ਕੇ.ਐੱਸ. ਮੱਖਣ ਦੇ ਬਿਆਨ ‘ਤੇ ਬੱਬੂ ਮਾਨ ਦਾ ਪ੍ਰਤੀਕਰਮ, ਕਿਹਾ ‘ਚੋਣ ਲੜਨਾ ਮੇਰੇ ਵੱਸ ਦੀ ਗੱਲ ਨਹੀਂ’

ਕੇ. ਐੱਸ. ਮੱਖਣ ਦਾ ਬੀਤੇ ਦਿਨੀਂ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਕੇ.ਅੱੇਸ ਮੱਖਣ ਕਹਿੰਦੇ ਸੁਣਾਈ ਦਿੱਤੇ ਸਨ ਕਿ ਬੱਬੂ ਮਾਨ ਵੀ ਚੋਣ ਲੜ ਸਕਦਾ ਹੈ ਇਹ ਕੋਈ ਵੱਡੀ ਗੱਲ ਨਹੀਂ। ਗਾਇਕ ਨੇ ਕਿਹਾ ਸੀ ਕਿ ਬੱਬੂ ਮਾਨ ਸ਼੍ਰੋਮਣੀ ਅਕਾਲੀ ਦਲ ਤੋਂ ਚੋਣ ਲੜ ਸਕਦੇ ਹਨ। ਜਿਸ ਤੋਂ ਬਾਅਦ ਬੱਬੂ ਮਾਨ ਦਾ ਇਸ ਮਾਮਲੇ ‘ਚ ਪ੍ਰਤੀਕਰਮ ਸਾਹਮਣੇ ਆਇਆ ਹੈ।

By  Shaminder Kaur Kaler February 26th 2026 04:11 PM

ਕੇ. ਐੱਸ. ਮੱਖਣ ਦਾ ਬੀਤੇ ਦਿਨੀਂ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਕੇ.ਅੱੇਸ ਮੱਖਣ ਕਹਿੰਦੇ ਸੁਣਾਈ ਦਿੱਤੇ ਸਨ ਕਿ ਬੱਬੂ ਮਾਨ ਵੀ ਚੋਣ ਲੜ ਸਕਦਾ ਹੈ ਇਹ ਕੋਈ ਵੱਡੀ ਗੱਲ ਨਹੀਂ। ਗਾਇਕ ਨੇ ਕਿਹਾ ਸੀ ਕਿ ਬੱਬੂ ਮਾਨ ਸ਼੍ਰੋਮਣੀ ਅਕਾਲੀ ਦਲ ਤੋਂ ਚੋਣ ਲੜ ਸਕਦੇ ਹਨ। ਜਿਸ ਤੋਂ ਬਾਅਦ ਬੱਬੂ ਮਾਨ ਦਾ ਇਸ ਮਾਮਲੇ ‘ਚ ਪ੍ਰਤੀਕਰਮ ਸਾਹਮਣੇ ਆਇਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਲੜਨਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ ਅਤੇ ਜੇ ਕੇ.ਐੱਸ ਮੱਖਣ ਚੋਣਾਂ ਲੜਦੇ ਹਨ ਤਾਂ ਉਹਨਾਂ ਨੂੰ ਦੋ ਤਿੰਨ ਮੰਗਾਂ ਦੱਸਣਗੇ । ਇੱਕ ਤਾਂ ਕਿਸਾਨਾਂ ਨੂੰ ਐਮ ਐਸ ਪੀ ਦਿਵਾਈ ਜਾਵੇ ਤੇ ਦੂਜਾ ਬੰਦੀ ਸਿੰਘਾਂ ਦੀ ਰਿਹਾਈ ਕਰਵਾਈ ਜਾਵੇ ।

ਇਸ ਤੋਂ ਇਲਾਵਾ ਹੋਰ ਵੀ ਮੰਗਾਂ ਦੱਸਾਂਗੇ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕੇ. ਐੱਸ. ਮੱਖਣ ਨੇ ਕੁਝ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਵੀ ਮੁਲਾਕਾਤ ਕੀਤੀ ਸੀ। ਜਿਸ ਦੇ ਕਈ ਵੀਡੀਓ ਵੀ ਵਾਇਰਲ ਹੋਏ ਸਨ । ਜਿਸ ਤੋਂ ਬਾਅਦ ਕੇ. ਐੱਸ. ਮੱਖਣ ਨੇ ਇੱਕ ਪੌਡਕਾਸਟ ‘ਚ ਬੱਬੂ ਮਾਨ ਦੇ ਵੱਲੋਂ ਚੋਣ ਲੜਨ ਦੇ ਬਾਰੇ ਗੱਲਬਾਤ ਕੀਤੀ ਸੀ । 

ਕੇ.ਐੱਸ. ਮੱਖਣ ਦਾ ਵਰਕ ਫ੍ਰੰਟ

ਕੇ.ਐੱਸ. ਮੱਖਣ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। 

© Copyright Galactic Television & Communications Pvt. Ltd. 2026. All rights reserved.