ਭਾਰਤੀ ਸਿੰਘ ਨੇ ਚਾਰ ਮਹੀਨੇ ਬਾਅਦ ਆਪਣੇ ਛੋਟੇ ਬੇਟੇ ਦਾ ਚਿਹਰਾ ਕੀਤਾ ਰਿਵੀਲ,ਵੀਡੀਓ ਕੀਤਾ ਸਾਂਝਾ

ਭਾਰਤੀ ਸਿੰਘ ਨੇ ਆਪਣੇ ਬੇਟੇ ਦਾ ਚਿਹਰਾ ਰਿਵੀਲ ਕੀਤਾ ਹੈ। ਕਰੀਬ ਚਾਰ ਮਹੀਨੇ ਪਹਿਲਾਂ ਭਾਰਤੀ ਸਿੰਘ ਨੇ ਦੂਜੇ ਬੇਟੇ ਨੂੰ ਜਨਮ ਦਿੱਤਾ ਸੀ । ਪਰ ਭਾਰਤੀ ਸਿੰਘ ਨੇ ਆਪਣੇ ਬੇਟੇ ਦਾ ਚਿਹਰਾ ਨਹੀਂ ਸੀ ਵਿਖਾਇਆ ।ਜਿਸ ਤੋਂ ਬਾਅਦ ਹੁਣ ਅਦਾਕਾਰਾ ਨੇ ਆਪਣੇ ਬੇਟੇ ਦਾ ਚਿਹਰਾ ਰਿਵੀਲ ਕੀਤਾ ਹੈ।

By  Shaminder Kaur Kaler March 20th 2026 09:18 AM

ਭਾਰਤੀ ਸਿੰਘ (Bharti Singh) ਨੇ ਆਪਣੇ ਬੇਟੇ ਦਾ ਚਿਹਰਾ ਰਿਵੀਲ ਕੀਤਾ ਹੈ। ਕਰੀਬ ਚਾਰ ਮਹੀਨੇ ਪਹਿਲਾਂ ਭਾਰਤੀ ਸਿੰਘ ਨੇ ਦੂਜੇ ਬੇਟੇ ਨੂੰ ਜਨਮ ਦਿੱਤਾ ਸੀ । ਪਰ ਭਾਰਤੀ ਸਿੰਘ ਨੇ ਆਪਣੇ ਬੇਟੇ ਦਾ ਚਿਹਰਾ ਨਹੀਂ ਸੀ ਵਿਖਾਇਆ ।ਜਿਸ ਤੋਂ ਬਾਅਦ ਹੁਣ ਅਦਾਕਾਰਾ ਨੇ ਆਪਣੇ ਬੇਟੇ ਦਾ ਚਿਹਰਾ ਰਿਵੀਲ ਕੀਤਾ ਹੈ। ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਫੈਨਸ ਨੂੰ ਉਨ੍ਹਾਂ ਦੇ ਪੁੱਤਰ ਦੀ ਝਲਕ ਵੇਖਣ ਨੂੰ ਮਿਲੀ ਹੈ।ਇਸ ਤੋਂ ਪਹਿਲਾਂ ਭਾਰਤੀ ਸਿੰਘ ਨੇ ਗੋਲੇ ਨੂੰ ਜਨਮ ਦਿੱਤਾ ਸੀ ।

 

ਧੀ ਦੀ ਇੱਛਾ ਰਹੀ ਅਧੂਰੀ 

ਭਾਰਤੀ ਸਿੰਘ ਨੂੰ ਧੀ ਦੀ ਇੱਛਾ ਸੀ । ਕਾਜੂ ਨੂੰ ਜਨਮ ਦੇਣ ਤੋਂ ਪਹਿਲਾਂ ਉਸ ਦਾ ਕਹਿਣਾ ਸੀ ਕਿ ਉਸ ਦਾ ਵੀ ਦਿਲ ਕਰਦਾ ਹੈ ਕਿ ਉਸ ਦੇ ਘਰ ਧੀ ਹੋਵੇ । ਪਰ ਕਾਜੂ ਦੇ ਜਨਮ ਤੋਂ ਬਾਅਦ ਉਨ੍ਹਾਂ ਦੀ ਇਹ ਇੱਛਾ ਅਧੂਰੀ ਰਹਿ ਗਈ ਹੈ। 

ਪੁੱਤਰ ਦਾ ਨਾਮ ਕੀਤਾ ਰਿਵੀਲ 

ਭਾਰਤੀ ਸਿੰਘ ਨੇ ਆਪਣੇ ਬੇਟੇ ਦਾ ਨਾਂਅ ਵੀ ਰਿਵੀਲ ਕੀਤਾ ਹੈ। ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂਅ ਯਸ਼ਵੀਰ ਸਿੰਘ ਰੱਖਿਆ ਹੈ। ਯਸ਼ਵੀਰ ਦੀਆਂ ਇੱਕ ਤੋਂ ਬਾਅਦ ਇੱਕ ਕਈ ਵੀਡੀਓ ਭਾਰਤੀ ਤੇ ਹਰਸ਼ ਨੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਾਜੂ ਬਹੁਤ ਹੀ ਕਿਊਟ ਲੱਗ ਰਿਹਾ ਹੈ।

ਦੱਸ ਦਈਏ ਕਿ ਹਰਸ਼ ਤੇ ਭਾਰਤੀ ਨੇ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ‘ਚ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਪਹਿਲੀ ਔਲਾਦ ਦੇ ਰੂਪ ‘ਚ ਗੋਲਾ ਦਾ ਜਨਮ ਹੋਇਆ ਸੀ ਅਤੇ ਹੁਣ ਯਸ਼ਵੀਰ ਦੇ ਰੂਪ ‘ਚ ਦੂਜੀ ਔਲਾਦ ਨੇ ਜਨਮ ਲਿਆ ਹੈ। 

© Copyright Galactic Television & Communications Pvt. Ltd. 2026. All rights reserved.