਕਾ, ਅਦਾਕਾਰ ਮਨੀ ਕੁਲਾਰ ਦਾ ਦਿਹਾਂਤ, ਕੱਲ੍ਹ ਸ਼ੂਟਿੰਗ ਕਰ ਰਿਹਾ ਸੀ ਅਦਾਕਾਰ

ਮਨੀ ਕੁਲਾਰ ਦੀ ਮੌਤ ਕਿਵੇਂ ਹੋਈ ਇਸ ਦੇ ਕਾਰਨਾਂ ਦਾ ਖੁਲਾਸਾ ਹਾਲੇ ਤੱਕ ਨਹੀਂ ਹੋ ਸਕਿਆ ਹੈ, ਅਤੇ ਪਰਿਵਾਰ ਦੇ ਵੱਲੋਂ ਵੀ ਉਨ੍ਹਾਂ ਦੀ ਮੌਤ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

By  Shaminder Kaur Kaler December 3rd 2025 12:52 PM

ਪੰਜਾਬੀ ਇੰਡਸਟਰੀ ਤੋਂ ਇੱਕ ਹੋਰ ਦੁਖਦ ਖ਼ਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਪੰਜਾਬੀ ਇੰਡਸਟਰੀ ਦੇ ਇੱਕ ਮਸ਼ਹੂਰ ਅਦਾਕਾਰ ਮਨੀ ਕੁਲਾਰ (Mani Kular) ਦੀ ਮੌਤ ਹੋ ਗਈ ਹੈ। ਬੀਤੇ ਦਿਨ ਅਦਾਕਾਰ ਸ਼ੂਟਿੰਗ ‘ਚ ਰੁੱਝਿਆ ਹੋਇਆ ਸੀ।ਇੱਕ ਦਸੰਬਰ ਨੂੰ ਹੀ ਅਦਾਕਾਰ ਨੇ ਆਪਣੇ ਫੇਸਬੁੱਕ ਪੇਜ ਆਪਣੀ ਵੈਬ ਸੀਰੀਜ਼ ‘ਤੂਤਾਂ ਵਾਲਾ ਖੂਹ’ ਦੇ ਸੈਟ ਤੋਂ ਸ਼ੂਟਿੰਗ ਦੀ ਵੀਡੀਓ ਵੀ ਸਾਂਝੀ ਕੀਤੀ ਸੀ, ਕਿ ਅਚਾਨਕ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਉਨ੍ਹਾਂ ਨੇ ‘ਅਕਾਲ’ ਫ਼ਿਲਮ ਸਣੇ ਕਈ ਪ੍ਰੋਜੈਕਟ ‘ਚ ਕੰਮ ਕੀਤਾ ਸੀ।

ਮਨੀ ਕੁਲਾਰ ਦੀ ਮੌਤ ਕਿਵੇਂ ਹੋਈ ਇਸ ਦੇ ਕਾਰਨਾਂ ਦਾ ਖੁਲਾਸਾ ਹਾਲੇ ਤੱਕ ਨਹੀਂ ਹੋ ਸਕਿਆ ਹੈ, ਅਤੇ ਪਰਿਵਾਰ ਦੇ ਵੱਲੋਂ ਵੀ ਉਨ੍ਹਾਂ ਦੀ ਮੌਤ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ  ਹੈ। ਸੈਲੀਬ੍ਰੇਟੀਜ਼ ਦੇ ਨਾਲ-ਨਾਲ ਫੈਨਸ ਵੀ ਉਨ੍ਹਾਂ ਦੀ ਅਚਾਨਕ ਮੌਤ ਦੇ ਕਾਰਨ ਹੈਰਾਨ ਹਨ ।

ਕਈ ਸੈਲੀਬ੍ਰੇਟੀਜ਼ ਨੇ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਪ੍ਰਗਟਾਇਆ ਹੈ। ਉਨ੍ਹਾਂ ਦੇ ਨਾਲ ਕੰਮ ਕਰਨ ਵਾਲੀ ਅਦਾਕਾਰਾ ਪੂਨਮ ਸੂਦ ਨੇ ਉਨ੍ਹਾਂ ਦੇ ਦਿਹਾਂਤ ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਇੱਕ ਭਾਵੁਕ ਪੋਸਟ ਲਿਖਦੇ ਹੋਏ ਅਦਾਕਾਰ ਦੀ ਮੌਤ ਬਾਰੇ ਲਿਖਿਆ ‘ਦੁੱਖ ਨਾਲ ਦੱਸ ਰਹੀ ਹਾਂ ਕਿ ਮੇਰਾ ਛੋਟਾ ਵੀਰ ਜੋ ਕੱਲ੍ਹ ਮੇਰੇ ਨਾਲ ਮੂਵੀ ਦੇ ਸੈੱਟ ਤੇ ਸ਼ੂਟ ਕਰ ਕੇ ਖੁਸ਼ੀ ਖ਼ੁਸ਼ੀ ਘਰ ਗਿਆ ਤੇ ਅੱਜ ਜਦੋ ਪਤਾ ਲੱਗਾ ਕਿ ਮਨੀ ਕੁਲਾਰ ਵੀਰ ਸਾਡੇ ਵਿੱਚ ਨਹੀਂ ਰਿਹਾ ਤਾਂ ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਵੀਰ ਸਾਨੂੰ ਸਦਾ ਲਈ ਅਲਵਿਦਾ ਆਖ ਗਿਆ   ਜਵਾਨ ਉਮਰੇ ਤੁਰ ਜਾਣਾ ਪਰਿਵਾਰ ਲਈ,ਸਾਡੇ ਕਲਾਕਾਰ ਪਰਿਵਾਰ ਲਈ ਵੱਡਾ ਘਾਟਾ ਹੈ’।

© Copyright Galactic Television & Communications Pvt. Ltd. 2026. All rights reserved.