ਬੱਬੂ ਮਾਨ ਨੇ ਕਿਹਾ ‘ਆਪ’ ਵੀ ਤੇਰਾ ਮੁੱਲ ਭਗਵੰਤਿਆਂ ਪਾਉਂਦੀ ਨੀਂ ਲੱਗਦੀ’, ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਵੀਡੀਓ

ਬੱਬੂ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਇਸ ਵੀਡੀਓ ‘ਚ ਬੱਬੂ ਮਾਨ ਕਿਸੇ ਸ਼ੋਅ ‘ਚ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਦੀ ਸ਼ੁਰੂਆਤ ‘ਚ ਬੱਬੂ ਮਾਨ ਵੀ ਸਰਕਾਰ ਨੂੰ ਕਰੜੇ ਹੱਥੀਂ ਲੈਂਦੇ ਹੋਏ ਨਜ਼ਰ ਆ ਰਹੇ ਹਨ । ਉਹ ਆਪਣੀ ਲਿਖੀ ਹੋਈ ਕਵਿਤਾ ਇਸ ਸ਼ੋਅ ਦੇ ਦੌਰਾਨ ਪੜ੍ਹ ਕੇ ਸੁਣਾ ਰਹੇ ਹਨ । ਜਿਸ ਦੇ ਬੋਲ ਕੁਝ ਇਸ ਤਰ੍ਹਾਂ ਹਨ “ਇਸ ਵਾਰੀ ਸਰਕਾਰ ਮਿਜਓਰਿਟੀ ‘ਚ ਆਉਂਦੀ ਨੀ ਲੱਗਦੀ, ‘ਆਪ’ ਵੀ ਤੇਰਾ ਮੁੱਲ ਭਗਵੰਤਿਆ ਪਾਉਂਦੀ ਨੀ ਲੱਗਦੀ”।

By  Shaminder Kaur Kaler February 27th 2026 11:18 AM -- Updated: February 27th 2026 11:20 AM

ਬੱਬੂ ਮਾਨ (Babbu Maan) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਇਸ ਵੀਡੀਓ ‘ਚ ਬੱਬੂ ਮਾਨ ਕਿਸੇ ਸ਼ੋਅ ‘ਚ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ।  ਵੀਡੀਓ ਦੀ ਸ਼ੁਰੂਆਤ  ‘ਚ ਬੱਬੂ ਮਾਨ ਵੀ ਸਰਕਾਰ ਨੂੰ ਕਰੜੇ ਹੱਥੀਂ ਲੈਂਦੇ ਹੋਏ ਨਜ਼ਰ ਆ ਰਹੇ ਹਨ । ਉਹ ਆਪਣੀ ਲਿਖੀ ਹੋਈ ਕਵਿਤਾ ਇਸ ਸ਼ੋਅ ਦੇ ਦੌਰਾਨ ਪੜ੍ਹ ਕੇ ਸੁਣਾ ਰਹੇ ਹਨ । ਜਿਸ ਦੇ ਬੋਲ ਕੁਝ ਇਸ ਤਰ੍ਹਾਂ ਹਨ “ਇਸ ਵਾਰੀ ਸਰਕਾਰ ਮਿਜਓਰਿਟੀ ‘ਚ ਆਉਂਦੀ ਨੀ ਲੱਗਦੀ, ‘ਆਪ’ ਵੀ ਤੇਰਾ ਮੁੱਲ ਭਗਵੰਤਿਆ ਪਾਉਂਦੀ ਨੀ ਲੱਗਦੀ”। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।


ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ‘ਚ ਲੋਕਾਂ ਨੇ ਮਿਜਓਰਿਟੀ ਦੇ ਨਾਲ ‘ਆਪ’ ਉਮੀਦਵਾਰਾਂ ਨੂੰ ਇਸ ਉਮੀਦ ਦੇ ਨਾਲ ਜਿਤਵਾਇਆ ਸੀ ਕਿ ਕੁਝ ਬਦਲਾਅ ਆਏਗਾ । ਪਰ ਬਦਲਾਅ ਤਾਂ ਦੂਰ ਦੀ ਗੱਲ ਜੋ ਸੁੱਖ ਸਹੂਲਤਾਂ ਲੋਕਾਂ ਨੂੰ ਮਿਲ ਰਹੀਆਂ ਸਨ ਉਨ੍ਹਾਂ ਤੋਂ ਵੀ ਵਾਂਝੇ ਕਰ ਦਿੱਤਾ ਗਿਆ। ਸੂਬੇ ‘ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਬੱਬੂ ਮਾਨ ਨੇ ਵੀ ਸ਼ਾਇਦ ਪੰਜਾਬ ਦੇ ਹਾਲਾਤਾਂ ਨੂੰ ਵੇਖ ਕੇ ਇਹੀ ਕੁਝ ਬਿਆਨ ਕੀਤਾ ਹੈ। ਕਿਉਂਕਿ ਸਰਕਾਰ ਦੀਆਂ ਨੀਤੀਆਂ ਤੋਂ ਸਮਾਜ ਦਾ ਹਰ ਵਰਗ ਦੁਖੀ ਹੈ। 


ਬੱਬੂ ਮਾਨ ਨਿਧੜਕ ਹੋ ਕੇ ਕਹਿੰਦੇ ਹਰ ਗੱਲ 

ਬੱਬੂ ਮਾਨ ਅਜਿਹੇ ਗਾਇਕ ਹਨ । ਜਿਨ੍ਹਾਂ ਨੇ ਹਮੇਸ਼ਾ ਹੀ ਨਿਧੜਕ ਹੋ ਕੇ ਹਰ ਗੱਲ ਆਖੀ ਹੈ। ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਸਨ ਤਾਂ ਬੱਬੂ ਮਾਨ ਨੇ ਵੀ ਭਗਵੰਤ ਮਾਨ ਦੇ ਹੱਕ ‘ਚ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਕੀਤਾ ਸੀ । ਉਦੋਂ ਬੱਬੂ ਮਾਨ ਨੂੰ ਵੀ ਸ਼ਾਇਦ ਇਹੀ ਆਸ ਸੀ ਕਿ ਸ਼ਾਇਦ ਭਗਵੰਤ ਮਾਨ ਪੰਜਾਬ  ਦੇ ਲੋਕਾਂ ਦੇ ਦਰਦ ਨੂੰ ਸਮਝ ਸਕੇਗਾ । ਪਰ ਅਜਿਹਾ ਕੁਝ ਨਹੀਂ ਹੋਇਆ । ਜਿਸ ਕਾਰਨ ਸ਼ਾਇਦ ਬੱਬੂ ਮਾਨ ਨੇ ਆਪਣੀ ਕਵਿਤਾ ਰਾਹੀਂ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਸਾਂਝਾ ਕੀਤਾ ਹੈ।   

© Copyright Galactic Television & Communications Pvt. Ltd. 2026. All rights reserved.