ਕੇ.ਐੱਸ. ਮੱਖਣ ਦੀ ਬਰਾਤ ਤੇ ਜਦੋਂ ਬੱਬੂ ਮਾਨ ਸੀ ਇੱਕਲਾ ਹੀ ਬਰਾਤੀ, ਜਾਣੋ ਦਿਲਚਸਪ ਕਿੱਸਾ
ਕੇ.ਐੱਸ. ਮੱਖਣ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ ਅਤੇ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਬੱਬੂ ਮਾਨ ਦੇ ਨਾਲ ਉਨ੍ਹਾਂ ਦੀ ਦੋਸਤੀ ਪਿਛਲੇ ਕਈ ਸਾਲਾਂ ਤੋਂ ਚਲੀ ਆ ਰਹੀ ਹੈ ਅਤੇ ਅੱਜ ਵੀ ਦੋਨਾਂ ਦੀ ਦੋਸਤੀ ਬਰਕਰਾਰ ਹੈ।
ਕੇ.ਐੱਸ. ਮੱਖਣ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ ਅਤੇ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਬੱਬੂ ਮਾਨ ਦੇ ਨਾਲ ਉਨ੍ਹਾਂ ਦੀ ਦੋਸਤੀ ਪਿਛਲੇ ਕਈ ਸਾਲਾਂ ਤੋਂ ਚਲੀ ਆ ਰਹੀ ਹੈ ਅਤੇ ਅੱਜ ਵੀ ਦੋਨਾਂ ਦੀ ਦੋਸਤੀ ਬਰਕਰਾਰ ਹੈ। ਅੱਜ ਅਸੀਂ ਤੁਹਾਨੂੰ ਕੇ ਐੱਸ ਮੱਖਣ ਤੇ ਬੱਬੂ ਮਾਨ ਦੇ ਨਾਲ ਜੁੜਿਆ ਦਿਲਚਸਪ ਕਿੱਸਾ ਦੱਸਣ ਜਾ ਰਹੇ ਹਾਂ। ਇੱਕ ਪੌਡਕਾਸਟ ਦੇ ਦੌਰਾਨ ਕੇ ਐੱਸ ਮੱਖਣ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਇੱਕ ਦਿਨ ਬੱਬੂ ਮਾਨ ਨੇ ਕਾਲ ਕੀਤੀ ਸੀ ਕਿ ਆਜਾ ਆਪਾਂ ਬੈਠਦੇ ਹਾਂ।

ਜਿਸ ‘ਤੇ ਕੇ ਐੱਸ ਮੱਖਣ ਨੇ ਕਿਹਾ ਸੀ ਕਿ ਕੱਲ੍ਹ ਤਾਂ ਮੇਰਾ ਵਿਆਹ ਹੈ। ਜਿਸ ‘ਤੇ ਬੱਬੂ ਮਾਨ ਨੂੰ ਯਕੀਨ ਨਹੀਂ ਹੋਇਆ ਸੀ । ਕੇ ਐੱਸ ਮੱਖਣ ਨੇ ਫਿਰ ਐਡਰੈੱਸ ਭੇਜਿਆ ਕਿ ਵਿਆਹ ‘ਤੇ ਆਉਣਾ ਹੋਇਆ ਤਾਂ ਆ ਜਾਵੀਂ ।
ਬੱਬੂ ਮਾਨ ਨੂੰ ਯਕੀਨ ਨਹੀਂ ਸੀ ਹੋਇਆ ਅਤੇ ਉਹ ਦਿੱਤੇ ਹੋਏ ਐੱਡਰੈਸ ‘ਤੇ ਪਹੁੰਚ ਗਏ ਸਨ ਅਤੇ ਉਸ ਵੇਲੇ ਕੇ ਐੱਸ ਮੱਖਣ ਦੀਆਂ ਲਾਂਵਾਂ ਹੋ ਰਹੀਆਂ ਸਨ ਅਤੇ ਜਦੋਂ ਪਹਿਲੀ ਲਾਂਵ ਪੜ੍ਹੀ ਤਾਂ ਕੇ ਐੱਸ ਮੱਖਣ ਨੇ ਵੇਖਿਆ ਕਿ ਬੱਬੂ ਮਾਨ ਤੇ ਇੱਕ ਹੋਰ ਬੰਦਾ ਕੰਧ ਨਾਲ ਲੱਗ ਕੇ ਬੈਠੇ ਹੋਏ ਸਨ ।
ਜਿਸ ਨੂੰ ਵੇਖ ਕੇ ਕੇ ਐੱਸ ਮੱਖਣ ਦਾ ਹਾਸਾ ਨਹੀਂ ਸੀ ਰੁਕ ਰਿਹਾ । ਕੇ ਐੱਸ ਮੱਖਣ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੀ ਇਸ ਵਿਆਹ ‘ਚ ਸ਼ਾਮਿਲ ਹੋਏ ਸਨ । ਸਿਰਫ਼ ਗਿਆਰਾਂ ਕੁ ਬੰਦੇ ਹੀ ਵਿਆਹੁਣ ਦੇ ਲਈ ਗਏ ਸਨ ।