ਆਜ਼ਾਦੀ ਦਿਹਾੜੇ ਮੌਕੇ ‘ਤੇ ਜਾਣੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਲ ਜੁੜੀਆਂ ਅਣਸੁਣੀਆਂ ਗੱਲਾਂ
ਅੱਜ ਅਸੀਂ ਤੁਹਾਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੇ ਬਹੁਤ ਹੀ ਛੋਟੀ ਉਮਰ ‘ਚ ਦੇਸ਼ ਅਤੇ ਕੌਮ ਦੀ ਖਾਤਿਰ ਆਪਣਾ ਸਭ ਕੁਝ ਨਿਊਛਾਵਰ ਕਰ ਦਿੱਤਾ ਸੀ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕੁਝ ਅਣਸੁਣੀਆਂ ਗੱਲਾਂ ਦੱਸਾਂਗੇ।ਅਕਸਰ ਇਹ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਭਗਤ ਸਿੰਘ ਆਪਣੀ ਜੇਬ ‘ਚ ਪਿਸਤੌਲ ਰੱਖਦੇ ਸਨ। ਪਰ ਇਨ੍ਹਾਂ ਖਬਰਾਂ ‘ਚ ਕੋਈ ਸਚਾਈ ਨਹੀਂ ।ਦੱਸਿਆ ਜਾਂਦਾ ਹੈ ਕਿ ਭਗਤ ਸਿੰਘ ਆਪਣੀ ਜੇਬ ‘ਚ ਪਿਸਤੌਲ ਨਹੀਂ ਬਲਕਿ ਇੱਕ ਕਿਤਾਬ ਤੇ ਡਿਕਸ਼ਨਰੀ ਰੱਖਦੇ ਸਨ।
ਅੱਜ ਆਜ਼ਾਦੀ ਦਿਹਾੜਾ ਦੇਸ਼ ਭਰ ‘ਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਅੱਜ ਅਸੀਂ ਦੇਸ਼ ਦੀ ਆਜ਼ਾਦੀ ਦੇ ਲਈ ਸੰਘਰਸ਼ ਕਰਨ ਵਾਲੇ ਆਜ਼ਾਦੀ ਦੇ ਪਰਵਾਨਿਆਂ ਦੇ ਬਾਰੇ ਤੁਹਾਨੂੰ ਦੱਸਾਂਗੇ । ਜਿਨ੍ਹਾਂ ਨੇ ਦੇਸ਼ ਦੇ ਲਈ ਰੱਖਿਆ ਲਈ ਆਪਣਾ ਸਭ ਕੁਝ ਦੇਸ਼ ਦੇ ਲੇਖੇ ਲਾ ਦਿੱਤਾ ਸੀ । ਉਨ੍ਹਾਂ ਵਿੱਚੋਂ ਹੀ ਇੱਕ ਸਨ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਦੇਸ਼ ਦੇ ਲਈ ਆਪਣਾ ਸਭ ਕੁਝ ਵਾਰ ਦਿੱਤਾ ਸੀ । ਉਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਅੱਜ ਆਜ਼ਾਦੀ ਦੀ ਆਬੋ ਹਵਾ ‘ਚ ਸਾਹ ਲੈ ਰਹੇ ਹਾਂ। ਅੱਜ ਅਸੀਂ ਤੁਹਾਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੇ ਬਹੁਤ ਹੀ ਛੋਟੀ ਉਮਰ ‘ਚ ਦੇਸ਼ ਅਤੇ ਕੌਮ ਦੀ ਖਾਤਿਰ ਆਪਣਾ ਸਭ ਕੁਝ ਨਿਊਛਾਵਰ ਕਰ ਦਿੱਤਾ ਸੀ ।
ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕੁਝ ਅਣਸੁਣੀਆਂ ਗੱਲਾਂ ਦੱਸਾਂਗੇ।ਅਕਸਰ ਇਹ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਭਗਤ ਸਿੰਘ ਆਪਣੀ ਜੇਬ ‘ਚ ਪਿਸਤੌਲ ਰੱਖਦੇ ਸਨ। ਪਰ ਇਨ੍ਹਾਂ ਖਬਰਾਂ ‘ਚ ਕੋਈ ਸਚਾਈ ਨਹੀਂ ।ਦੱਸਿਆ ਜਾਂਦਾ ਹੈ ਕਿ ਭਗਤ ਸਿੰਘ ਆਪਣੀ ਜੇਬ ‘ਚ ਪਿਸਤੌਲ ਨਹੀਂ ਬਲਕਿ ਇੱਕ ਕਿਤਾਬ ਤੇ ਡਿਕਸ਼ਨਰੀ ਰੱਖਦੇ ਸਨ। ਉਹ ਕਿਤੇ ਵੀ ਜਾਂਦੇ ਸਨ ਜਾਂ ਫਿਰ ਜਾਂਦੇ ਸਨ ਤਾਂ ਉਹ ਆਪਣੀ ਕਿਤਾਬ ਨੂੰ ਹਮੇਸ਼ਾ ਹੀ ਆਪਣੇ ਨਾਲ ਰੱਖਦੇ ਸਨ ਅਤੇ ਹਮੇਸ਼ਾ ਉਨ੍ਹਾਂ ਦੀ ਡਿਕਸ਼ਨਰੀ ਵੀ ਉਨ੍ਹਾਂ ਦੇ ਨਾਲ ਹੀ ਰਹਿੰਦੀ ਸੀ ਅਤੇ ਜਦੋਂ ਕੋਈ ਸ਼ਬਦ ਦ ਅਰਥ ਉਨ੍ਹਾਂ ਨੂੰ ਪਤਾ ਨਹੀਂ ਸੀ ਲੱਗਦੇ ਤਾਂ ਉਹ ਤੁਰੰਤ ਡਿਕਸ਼ਨਰੀ ਕੱਢ ਕੇ ਵੇਖ ਲੈਂਦੇ ਸਨ।
ਉਨ੍ਹਾਂ ਦੇ ਜੀਵਨ ‘ਤੇ ਖੋਜ ਕਰਨ ਵਾਲੇ ਪ੍ਰੋ. ਚਮਨ ਲਾਲ ਦੇ ਮੁਤਾਬਕ ਭਗਤ ਸਿੰਘ ਨੂੰ ਫ਼ਿਲਮਾਂ ਵੇਖਣਾ ਬਹੁਤ ਜ਼ਿਆਦਾ ੋਪਸੰਦ ਸੀ ਅਤੇ ਉਹ ਅਕਸਰ ਆਪਣੇ ਦੋਸਤ ਜੈਦੇਵ ਦੇ ਨਾਲ ਫ਼ਿਲਮ ਵੇਖਣ ਦੇ ਲਈ ਜਾਂਦੇ ਹੁੰਦੇ ਸਨ।ਪ੍ਰੋ. ਚਮਨ ਲਾਲ ਦੇ ਇੱਕ ਕਿੱਸੇ ਦੇ ਮੁਤਾਬਕ ਇੱਕ ਵਾਰ ਜੈਦੇਵ ਨੇ ਕਿਹਾ ਕਿ ਉਹ ਫ਼ਿਲਮ ਵੇਖਣ ਨਹੀਂ ਜਾ ਸਕਦੇ । ਕਿਉਂਕਿ ਉਨ੍ਹਾਂ ਨੂੰ ਗੰਭੀਰ ਬੀਮਾਰੀ ਡਿਸਪੈਪਸੀਆ ਹੋ ਗਈ ਹੈ।ਇਸ ਤੋਂ ਬਾਅਦ ਭਗਤ ਸਿੰਘ ਨੇ ਤੁਰੰਤ ਜੇਬ ਤੋਂ ਡਿਕਸ਼ਨਰੀ ਕੱਢੀ ਅਤੇ ਉਸ ਦੇ ਅਰਥ ਸਮਝ ਕੇ ਕਿਹਾ ਕਿ ਇਹ ਤਾਂ ਪੇਟ ਦਾ ਹਾਜ਼ਮਾ ਖਰਾਬ ਹੋਣ ਦੀ ਸਮੱਸਿਆ ਹੈ। ਇਸ ਕਿੱਸੇ ਦਾ ਜ਼ਿਕਰ ਜੈਦੇਵ ਦੇ ਲਿਖੇ ਚਾਰ ਪੰਨਿਆਂ ਤੋਂ ਮਿਲਦਾ ਹੈ।