ਬਲਕਾਰ ਸਿੱਧੂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ, ਪਰਿਵਾਰ ਚੋਂ ਹੀ ਮਿਲੀ ਸੀ ਗਾਇਕੀ ਦੀ ਗੁੜ੍ਹਤੀ
ਬਲਕਾਰ ਸਿੱਧੂ ਅਜਿਹੇ ਗਾਇਕ ਹਨ ਜਿਨਾਂ ਨੇ ਆਪਣੀ ਸਾਫ ਸੁਥਰੀ ਗਾਇਕੀ ਨਾਲ ਲੋਕਾਂ ਦੇ ਮਨਾਂ ਨੂੰ ਮੋਹਿਆ ਹੀ ਨਹੀਂ ਬਲਕਿ ਆਪਣੀ ਗਾਇਕੀ ਨਾਲ ਸਰੋਤਿਆਂ ਨਾਲ ਇਸ ਤਰਾਂ ਦੀ ਸਾਂਝ ਪਾਈ ਹੈ ਕਿ ਇਹ ਸਾਂਝ ਲੰਮੇਰੇ ਸਮੇਂ ਤੋਂ ਇੰਝ ਹੀ ਚਲੀ ਆ ਰਹੀ ਹੈ । ਮਾਲਵੇ ਦੇ ਇਸ ਫਨਕਾਰ ਦਾ ਜਨਮ ਬਠਿੰਡਾ ਜ਼ਿਲੇ ਦੇ ਪਿੰਡ ਪੂਹਲਾ ਵਿੱਚ ਪਿਤਾ ਰੂਪ ਸਿੰਘ ਸਿੱਧੂ ਅਤੇ ਮਾਤਾ ਚਰਨਜੀਤ ਕੌਰ ਦੇ ਘਰ 10ਅਕਤੂਬਰ 1973 ਨੂੰ ਹੋਇਆ ।
ਬਲਕਾਰ ਸਿੱਧੂ ਅਜਿਹੇ ਗਾਇਕ ਹਨ ਜਿਨਾਂ ਨੇ ਆਪਣੀ ਸਾਫ ਸੁਥਰੀ ਗਾਇਕੀ ਨਾਲ ਲੋਕਾਂ ਦੇ ਮਨਾਂ ਨੂੰ ਮੋਹਿਆ ਹੀ ਨਹੀਂ ਬਲਕਿ ਆਪਣੀ ਗਾਇਕੀ ਨਾਲ ਸਰੋਤਿਆਂ ਨਾਲ ਇਸ ਤਰਾਂ ਦੀ ਸਾਂਝ ਪਾਈ ਹੈ ਕਿ ਇਹ ਸਾਂਝ ਲੰਮੇਰੇ ਸਮੇਂ ਤੋਂ ਇੰਝ ਹੀ ਚਲੀ ਆ ਰਹੀ ਹੈ । ਮਾਲਵੇ ਦੇ ਇਸ ਫਨਕਾਰ ਦਾ ਜਨਮ ਬਠਿੰਡਾ ਜ਼ਿਲੇ ਦੇ ਪਿੰਡ ਪੂਹਲਾ ਵਿੱਚ ਪਿਤਾ ਰੂਪ ਸਿੰਘ ਸਿੱਧੂ ਅਤੇ ਮਾਤਾ ਚਰਨਜੀਤ ਕੌਰ ਦੇ ਘਰ 10ਅਕਤੂਬਰ 1973 ਨੂੰ ਹੋਇਆ ।ਦੋ ਧੀਆਂ ਅਤੇ ਇੱਕ ਪੁੱਤਰ ਦੇ ਪਿਤਾ ਬਲਕਾਰ ਸਿੱਧੂ ਦੀ ਹਮਸਫਰ ਦਲਜਿੰਦਰ ਕੌਰ ਹਨ ।

ਪੰਜਾਬੀ ਗਾਇਕੀ ਦੇ ਇਸ ਸੁਰਾਂ ਦੇ ਸਰਤਾਜ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਕਾਲਜ ਦੇ ਦਿਨਾਂ ਵਿੱਚ ਹੀ ਸ਼ੁਰੂ ਕਰ ਦਿੱਤੀ ਸੀ ।