ਏਪੀ ਢਿੱਲੋਂ ਦੇ ਸ਼ੋਅ ‘ਚ ਪਹੁੰਚੇ ਬੱਬੂ ਮਾਨ, ਏਪੀ ਢਿੱਲੋਂ ਨੇ ਖੂਬ ਪਾਇਆ ਭੰਗੜਾ

ਏਪੀ ਢਿੱਲੋਂ ਦੇ ਸ਼ੋਅ ‘ਚ ਅਚਾਨਕ ਬੱਬੂ ਮਾਨ ਪਹੁੰਚੇ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਜਿਸ ‘ਚ ਏਪੀ ਢਿੱਲੋਂ ਬੱਬੂ ਮਾਨ ਦੇ ਗੀਤ ‘ਪੱਕੀ ਕਣਕ ਨੂੰ ਅੱਗ ਲੱਗ ਜਾਊਗੀ’ ‘ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ ।

By  Shaminder Kaur Kaler December 9th 2025 03:38 PM -- Updated: December 9th 2025 03:40 PM

ਏਪੀ ਢਿੱਲੋਂ ਦੇ ਸ਼ੋਅ ‘ਚ ਅਚਾਨਕ ਬੱਬੂ ਮਾਨ ਪਹੁੰਚੇ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਜਿਸ ‘ਚ ਏਪੀ ਢਿੱਲੋਂ ਬੱਬੂ ਮਾਨ ਦੇ ਗੀਤ ‘ਪੱਕੀ ਕਣਕ ਨੂੰ ਅੱਗ ਲੱਗ ਜਾਊਗੀ’ ‘ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਏਪੀ ਢਿੱਲੋਂ ਜ਼ਬਰਦਸਤ ਡਾਂਸ ਕਰ ਰਹੇ ਹਨ । ਸੋਸ਼ਲ ਮੀਡੀਆ ਤੇ ਦੋਵਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਨੇ ਵੀ ਇਸ ਜੋੜੀ ਦੀ ਪਰਫਾਰਮੈਂਸ ਨੂੰ ਖੂਬ ਇਨਜੁਆਏ ਕੀਤਾ ।


ਦੱਸ ਦਈਏ ਕਿ ਬੀਤੇ ਦਿਨ ਏਪੀ ਢਿੱਲੋਂ ਦਾ ਦਿੱਲੀ ‘ਚ ਸ਼ੋਅ ਸੀ । ਜਿਸ ਦੌਰਾਨ ਬੱਬੂ ਮਾਨ ਅਚਾਨਕ ਸਟੇਜ ਤੇ ਪਹੁੰਚ ਗਏ ਅਤੇ ਏਪੀ ਢਿੱਲੋਂ ਨੇ ਮਾਈਕ ਬੱਬੂ ਮਾਨ ਨੂੰ ਫੜ੍ਹਾ ਦਿੱਤਾ । ਜਿਸ ਤੋਂ ਬਾਅਦ ਸ਼ੋਅ ‘ਚ ਮੌਜੂਦ ਸਰੋਤਿਆਂ ਨੇ ਦੋਵਾਂ ਦਾ ਤਾੜੀਆਂ ਤੇ ਹੂਟਿੰਗ ਦੇ ਨਾਲ ਹੌਸਲਾ ਵਧਾਇਆ । 


ਬੱਬੂ ਮਾਨ ਦਾ ਵਰਕ ਫਰੰਟ

ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਪਿਛਲੇ ਦਿਨੀਂ ਉਨ੍ਹਾਂ ਦਾ ਦੇਬੀ ਮਖਸੂਸਪੁਰੀ ਦੇ ਨਾਲ ਵੀ ਇੱਕ ਗੀਤ ਆਇਆ ਸੀ । ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆਇਆ ਹੈ। 

© Copyright Galactic Television & Communications Pvt. Ltd. 2026. All rights reserved.