ਅਰਜਨ ਢਿੱਲੋਂ ਨੇ ਮੁੰਡਿਆਂ ਨੂੰ ਦਿੱਤੀ ਨਸੀਹਤ, ਕਿਹਾ ‘ਬਾਹਲੇ ਫਿਲਟਰ ਨਾ ਲਾਇਆ ਕਰੋ,ਮੁੰਡਿਆਂ ਦਾ ਹੁਸਨ ਉਨ੍ਹਾਂ ਦੀ…..’

ਅਰਜਨ ਢਿੱਲੋਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਮੁੰਡਿਆਂ ਨੂੰ ਕੁਝ ਨਸੀਹਤ ਦਿੰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਉਹ ਕਹਿ ਰਹੇ ਕਿ ਬਹੁਤੇ ਫ਼ਿਲਟਰ ਨਾ ਲਾਇਆ ਕਰੋ ਜਿਹੜੇ ਮੁੰਡੇ ਆ । ਮਰਦ ਦਾ ਹੁਸਨ ਉਨ੍ਹਾਂ ਦੀ ਕਮਾਈ ਆ।ਜਨਾਨੀ ਦਾ ਹੁਸਨ ਪਰ ਜ਼ਰੂਰ ਸੋਹਣਾ ਹੋ ਸਕਦਾ ਹੈ। ਹੋਰ ਐਂਵੇ ਕਿਤੇ ਫਿਲਟਰ ਲਾਈ ਰੱਖੋ । ਜੇਬ ਦੇ ਵਿੱਚ ਕੱਖ ਨਾ ਹੋਵੇ ਉਹਦਾ ਕੋਈ ਫਾਇਦਾ ਨਹੀਂ ਵੱਡੇ ਬਾਈ ।ਕੋਲ ਕੁਝ ਹੋਵੇ ਤਾਂ ਬੰਦਾ ਆਪੇ ਹੀ ਸੋਹਣਾ ਲੱਗਦਾ”।

By  Shaminder Kaur Kaler April 18th 2026 02:41 PM

ਅਰਜਨ ਢਿੱਲੋਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਮੁੰਡਿਆਂ ਨੂੰ ਕੁਝ ਨਸੀਹਤ ਦਿੰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਉਹ ਕਹਿ ਰਹੇ ਕਿ ਬਹੁਤੇ ਫ਼ਿਲਟਰ ਨਾ ਲਾਇਆ ਕਰੋ  ਜਿਹੜੇ ਮੁੰਡੇ ਆ । ਮਰਦ ਦਾ ਹੁਸਨ ਉਨ੍ਹਾਂ ਦੀ ਕਮਾਈ ਆ।ਜਨਾਨੀ ਦਾ ਹੁਸਨ ਪਰ ਜ਼ਰੂਰ ਸੋਹਣਾ ਹੋ ਸਕਦਾ ਹੈ। ਹੋਰ ਐਂਵੇ ਕਿਤੇ ਫਿਲਟਰ ਲਾਈ ਰੱਖੋ । ਜੇਬ ਦੇ ਵਿੱਚ ਕੱਖ ਨਾ ਹੋਵੇ ਉਹਦਾ ਕੋਈ ਫਾਇਦਾ ਨਹੀਂ ਵੱਡੇ ਬਾਈ ।ਕੋਲ ਕੁਝ ਹੋਵੇ ਤਾਂ ਬੰਦਾ ਆਪੇ ਹੀ ਸੋਹਣਾ ਲੱਗਦਾ”।

ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਅਰਜਨ ਢਿੱਲੋਂ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇਸ ਵੀਡੀਓ ‘ਤੇ ਕਈਆਂ ਨੇ ਸੋਲਾਂ ਆਨੇ ਸੱਚ ਗੱਲ ਆਖੀ ਤੇ ਕਈਆਂ ਨੇ ਫਾਇਰ ਵਾਲੇ ਇਮੋਜੀ ਪੋਸਟ ਕੀਤੇ ਹਨ । 

ਅਰਜਨ ਢਿੱਲੋਂ ਦਾ ਵਰਕ ਫ੍ਰੰਟ 

ਅਰਜਨ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੇ । ਕੁਝ ਦਿਨ ਪਹਿਲਾਂ ਉਨ੍ਹਾਂ ਦਾ ਗੀਤ ਕਵਿਤਾ ਆਇਆ ਸੀ ਜੋ ਕਿ ਲੇਖਿਕਾ ਸੁਖਵਿੰਦਰ ਅੰਮ੍ਰਿਤ ਦੇ ਵੱਲੋਂ ਲਿਖਿਆ ਗਿਆ ਸੀ ।

ਇਸ ਗੀਤ ਨੂੰ ਵੀ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਰੂਰ, ਪੰਜਾਬ, ਸੂਰਮੇ ਆਉਣ ਤਰੀਕਾਂ ‘ਤੇ, ਕੱਠ ਸਣੇ ਕਈ ਗੀਤ ਗਾ ਚੁੱਕੇ ਹਨ। 

© Copyright Galactic Television & Communications Pvt. Ltd. 2026. All rights reserved.