ਗਾਇਕ ਖ਼ਾਨ ਸਾਬ ਦੇ ਖਿਲਾਫ਼ ਬੁੱਢਾ ਦਲ ਦੇ ਬਾਬਾ ਮਾਨ ਸਿੰਘ ਨੇ ਕਾਰਵਾਈ ਦੀ ਦਿੱਤੀ ਚਿਤਾਵਨੀ, ਹਰਨੂਰ ਸਿੰਘ ਨਾਮਕ ਸ਼ਖਸ ਨੇ ਲਗਾਏ ਸਨ ਧਰਮ ਪਰਿਵਰਤਨ ਦੇ ਇਲਜ਼ਾਮ
ਗਾਇਕ ਖ਼ਾਨ ਸਾਬ ਦੇ ਖਿਲਾਫ ਬੁੱਢਾ ਦਲ ਦੇ ਬਾਬਾ ਮਾਨ ਸਿੰਘ ਨੇ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਖ਼ਾਨ ਸਾਬ ਨੂੰ ਕਿਸ ਨੇ ਹੱਕ ਦਿੱਤਾ ਕਿ ਉਹ ਕਿਸੇ ਧਰਮ ਦੇ ਬਾਰੇ ਬੋਲੇ । ਇਸ ਤੋਂ ਇਲਾਵਾ ਇੱਕ ਪੌਡਕਾਸਟ ਦੇ ਦੋਰਾਨ ਬੋਲਣ ਵਾਲੇ ਸ਼ਖਸ ਹਰਨੂਰ ਸਿੰਘ ਦੇ ਖਿਲਾਫ ਵੀ ਉਨ੍ਹਾਂ ਨੇ ਕਾਰਵਾਈ ਦੀ ਗੱਲ ਆਖੀ ਹੈ।
ਗਾਇਕ ਖ਼ਾਨ ਸਾਬ ਦੇ ਖਿਲਾਫ ਬੁੱਢਾ ਦਲ ਦੇ ਬਾਬਾ ਮਾਨ ਸਿੰਘ ਨੇ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਖ਼ਾਨ ਸਾਬ ਨੂੰ ਕਿਸ ਨੇ ਹੱਕ ਦਿੱਤਾ ਕਿ ਉਹ ਕਿਸੇ ਧਰਮ ਦੇ ਬਾਰੇ ਬੋਲੇ । ਇਸ ਤੋਂ ਇਲਾਵਾ ਇੱਕ ਪੌਡਕਾਸਟ ਦੇ ਦੋਰਾਨ ਬੋਲਣ ਵਾਲੇ ਸ਼ਖਸ ਹਰਨੂਰ ਸਿੰਘ ਦੇ ਖਿਲਾਫ ਵੀ ਉਨ੍ਹਾਂ ਨੇ ਕਾਰਵਾਈ ਦੀ ਗੱਲ ਆਖੀ ਹੈ। ਬਾਬਾ ਮਾਨ ਸਿੰਘ ਨੇ ਕਿਹਾ ਕਿ ਜੇ ਪੌਡਕਾਸਟ ‘ਚ ਬੋਲਣ ਵਾਲਾ ਸ਼ਖਸ ਮੁੱਕਰਦਾ ਹੈ ਤਾਂ ਉਸ ਦੇ ਖਿਲਾਫ ਵੀ ਪਰਚਾ ਦੇਵਾਂਗੇ ਅਤੇ ਨਾਲ ਇਨ੍ਹਾਂ ਨੂੰ ਸਬਕ ਸਿਖਾਵਾਂਗੇ ।

ਦੱਸ ਦਈਏ ਕਿ ਪਿਛਲੇ ਦਿਨੀਂ ਇੱਕ ਪੌਡਕਾਸਟ ਦੇ ਦੌਰਾਨ ਹਰਨੂਰ ਸਿੰਘ ਨੇ ਖ਼ਾਨ ਸਾਬ ‘ਤੇ ਧਰਮ ਪਰਿਵਰਤਨ ਸਬੰਧੀ ਹੋਰ ਕਈ ਸੰਗੀਨ ਇਲਜ਼ਾਮ ਲਗਾਏ ਸਨ । ਜਿਸ ਤੋਂ ਬਾਅਦ ਇਹ ਮਾਮਲਾ ਚਰਚਾ ‘ਚ ਆ ਗਿਆ ਹੈ।
ਖ਼ਾਨ ਸਾਬ ਦਾ ਵਰਕ ਫ੍ਰੰਟ
ਖ਼ਾਨ ਸਾਬ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਮੁੰਬਈ ‘ਚ ਆਪਣੇ ਸ਼ੋਅ ਕਰ ਰਹੇ ਹਨ । ਇਸ ਸ਼ੋਅ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਖ਼ਾਨ ਸਾਬ ਉਸ ਵੇਲੇ ਚਰਚਾ ‘ਚ ਆਏ ਸਨ ਜਦੋਂ ਉਨ੍ਹਾਂ ਦਾ ਗੀਤ ‘ਜ਼ੁਰਮ ਸਿਰਫ਼ ਇਤਨਾ ਹੈ’ ਗਾਇਆ ।
ਇਹ ਗੀਤ ‘ਧਰੁੰਧਰ’ ਫ਼ਿਲਮ ‘ਚ ਉਨ੍ਹਾਂ ਦੇ ਵੱਲੋਂ ਗਾਇਆ ਗਿਆ ਹੈ।ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।