ਬੱਬੂ ਮਾਨ ਨੇ ਕਿਹਾ ‘ਜ਼ਮਾਨਾ ਅਜਿਹਾ ਕਿ ਖਾਲੀ ਹੱਥ ਬੰਦਾ ਮਾਰ ਖਾ ਜਾਂਦਾ ਏ’
ਬੱਬੂ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਕਿਤੇ ਪਰਫਾਰਮ ਕਰਨ ਗਏ ਹਨ ਅਤੇ ਉਨ੍ਹਾਂ ਨੂੰ ਗੰਡਾਸੀ ਨੁਮਾ ਹਥਿਆਰ ਦਿੱਤਾ ਗਿਆ । ਜਿਸ ‘ਤੇ ਬੱਬੂ ਮਾਨ ਨੇ ਕਿਹਾ ਕਿ ਇੱਥੋਂ ਦਾ ਚਿੰਨ ਮੈਨੂੰ ਦਿੱਤਾ ਗਿਆ ਹੈ। ਪੰਜਾਬੀ ‘ਚ ਇਸ ਨੂੰ ਗੰਡਾਸਾ ਕਹਿ ਦਿੰਦੇ ਆ । ਵੈਸੇ ਵੀ ਜ਼ਮਾਨਾ ਇਹੋ ਜਿਹਾ ਹੈ ਕਿ ਖ਼ਾਲੀ ਹੱਥ ਬੰਦਾ ਮਾਰ ਖਾ ਜਾਂਦਾ ਹੈ।
ਬੱਬੂ ਮਾਨ (Babbu Maan) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਕਿਤੇ ਪਰਫਾਰਮ ਕਰਨ ਗਏ ਹਨ ਅਤੇ ਉਨ੍ਹਾਂ ਨੂੰ ਗੰਡਾਸੀ ਨੁਮਾ ਹਥਿਆਰ ਦਿੱਤਾ ਗਿਆ । ਜਿਸ ‘ਤੇ ਬੱਬੂ ਮਾਨ ਨੇ ਕਿਹਾ ਕਿ ਇੱਥੋਂ ਦਾ ਚਿੰਨ ਮੈਨੂੰ ਦਿੱਤਾ ਗਿਆ ਹੈ। ਪੰਜਾਬੀ ‘ਚ ਇਸ ਨੂੰ ਗੰਡਾਸਾ ਕਹਿ ਦਿੰਦੇ ਆ । ਵੈਸੇ ਵੀ ਜ਼ਮਾਨਾ ਇਹੋ ਜਿਹਾ ਹੈ ਕਿ ਖ਼ਾਲੀ ਹੱਥ ਬੰਦਾ ਮਾਰ ਖਾ ਜਾਂਦਾ ਹੈ। ਐਵੇਂ ਦੁੱਕੀ ਤਿੱਕੀ ਬੰਦਾ ਈ ਨੰਬਰ ਬਣਾ ਜਾਂਦਾ ਹੈ ।

ਇਸ ਲਈ ਆਪਣੇ ਨਾਲ ਹਮੇਸ਼ਾ ਰੱਖੋ ਜਦੋਂ ਤੁਸੀਂ ਟ੍ਰੈਵਲ ਕਰਦੇ ਹੋ। ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।

ਬੱਬੂ ਮਾਨ ਦਾ ਵਰਕ ਫ੍ਰੰਟ
ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਗੀਤਾਂ ਤੋਂ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ‘ਚ ਵੀ ਕਦਮ ਰੱਖਿਆ ਤੇ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਸਰਾਹਿਆ ਗਿਆ ਹੈ। ਬੱਬੂ ਮਾਨ ਜਲਦ ਹੀ ਇੱਕ ਹੋਰ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਯੋਗਰਾਜ ਸਿੰਘ ਤੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ।