ਬਾਣੀ ਸੰਧੂ ਨੂੰ ਇੱਕ ਸ਼ਖਸ ਸੋਸ਼ਲ ਮੀਡੀਆ ‘ਤੇ ਕਰਦਾ ਸੀ ਪ੍ਰੇਸ਼ਾਨ, ਗਾਇਕਾ ਨੇ ਸਟੋਰੀ ਸ਼ੇਅਰ ਕਰਕੇ ਕੀਤੀ ਲਾਹ ਪਾਹ

ਬਾਣੀ ਸੰਧੂ ਨੂੰ ਇੱਕ ਸ਼ਖਸ ਰੋਜ਼ਾਨਾ ਸੋਸ਼ਲ ਮੀਡੀਆ ‘ਤੇ ਤੰਗ ਪ੍ਰੇਸ਼ਾਨ ਕਰਦਾ ਸੀ। ਜਿਸ ਤੋਂ ਬਾਅਦ ਬਾਣੀ ਸੰਧੂ ਦੇ ਪਰਿਵਾਰ ਦੇ ਵੱਲੋਂ ਉਸ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਗਈ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਜਿਸ ਤੋਂ ਬਾਅਦ ਗਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇਸ ਸ਼ਖਸ ਦੀ ਪਛਾਣ ਨੂੰ ਉਜਾਗਰ ਕਰਦੇ ਹੋਏ ਉਸ ਦੀ ਲਾਹ ਪਾਹ ਕੀਤੀ ਹੈ।

By  Shaminder Kaur Kaler April 10th 2026 05:55 PM -- Updated: April 10th 2026 06:00 PM

ਬਾਣੀ ਸੰਧੂ (Baani Sandhu) ਨੂੰ ਇੱਕ ਸ਼ਖਸ ਰੋਜ਼ਾਨਾ ਸੋਸ਼ਲ ਮੀਡੀਆ ‘ਤੇ ਤੰਗ ਪ੍ਰੇਸ਼ਾਨ ਕਰਦਾ ਸੀ। ਜਿਸ ਤੋਂ ਬਾਅਦ ਬਾਣੀ ਸੰਧੂ ਦੇ ਪਰਿਵਾਰ ਦੇ ਵੱਲੋਂ ਉਸ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਗਈ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਜਿਸ ਤੋਂ ਬਾਅਦ ਗਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇਸ ਸ਼ਖਸ ਦੀ ਪਛਾਣ ਨੂੰ ਉਜਾਗਰ ਕਰਦੇ ਹੋਏ ਉਸ ਦੀ ਲਾਹ ਪਾਹ ਕੀਤੀ ਹੈ।


ਦਲਜੀਤ ਨਾਮ ਦਾ ਇਹ ਸ਼ਖਸ ਬਾਣੀ ਸੰਧੂ ਨੂੰ ਪ੍ਰੇਸ਼ਾਨ ਕਰਦਾ ਸੀ ਜਿਸ ਤੋਂ ਬਾਅਦ ਗਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ ‘ਤੇਰੇ ਵਰਗਾ ਗੰਦ ਜਿੰਨਾ ਭੌਂਕਦਾ ਹੈ ਲੋਕਾਂ ਨੂੰ ਮੈਸੇਜ ‘ਚ ਜਾ ਕੇ ।ਕੱਲ੍ਹ ਨੂੰ ਆਹੀ ਕੁਝ ਭੌਂਕਣ ਵਾਲਾ ਤੇਰੀ ਕੁੜੀ ਨੂੰ ਵੀ ਟੱਕਰ ਜਾਉ।ਫਿਰ ਤੇਰੇ ਵਰਗੇ ਤੋਂ ਬਰਦਾਸ਼ਤ ਨਹੀਂ ਹੁੰਦਾ । ਬਹੁਤ ਵਾਰਨਿੰਗ ਦਿੱਤੀਆਂ ਪਰ ਤੂੰ ਹਟਿਆ ਨਹੀਂ ।ਬਾਣੀ ਸੰਧੂ ਨੇ ਇਸ ਪੋਸਟ ‘ਚ ਹੋਰ ਵੀ ਬੜੀਆਂ ਖਰੀਆਂ ਖੋਟੀਆਂ ਇਸ ਸ਼ਖਸ ਨੂੰ ਸੁਣਾਈਆਂ ਹਨ। 


ਬਾਣੀ ਸੰਧੂ ਦਾ ਵਰਕ ਫ੍ਰੰਟ 

ਬਾਣੀ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਇਨ੍ਹਾਂ ਹਿੱਟ ਗੀਤਾਂ ਦੀ ਬਦੌਲਤ ਉਨ੍ਹਾਂ ਨੇ ਇੰਡਸਟਰੀ ‘ਚ ਆਪਣਾ ਨਾਮ ਬਣਾਇਆ ਹੈ।


ਬਾਣੀ ਸੰਧੂ ਜਿੱਥੇ ਵਧੀਆ ਗਾਇਕਾ ਹਨ, ਉਥੇ ਹੀ ਵਧੀਆ ਅਦਾਕਾਰਾ ਵੀ ਹਨ । ਉਨ੍ਹਾਂ ਨੇ ਕੁਝ ਕੁ ਫ਼ਿਲਮਾਂ ‘ਚ ਕੰਮ ਵੀ ਕੀਤਾ ਹੈ। ਜਿਸ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਸਰਾਹਿਆ ਗਿਆ ਹੈ। 

© Copyright Galactic Television & Communications Pvt. Ltd. 2026. All rights reserved.