ਹਿੰਦੀ ਹੀ ਨਹੀਂ ਪੰਜਾਬੀ ਗੀਤਾਂ ਦੇ ਨਾਲ ਵੀ ਸਰੋਤਿਆਂ ਦਾ ਆਸ਼ਾ ਭੋਸਲੇ ਨੇ ਜਿੱਤਿਆ ਸੀ ਦਿਲ, ਜਾਣੋ ਉਨ੍ਹਾਂ ਦੇ ਹਿੱਟ ਪੰਜਾਬੀ ਗੀਤਾਂ ਬਾਰੇ

ਆਸ਼ਾ ਭੋਸਲੇ ਨੇ ਅੱਜ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ । ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ ਸੀ । ਉਨ੍ਹਾਂ ਨੇ ਬਾਲੀਵੁੱਡ ਨੂੰ ਅਨੇਕਾਂ ਹੀ ਹਿੱਟ ਗੀਤ ਦਿੱਤੇ ਸਨ । ਜਿੱਥੇ ਹਿੰਦੀ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ।

By  Shaminder Kaur Kaler April 12th 2026 07:57 PM -- Updated: April 12th 2026 08:33 PM

ਆਸ਼ਾ ਭੋਸਲੇ ਨੇ ਅੱਜ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ । ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ ਸੀ । ਉਨ੍ਹਾਂ ਨੇ ਬਾਲੀਵੁੱਡ ਨੂੰ ਅਨੇਕਾਂ ਹੀ ਹਿੱਟ ਗੀਤ ਦਿੱਤੇ ਸਨ । ਜਿੱਥੇ ਹਿੰਦੀ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ । ਉੱਥੇ ਹੀ ਪੰਜਾਬੀ ਗੀਤਾਂ ਦੇ ਨਾਲ ਵੀ ਸਰੋਤੇ ਕੀਲੀ ਰੱਖੇ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਕੁਝ ਹਿੱਟ ਪੰਜਾਬੀ ਗੀਤਾਂ ਦੇ ਬਾਰੇ ਦੱਸਾਂਗੇ । ਜੋ ਸਰੋਤੇ ਅੱਜ ਵੀ ਸੁਣਨਾ ਪਸੰਦ ਕਰਦੇ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਫ਼ਿਲਮ ਸੱਸੀ ਪੰਨੂ ‘ਚ ਉਨ੍ਹਾਂ ਦੇ ਵੱਲੋਂ ਗਾਏ ਗਏ ਗੀਤ ਦੀ । 

ਸੱਸੀ ਪੁੰਨੂ 

ਆਸ਼ਾ ਭੋਸਲੇ ਨੇ ਫ਼ਿਲਮ ‘ਸੱਸੀ ਪੁਨੂੰ’ ‘ਚ ਗੀਤ ਗਾਇਆ ਸੀ ‘ਦੱਸ ਮੇਰਿਆ ਦਿਲਬਰਾ ਵੇ’ ਇਹ ਗੀਤ ਅੱਜ ਵੀ ਸਰੋਤਿਆਂ ਨੂੰ ਓਨਾਂ ਹੀ ਪਸੰਦ ਹੈ। ਜਿੰਨਾਂ ਕਿ ਕੁਝ ਦਹਾਕੇ ਪਹਿਲਾਂ ਪਸੰਦ ਸੀ । ਇਸ ਗੀਤ ‘ਚ ਉਨ੍ਹਾਂ ਦੇ ਨਾਲ ਮੁਹੰਮਦ ਰਫੀ ਦੀ ਆਵਾਜ਼ ਵੀ ਸੁਣਨ ਨੂੰ ਮਿਲੀ ਸੀ। 

ਚੌਧਰੀ ਕਰਨੈਲ ਸਿੰਘ 

 ਆਸ਼ਾ ਭੋਸਲੇ ਨੇ ‘ਚੌਧਰੀ ਕਰਨੈਲ ਸਿੰਘ’ ਫ਼ਿਲਮ ‘ਚ ‘ਪਹਿਲੀ ਪਹਿਲੀ ਵਾਰ ਮੈਨੂੰ ਨਾਈ ਲੈਣ ਆ ਗਿਆ’ ਗਾਇਆ ਸੀ । ਇਹ ਫ਼ਿਲਮ ੧੯੬੦ ‘ਚ ਆਈ ਸੀ। 

‘ਕਣਕਾਂ ਨੂੰ ਲੱਗ ਗਏ ਨੇ ਸਿੱਟੇ’ 

ਆਸ਼ਾ ਭੋਂਸਲੇ ਨੇ ‘ਕਣਕਾਂ ਨੂੰ ਲੱਗ ਗਏ ਨੇ ਸਿੱਟੇ’ ਗੀਤ ਵੀ ਗਾਇਆ ਸੀ । ਇਸ ਗੀਤ ਨੂੰ ਵੀ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ। ਇਸ ਤੋਂ ਇਲਾਵਾ ਆਸ਼ਾ ਭੋਸਲੇ ਨੇ ‘ਦੋ ਗੁੱਤਾਂ ਕਰ ਮੇਰੀਆਂ’ ਵੀ ਗਾਇਆ । ਇਸ ਗੀਤ ‘ਚ ਉਨ੍ਹਾਂ ਨੇ ਮੁਟਿਆਰ ਦੀ ਸ਼ੁਕੀਨੀ ਤੇ ਉਸ ਦੇ ਚਾਅ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।

ਮੈਂ ਛੰਮ ਛੰਮ ਨੱਚਦੀ ਫਿਰਾਂ

ਆਸ਼ਾ ਭੋਸਲੇ ਨੇ ‘ਮੈਂ ਛੰਮ ਛੰਮ ਨੱਚਦੀ ਫਿਰਾਂ’ ਗੀਤ ਵੀ ਗਾਇਆ ਸੀ । ਇਸ ਗੀਤ ‘ਚ ਚੰਨੀ ਸਿੰਘ ਨੇ ਮੇਲ ਗਾਇਕ ਦੇ ਤੌਰ ‘ਤੇ ਗਾਇਆ ਸੀ । ਇਹ ਗੀਤ ਵੀ ਆਪਣੇ ਵੇਲੇ ਦਾ ਸੁਪਰ ਹਿੱਟ ਗੀਤ ਸੀ। 

© Copyright Galactic Television & Communications Pvt. Ltd. 2026. All rights reserved.