ਅਰਮਾਨ ਮਲਿਕ ਆਪਣੀ ਬਰਥਡੇ ਪਾਰਟੀ ‘ਚ ਪਤਨੀ ਨਾਲ ਖੂਬ ਨੱਚੇ, ਵੀਡੀਓ ਆਏ ਸਾਹਮਣੇ

ਅਰਮਾਨ ਮਲਿਕ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ‘ਤੇ ਉਸ ਨੇ ਆਪਣੀ ਪਹਿਲੀ ਪਤਨੀ ਦੇ ਨਾਲ ਜੰਮ ਕੇ ਡਾਂਸ ਕੀਤਾ ।ਇਸ ਬਰਥਡੇ ਸੈਲੀਬ੍ਰੇਸ਼ਨ ਦੇ ਕਈ ਵੀਡੀਓ ਯੂਟਿਊਬਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ ।

By  Shaminder Kaur Kaler December 17th 2025 06:16 PM

ਅਰਮਾਨ ਮਲਿਕ (Armaan Malik) ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ‘ਤੇ ਉਸ ਨੇ ਆਪਣੀ ਪਹਿਲੀ ਪਤਨੀ ਦੇ ਨਾਲ ਜੰਮ ਕੇ ਡਾਂਸ ਕੀਤਾ ।ਇਸ ਬਰਥਡੇ ਸੈਲੀਬ੍ਰੇਸ਼ਨ ਦੇ ਕਈ ਵੀਡੀਓ ਯੂਟਿਊਬਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਅਰਮਾਨ ਮਲਿਕ ਆਪਣੀ ਪਹਿਲੀ ਪਤਨੀ ਪਾਇਲ ਮਲਿਕ ਨੂੰ ਗੋਦ ‘ਚ ਚੁੱਕ ਕੇ ਨੱਚਦੇ ਹੋਏ ਦਿਖਾਈ ਦੇ ਰਹੇ ਹਨ । 


ਤੀਜੀ ਵਾਰ ਮਾਂ ਬਣਨ ਜਾ ਰਹੀ ਪਾਇਲ ਮਲਿਕ 

ਪਾਇਲ ਮਲਿਕ ਤੀਜੀ ਵਾਰ ਮਾਂ ਬਣਨ ਜਾ ਰਹੀ ਹੈ। ਇਸ ਤੋਂ ਪਹਿਲਾਂ ਉਸ ਦੇ ਦੋ ਬੱਚੇ ਹਨ । ਕੁਝ ਦਿਨ ਪਹਿਲਾਂ ਹੀ ਪਾਇਲ ਮਲਿਕ ਨੇ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਹੈ। ਉਹ ਜਿੰਮ ‘ਚ ਆਪਣੇ ਪਤੀ ਦੇ ਨਾਲ ਵਰਕ ਆਊਟ ਕਰਦੀ ਹੋਈ ਨਜ਼ਰ ਆਈ ਸੀ । 


ਬਰਥਡੇ ਪਾਰਟੀ ‘ਚ ਰੈਡ ਸੂਟ ‘ਚ ਲੱਗੀ ਖੂਬਸੂਰਤ 

ਪਾਇਲ ਮਲਿਕ ਪਤੀ ਅਰਮਾਨ ਮਲਿਕ ਦੀ ਬਰਥਡੇ ਪਾਰਟੀ ‘ਚ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ । ਉਸ ਨੇ ਲਾਲ ਰੰਗ ਦਾ ਅਨਾਰਕਲੀ ਸੂਟ ਪਾਇਆ ਹੋਇਆ ਸੀ ।

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪਾਇਲ ਮਲਿਕ ਡਾਂਸ ਕਰ ਰਹੀ ਸੀ ਅਤੇ ਇਸੇ ਦੌਰਾਨ ਅਰਮਾਨ ਮਲਿਕ ਉਸ ਨੂੰ ਆਪਣੀ ਗੋਦ ‘ਚ ਚੁੱਕ ਲੈਂਦੇ ਹਨ । ਸਾਰੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਸਨ । ਪਰ ਇਸ ਦੌਰਾਨ ਕ੍ਰਿਤਿਕਾ ਕਿਤੇ ਵੀ ਨਜ਼ਰ ਨਹੀਂ ਆਈ । 

© Copyright Galactic Television & Communications Pvt. Ltd. 2026. All rights reserved.