ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦਾ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਗੁਆਂਢੀਆਂ ਨਾਲ ਪਿਆ ਪੰਗਾ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਖੇਤਾਂ ‘ਚ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕੁਝ ਲੋਕ ਖੇਤਾਂ ‘ਚ ਨੱਕਾ ਮੋੜਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਇਕ ਔਰਤ ਵੀ ਉੱਥੇ ਮੌਜੂਦ ਹੈ।ਵੀਡੀਓ ‘ਚ ਮੌਜੂਦ ਕੁਝ ਲੋਕ ਕਹਿ ਰਹੇ ਹਨ ਕਿ ‘ਹੁਣ ਜ਼ਮੀਨਾਂ ਨੱਪਣ ਲੱਗ ਪਏ ਲੋਕਾਂ ਦੀਆਂ, ਆਹੀ ਕੰਮ ਰਹਿ ਗਏ ਹੁਣ।

By  Shaminder Kaur Kaler July 4th 2026 01:44 PM -- Updated: July 4th 2026 02:52 PM

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਖੇਤਾਂ ‘ਚ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕੁਝ ਲੋਕ ਖੇਤਾਂ ‘ਚ ਨੱਕਾ ਮੋੜਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਇਕ ਔਰਤ ਵੀ ਉੱਥੇ ਮੌਜੂਦ ਹੈ।ਵੀਡੀਓ ‘ਚ ਮੌਜੂਦ ਕੁਝ ਲੋਕ ਕਹਿ ਰਹੇ ਹਨ ਕਿ ‘ਹੁਣ ਜ਼ਮੀਨਾਂ ਨੱਪਣ ਲੱਗ ਪਏ ਲੋਕਾਂ ਦੀਆਂ, ਆਹੀ ਕੰਮ ਰਹਿ ਗਏ ਹੁਣ।

ਵੀਡੀਓ ‘ਚ ਬੋਲ ਰਿਹਾ ਸ਼ਖਸ ਕਹਿ ਰਿਹਾ ਹੈ ਕਿ ਹੁਣ ਧੱਕੇ ਨਾਲ ਜ਼ਮੀਨ ਨੱਪੀ ਜਾਓਗੇ ਜਦੋਂ ਜ਼ਮੀਨ ਦਾ ਕੇਸ ਚੱਲ ਰਿਹਾ ਹੈ।ਜਿਸ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਕਹਿੰਦੇ ਹਨ ਕਿ ਉਹ ਮਾਲਕ ਹਨ ਅਤੇ ਸਾਹਮਣੇ ਉਨ੍ਹਾਂ ਦਾ ਗੁਆਂਢੀ ਕਹਿੰਦਾ ਹੈ ਮਾਲਕੀ ਹੈ ਕਿੱਥੇ ਦੱਸੋ।ਜਿੱਥੇ ਮਾਲਕੀ ਹੈ, ਉੱਥੇ ਕਬਜ਼ਾ ਕਰੋ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। 

ਸਿੱਧੂ ਮੂਸੇਵਾਲਾ ਦਾ ਵਰਕ ਫ੍ਰੰਟ 

ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ‘ਚ ਕਈ ਹਿੱਟ ਗੀਤ ਦਿੱਤੇ ਸਨ।ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਜੋ ਮੁਕਾਮ ਹਾਸਲ ਕੀਤਾ ਸੀ । ਉਸ ਨੂੰ ਹਾਸਲ ਕਰਨ ਦੇ ਲਈ ਲੋਕਾਂ ਨੂੰ ਉਮਰਾਂ ਲੱਗ ਜਾਂਦੀਆਂ ਹਨ । ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਕਈ ਗੀਤ ਰਿਲੀਜ਼ ਹੋਏ ਹਨ, ਜੋ ਸੁਪਰਹਿੱਟ ਸਾਬਿਤ ਹੋਏ ਹਨ।  

© Copyright Galactic Television & Communications Pvt. Ltd. 2026. All rights reserved.