ਅਰਸ਼ਦੀਪ ਦਾ ਦਿਲਜੀਤ ਦੋਸਾਂਝ ਦੇ ਨਾਲ ਵੀਡੀਓ ਆਇਆ ਸਾਹਮਣੇ, ਦਿਲਜੀਤ ਦੇ ਗੀਤ ‘ਗੌਡ ਬਲੈਸ’ ‘ਤੇ ਕੀਤੀ ਮਸਤੀ

ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ‘ਔਰਾ ਟੂਰ’ ‘ਤੇ ਹਨ । ਇਸ ਟੂਰ ਦੇ ਦੌਰਾਨ ਉਹ ਵਿਦੇਸ਼ ‘ਚ ਕਈ ਥਾਈਂ ਪਰਫਾਰਮ ਕਰ ਰਹੇ ਹਨ । ਇਸੇ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਕ੍ਰਿਕਟਰ ਅਰਸ਼ਦੀਪ ਦੇ ਨਾਲ ਸਾਹਮਣੇ ਆਇਆਤ ਹੈ।

By  Shaminder Kaur Kaler November 1st 2025 11:51 AM

ਦਿਲਜੀਤ ਦੋਸਾਂਝ (Diljit Dosanjh) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਕ੍ਰਿਕਟਰ ਅਰਸ਼ਦੀਪ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਦਿਲਜੀਤ ਦੋਸਾਂਝ ਦੇ ਨਾਲ ਉਹ ਉਨ੍ਹਾਂ ਦੇ ਗੀਤ ‘ਗੌਡ ਬਲੈਸ’ ਤੇ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਵੀਡੀਓ ਦੀ ਸ਼ੁਰੂਆਤ ਅਰਸ਼ਦੀਪ ਦੇ ਬੋਲਾਂ “ਨੀ ਸਾਨੂੰ ਆ ਮਰਾਉਂਦੀ ਆ ਗੁੱਡਨੈੱਸ” ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਦੀ ਐਂਟਰੀ ਹੁੰਦੀ ਹੈ।


ਫਿਰ ਤਿੰਨੇ ਜਣੇ ਇੱਕਠੇ ਹੋ ਕੇ ਗਾਉੇਂਦੇ ਹੋਏ ਜਿਤੇਸ਼ ਨੂੰ ਹੱਸਦੇ ਹੋਏ ਕਹਿੰਦੇ ਹਨ ‘ਓਏ ਤੈਨੂੰ ਕਿੰਨੀ ਵਾਰ ਸਿਖਾਇਆ ਓਏ’ ਤਿੰਨਾਂ ਦੇ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਇਹ ਵੀਡੀਓ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਟੀਮ ਇੰਡੀਆ ਦੀ ਆਸਟ੍ਰੇਲੀਆ ਵਿਰੁੱਧ ਟੀ-20 ਸੀਰੀਜ ਹੋਣ ਜਾ ਰਹੀ ਹੈ। ਦੱਸ ਦਈਏ ਕਿ ਦਿਲਜੀਤ ਦੋਸਾਂਝ ਵੀ ਆਪਣੇ ‘ਔਰਾ ਟੂਰ’ ਲਈ ਆਸਟ੍ਰੇਲੀਆ ‘ਚ ਹਨ । 

ਦਿਲਜੀਤ ਦੋਸਾਂਝ ਦਾ ਵਰਕ ਫਰੰਟ 

ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਵਿਸ਼ਵ ਪੱਧਰ ‘ਤੇ ਨਾਮਣਾ ਖੱਟ ਰਹੇ ਹਨ । ਉਹ ਆਪਣੀ ਗਾਇਕੀ ਦੇ ਨਾਲ ਨਾਲ ਆਪਣੀ ਅਦਾਕਾਰੀ ਦੇ ਲਈ ਵੀ ਜਾਣੇ ਜਾਂਦੇ ਹਨ । ਉਨ੍ਹਾਂ ਨੇ ਕਈ ਹਿੱਟ ਗੀਤਾਂ ਦੇ ਨਾਲ-ਨਾਲ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹਨਾਂ ਨੇ ਜਿੱਥੇ ਪੰਜਾਬੀ ਇੰਡਸਟਰੀ ‘ਚ ਆਪਣੀਆਂ ਫ਼ਿਲਮਾਂ ਦੇ ਨਾਲ ਧਮਾਲ ਮਚਾਈ ਹੈ, ੳੇੁੱਥੇ ਹੀ ਕਈ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਆਉਣ ਵਾਲੇ ਦਿਨਾਂ ‘ਚ  ਉਹ ਕਈ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਦਿਖਾਈ ਦੇਣਗੇ । 

© Copyright Galactic Television & Communications Pvt. Ltd. 2026. All rights reserved.