ਗਾਇਕੀ ਦੀ ਗੁੜਤੀ ਉਨਾਂ ਨੂੰ ਆਪਣੇ ਪਰਿਵਾਰ ਵਿਚੋਂ ਹੀ ਮਿਲੀ ਅਤੇ ਉਨਾਂ ਨੇ ਆਪਣੇ ਚਾਚਾ ਅਤੇ ਪ੍ਰਸਿੱਧ ਢਾਡੀ ਗਾਇਕ ਗੁਰਬਖਸ਼ ਸਿੰਘ ਰੰਗੀਲਾ ਤੋਂ ਲਈ । ਉਨਾਂ ਨੇ ਆਪਣੇ ਲੋਕ ਗੀਤਾਂ ਰਾਹੀਂ ਲੋਕ ਕਲਾਵਾਂ ਦਾ ਜ਼ਿਕਰ ਕਰਦੇ ਹੋਏ ਫੁਲਕਾਰੀ , ਚਰਖੇ ਦੀ ਗੱਲ ਕਰਕੇ ਸਭਿਆਚਾਰ ਨੂੰ ਆਪਣੇ ਗੀਤਾਂ ਰਾਹੀਂ ਵਿਗਸਣ ਦਾ ਮੌਕਾ ਦਿੱਤਾ ਉਥੇ ਪੰਜਾਬ ਦੀਆਂ ਹਵਾਵਾਂ 'ਚ ਰਚੇ ਵਸੇ ਪਿਆਰ ਦੀ ਗੱਲ ਵੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ । ਵਿਆਹ ਦੇ ਗੀਤ ਹੋਣ ਜਾਂ ਫਿਰ ਲੋਕ ਮੇਲਿਆਂ ਦੀ ਗੱਲ ਹੋਵੇ ਇਸ ਗਾਇਕ ਨੇ ਹਮੇਸ਼ਾ ਆਪਣੇ ਗੀਤਾਂ ਰਾਹੀਂ ਇੱਕ ਸੁਨੇਹਾ ਦਿੱਤਾ ਹੈ ।ਇਹੀ ਕਾਰਨ ਹੈ ਕਿ ਮਾਂਝੇ ,ਮਾਲਵੇ ਅਤੇ ਦੁਆਬੇ ਦੀ ਗੱਲ ਕਰਨ ਵਾਲੇ ਇਸ ਗਾਇਕ ਨੇ ਹਮੇਸ਼ਾ ਹੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੋਹਿਆ ਹੈ ।'ਦੌਲਤਾਂ ਵੀ ਮਿਲ ਗਈਆਂ ਸ਼ੌਹਰਤਾਂ ਵੀ ਮਿਲ ਗਈਆਂ' ਵਾਲਾ ਗੀਤ ਹੋਵੇ ਜਾਂ ਫਿਰ 'ਮੇਰੇ ਸਾਹਾਂ ਵਿੱਚ ਤੇਰੀ ਖੁਸ਼ਬੂ ਚੰਨ ਵੇ ,ਚੰਨ ਵੇ' ਇਨਾਂ ਸਭ ਲੋਕ ਗੀਤਾਂ ਨੇ ਪੰਜਾਬੀ ਗਾਇਕੀ 'ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ । ਜਿੱਥੇ ਇਸ ਫਨਕਾਰ ਨੇ ਗਾਇਕੀ ਦੇ ਖੇਤਰ ਵਿੱਚ ਮੱਲਾਂ ਮਾਰੀਆਂ ਹਨ ਉੱਥੇ ਇਸ ਗਾਇਕ ਨੇ ਅਦਾਕਾਰੀ ਦੇ ਖੇਤਰ ਵਿੱਚ ਵੀ ਕਦਮ ਰੱਖਿਆ । 'ਦੇਸੀ ਮੁੰਡੇ' ਫਿਲਮ ਰਾਹੀਂ ਉਨਾਂ ਨੇ ਅਦਾਕਾਰੀ ਦੇ ਖੇਤਰ ਵਿੱਚ ਕਦਮ ਰੱਖਿਆ ਹੈ । ਇਸ ਫਿਲਮ ਨੂੰ ਗੁਰਪ੍ਰੀਤ ਕੌਰ ਨੇ ਪ੍ਰੋਡਿਊਸ ਕੀਤਾ ਸੀ। ਪਰ ਹੁਣ ਬਲਕਾਰ ਸਿੱਧੂ ਗਾਇਕੀ ਤੋਂ ਦੂਰ ਹਨ ।ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਨੇ ਸਿਆਸਤ ਜੁਆਇਨ ਕੀਤੀ ਸੀ ਅਤੇ ਹੁਣ ਤੱਕ ਉਹ ਇਸੇ ਖੇਤਰ ‘ਚ ਉਹ ਸਰਗਰਮ ਹਨ।