ਭਾਰਤੀ ਸਿੰਘ ਨੇ ਕਰਵਾਇਆ ਫੋਟੋ ਸ਼ੂਟ ‘ਬੇਬੀ ਬੰਪ’ ਫਲਾਂਟ ਕਰਦੀ ਆਈ ਨਜ਼ਰ, ਜਲਦ ਦੇਵੇਗੀ ਦੂਜੇ ਬੱਚੇ ਨੂੰ ਜਨਮ
ਭਾਰਤੀ ਸਿੰਘ ਜਲਦ ਹੀ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਇਸ ਤੋਂ ਪਹਿਲਾਂ ਉਹ ਆਪਣੀ ਪ੍ਰੈਗਨੇਂਸੀ ਨੂੰ ਖੂਬ ਇਨਜੁਆਏ ਕਰ ਰਹੀ ਹੈ। ਹੁਣ ਕਾਮੇਡੀਅਨ ਭਾਰਤੀ ਸਿੰਘ ਨੇ ਨਵਾਂ ਫੋਟੋ ਸ਼ੂਟ ਕਰਵਾਇਆ ਹੈ।
ਭਾਰਤੀ ਸਿੰਘ (Bharti Singh) ਜਲਦ ਹੀ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਇਸ ਤੋਂ ਪਹਿਲਾਂ ਉਹ ਆਪਣੀ ਪ੍ਰੈਗਨੇਂਸੀ ਨੂੰ ਖੂਬ ਇਨਜੁਆਏ ਕਰ ਰਹੀ ਹੈ। ਹੁਣ ਕਾਮੇਡੀਅਨ ਭਾਰਤੀ ਸਿੰਘ ਨੇ ਨਵਾਂ ਫੋਟੋ ਸ਼ੂਟ ਕਰਵਾਇਆ ਹੈ। ਜਿਸ ‘ਚ ਉਹ ਆਪਣਾ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ। ਉਸ ਨੇ ਨੀਲੇ ਰੰਗ ਦਾ ਗਾਊਂਨ ਪਹਿਨਿਆ ਹੋਇਆ ਹੈ ਅਤੇ ਚਿਹਰੇ ‘ਤੇ ਗਲੋ ਵੇਖਦਿਆਂ ਹੀ ਬਣ ਰਿਹਾ ਹੈ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ‘ਸੈਕਿੰਡ ਬੇਬੀ ਲਿੰਬਾਚੀਆ ਕਮਿੰਗ ਸੂਨ’।

ਭਾਰਤੀ ਸਿੰਘ ਨੂੰ ਮਿਲ ਰਹੀਆਂ ਵਧਾਈਆਂ
ਭਾਰਤੀ ਸਿੰਘ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਉਨ੍ਹਾਂ ਨੂੰ ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਵਧਾਈ ਦਿੱਤੀ ਹੈ। ਦੱਸ ਦਈਏ ਕਿ ਭਾਰਤੀ ਸਿੰਘ ਦਾ ਇਹ ਦੂਜਾ ਬੱਚਾ ਹੈ, ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਪੁੱਤਰ ਲਕਸ਼ੇ ਹੈ, ਜਿਸ ਨੂੰ ਉਹ ਪਿਆਰ ਨਾਲ ਗੋਲਾ ਵੀ ਕਹਿੰਦੀ ਹੈ।

ਭਾਰਤੀ ਸਿੰਘ ਨੇ ਕੁਝ ਸਮਾਂ ਪਹਿਲਾਂ ਗੁਜਰਾਤੀ ਮੂਲ ਦੇ ਹਰਸ਼ ਲਿੰਬਾਚੀਆ ਦੇ ਨਾਲ ਵਿਆਹ ਕਰਵਾਇਆ ਸੀ । ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਸੀ।

ਹਰਸ਼ ਤੇ ਭਾਰਤੀ ਦੋਵੇਂ ਇੱਕਠੇ ਕਈ ਪੋ੍ਰੋਜੈਕਟਸ ‘ਚ ਨਜ਼ਰ ਆ ਚੁੱਕੇ ਹਨ।ਭਾਰਤੀ ਆਪਣੀ ਬਿਹਤਰੀਨ ਕਾਮੇਡੀ ਦੇ ਲਈ ਜਾਣੀ ਜਾਂਦੀ ਹੈ ਅਤੇ ਕਾਮੇਡੀ ਦੇ ਜ਼ਰੀਏ ਹੀ ਉਸਨੇ ਮਨੋਰੰਜਨ ਜਗਤ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ।