ਮੁੜ ਤੋਂ ਗੂੰਜੇਗੀ ਅਨੀਤਾ ਸਮਾਣਾ ਦੀ ਆਵਾਜ਼, ਗਾਣੇ ਦੀ ਰਿਕਾਰਡਿੰਗ ਹੋਈ ਸ਼ੁਰੂ

ਆਪਣੇ ਸਮੇਂ ਦੀ ਮਸ਼ਹੂਰ ਗਾਇਕਾ ਅਨੀਤਾ ਸਮਾਣਾ ਦੀ ਆਵਾਜ਼ ਮੁੜ ਤੋਂ ਸਰੋਤਿਆਂ ਨੂੰ ਸੁਣਨ ਨੂੰ ਮਿਲੇਗੀ । ਅਨੀਤਾ ਸਮਾਣਾ ਨੇ ਰਾਜ ਬਰਾੜ ਦੇ ਨਾਲ ‘ਸਰਪੰਚੀ’ ਗੀਤ ਗਾ ਕੇ ਖੂਬ ਸੁਰਖੀਆਂ ਵਟੋਰੀਆਂ ਸੀ। ਇਸ ਤੋਂ ਇਲਾਵਾ ਗਾਇਕਾ ਨੇ ਹੋਰ ਵੀ ਕਈ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ਸੀ ।

By  Shaminder Kaur Kaler April 27th 2026 12:11 PM -- Updated: April 27th 2026 12:52 PM

ਆਪਣੇ ਸਮੇਂ ਦੀ ਮਸ਼ਹੂਰ ਗਾਇਕਾ ਅਨੀਤਾ ਸਮਾਣਾ ਦੀ ਆਵਾਜ਼ ਮੁੜ ਤੋਂ ਸਰੋਤਿਆਂ ਨੂੰ ਸੁਣਨ ਨੂੰ ਮਿਲੇਗੀ । ਅਨੀਤਾ ਸਮਾਣਾ ਨੇ ਰਾਜ ਬਰਾੜ ਦੇ ਨਾਲ ‘ਸਰਪੰਚੀ’ ਗੀਤ ਗਾ ਕੇ ਖੂਬ ਸੁਰਖੀਆਂ ਵਟੋਰੀਆਂ ਸੀ। ਇਸ ਤੋਂ ਇਲਾਵਾ ਗਾਇਕਾ ਨੇ ਹੋਰ ਵੀ ਕਈ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ਸੀ ।ਪਰ ਏਨੇਂ ਹਿੱਟ ਗੀਤ ਗਾਉਣ ਦੇ ਬਾਵਜੂਦ ਪਿਛਲੇ ਕਈ ਸਾਲਾਂ ਤੋਂ ਅਨੀਤਾ ਸਮਾਣਾ ਗੁੰਮਨਾਮੀ ਦਾ ਹਨੇਰਾ ਢੋਅ ਰਹੀ ਸੀ ।


ਜਿਸ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸਨ। ਪਰ ਹੁਣ ਮੁੜ ਤੋਂ ਅਨੀਤਾ ਸਮਾਣਾ ਦੀ ਆਵਾਜ਼ ਸਰੋਤਿਆਂ ਨੂੰ ਸੁਣਨ ਨੂੰ ਮਿਲੇਗੀ ਅਤੇ ਜਲਦ ਹੀ ਗਾਇਕਾ ਸਰੋਤਿਆਂ ‘ਚ ਆਪਣੇ ਨਵੇਂ ਗੀਤ ਦੇ ਨਾਲ ਹਾਜ਼ਰ ਹੋਵਗੀ । 


ਵੀਤ ਬਲਜੀਤ ਦੇ ਨਾਲ ਲੈ ਕੇ ਆ ਰਹੇ ਗੀਤ 

ਵੀਤ ਬਲਜੀਤ ਦੇ ਉਪਰਾਲੇ ਸਦਕਾ ਅਨੀਤਾ ਸਮਾਣਾ ਨਵਾਂ ਗੀਤ ‘ਰੈਡ ਬੁੱਲਾਂ’ ਗੀਤ ਲੈ ਕੇ ਆ ਰਹੇ ਹਨ । ਜਿਸ ਦੀ ਰਿਕਾਰਡਿੰਗ ਹੋ ਰਹੀ ਹੈ ਅਤੇ ਗਾਇਕਾ ਜਲਦ ਹੀ ਆਪਣੇ ਇਸ ਨਵੇਂ ਗੀਤ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਵੇਗੀ । ਅਨੀਤਾ ਸਮਾਣਾ ਦੇ ਨਾਲ ਵੀਤ ਬਲਜੀਤ ਨੇ ਜਿਉਂ ਹੀ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।


ਹਰ ਕੋਈ ਵੀਤ ਬਲਜੀਤ ਦੇ ਇਸ ਉਪਰਾਲੇ ਦੀ ਤਾਰੀਫ ਕਰ ਰਿਹਾ ਹੈ ਕਿ ਅਨੀਤਾ ਸਮਾਣਾ ਨੂੰ ਉਨ੍ਹਾਂ ਨੇ ਮੁੜ ਤੋਂ ਇੰਡਸਟਰੀ ‘ਚ ਲਿਆਉਣ ਲਈ ਹੰਭਲਾ ਮਾਰਿਆ ਹੈ। ਵੀਤ ਬਲਜੀਤ ਨੇ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ “ਅਨੀਤਾ ਸਮਾਣਾ ਹੋਣਾ ਨਾਲ ਅਗਲਾ ਗਾਣਾ ਆ ਰਿਹਾ‘ਰੈਡ ਬੁੱਲਾਂ’ ਤੁਸੀ ਗੀਤ ਦਾ ਅਨੰਦ ਜ਼ਰੂਰ  ਸੁਣਨਾਂ”।ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। 

© Copyright Galactic Television & Communications Pvt. Ltd. 2026. All rights reserved.