ਬੱਬੂ ਮਾਨ ਆਪਣੀ ਨਿੱਕੀ ਜਿਹੀ ਫੈਨ ਦੇ ਨਾਲ ਆਏ ਨਜ਼ਰ, ਤਸਵੀਰਾਂ ਆਈਆਂ ਸਾਹਮਣੇ

ਬੱਬੂ ਮਾਨ ਦਾ ਆਪਣੇ ਫੈਨਸ ਦੇ ਨਾਲ ਬਹੁਤ ਜ਼ਿਆਦਾ ਮੋਹ ਹੈ ਅਤੇ ਉਹ ਅਕਸਰ ਆਪਣੇ ਫੈਨਸ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।ਹੁਣ ਉਨ੍ਹਾਂ ਦੀਆਂ ਆਪਣੀ ਫੀਮੇਲ ਫੈਨ ਦੇ ਨਾਲ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ‘ਚ ਗਾਇਕ ਆਪਣੀ ਫੈਨ ਦੇ ਨਾਲ ਨਜ਼ਰ ਆ ਰਹੇ ਹਨ ।

By  Shaminder Kaur Kaler February 7th 2026 06:00 PM

ਬੱਬੂ ਮਾਨ (Babbu Maan) ਦਾ ਆਪਣੇ ਫੈਨਸ ਦੇ ਨਾਲ ਬਹੁਤ ਜ਼ਿਆਦਾ ਮੋਹ ਹੈ ਅਤੇ ਉਹ ਅਕਸਰ ਆਪਣੇ ਫੈਨਸ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।ਹੁਣ ਉਨ੍ਹਾਂ ਦੀਆਂ ਆਪਣੀ ਫੀਮੇਲ ਫੈਨ ਦੇ ਨਾਲ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ‘ਚ ਗਾਇਕ ਆਪਣੀ ਫੈਨ ਦੇ ਨਾਲ ਨਜ਼ਰ ਆ ਰਹੇ ਹਨ । ਦੋਵੇਂ ਮਾਂਵਾਂ ਧੀਆਂ ਬਹੁਤ ਹੀ ਖੁਸ਼ ਦਿਖਾਈ ਦੇ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।


ਬੱਬੂ ਮਾਨ ਦੇ ਕਈ ਕੱਟੜ ਫੈਨ ਹਨ । ਜਿਨ੍ਹਾਂ ਨੇ ਉਨ੍ਹਾਂ ਦੇ ਨਾਂਅ ਦੇ ਟੈਟੂ ਵੀ ਬਣਵਾਏ ਹੋਏ ਹਨ । ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਵੀ ਉਨ੍ਹਾਂ ਦਾ ਟੈਟੂ ਬਣਵਾਇਆ ਹੋਇਆ ਹੈ। ਸੋਸ਼ਲ ਮੀਡੀਆ ਤੇ ਅਕਸਰ ਉਨ੍ਹਾਂ ਦੇ ਫੈਨਸ ਦੇ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।  


ਬੱਬੂ ਮਾਨ ਦਾ ਵਰਕ ਫ੍ਰੰਟ 

ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਇੰਡਸਟਰੀ ਨੂੰ ਪਿੰਡ ਪਹਿਰਾ ਲੱਗਦਾ, ਤੁਪਕਾ ਤੁਪਕਾ, ਸੱਜਣ ਰੁਮਾਲ ਦੇ ਗਿਆ, ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਹੁਣ ਤੱਕ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।

© Copyright Galactic Television & Communications Pvt. Ltd. 2026. All rights reserved.