ਅਨੀਤਾ ਸਮਾਣਾ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ ਕਈ ਹਿੱਟ ਗੀਤ, ਜਾਣੋ ਰਾਜ ਬਰਾੜ ਦੇ ਨਾਲ ਗਾਣੇ ਗਾ ਕੇ ਮਸ਼ਹੂਰ ਹੋਈ ਗਾਇਕਾ ਕਿਉਂ ਢੋਅ ਰਹੀ ਸੀ ਗੁੰਮਨਾਮੀ ਦਾ ਹਨੇਰਾ

ਅਨੀਤਾ ਸਮਾਣਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਪਰ ਗਾਇਕਾ ਉਸ ਵੇਲੇ ਚਰਚਾ ‘ਚ ਆਈ ਸੀ ਜਦੋਂ ਉਨ੍ਹਾਂ ਨੇ ਰਾਜ ਬਰਾੜ ਦੇ ਨਾਲ ਦੇਸੀ ਪੌੋਪ ਲੈ ਕੇ ਆਈ ਸੀ । ਇਸ ਤੋਂ ਬਾਅਦ ਇੰਡਸਟਰੀ ‘ਚ ਉਨ੍ਹਾਂ ਨੂੰ ਪਛਾਣ ਮਿਲੀ ਅਤੇ ਅਨੀਤਾ ਨੇ ਉਹ ਦੌਰ ਵੀ ਵੇਖਿਆ ਜਦੋਂ ਉਨ੍ਹਾਂ ਦੇ ਨਾਂਅ ਦੀ ਤੂਤੀ ਬੋਲਣ ਲੱਗ ਪਈ ਸੀ ।

By  Shaminder Kaur Kaler April 28th 2026 09:00 AM

ਅਨੀਤਾ ਸਮਾਣਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਪਰ ਗਾਇਕਾ ਉਸ ਵੇਲੇ ਚਰਚਾ ‘ਚ ਆਈ ਸੀ ਜਦੋਂ ਉਨ੍ਹਾਂ ਨੇ ਰਾਜ ਬਰਾੜ ਦੇ ਨਾਲ ਦੇਸੀ ਪੌੋਪ ਲੈ ਕੇ ਆਈ ਸੀ । ਇਸ ਤੋਂ ਬਾਅਦ ਇੰਡਸਟਰੀ ‘ਚ ਉਨ੍ਹਾਂ ਨੂੰ ਪਛਾਣ ਮਿਲੀ ਅਤੇ ਅਨੀਤਾ ਨੇ ਉਹ ਦੌਰ ਵੀ ਵੇਖਿਆ ਜਦੋਂ ਉਨ੍ਹਾਂ ਦੇ ਨਾਂਅ ਦੀ ਤੂਤੀ ਬੋਲਣ ਲੱਗ ਪਈ ਸੀ । ਇਸ ਤੋਂ ਬਾਅਦ ਗਾਇਕਾ ਨੇ ਕਾਮਯਾਬੀ ਦੀ ਨਵੀਂ ਕਹਾਣੀ ਲਿਖੀ । ਉਨ੍ਹਾਂ ਦੇ ਗੀਤ ਹਰ ਗਲੀ ਮੁਹੱਲੇ ‘ਚ ਗੂੰਜਦੇ ਸਨ।

ਉਨ੍ਹਾਂ ਦੇ ਵੱਲੋਂ ਰਾਜ ਬਰਾੜ ਦੇ ਨਾਲ ਗਾਏ ਗੀਤ ‘ਸਰਪੰਚੀ’ ਨੇ ਬਹੁਤ ਸੁਰਖੀਆਂ ਵਟੋਰੀਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਦਾ ਗੀਤ ‘ਗੜਵਾ ਲੈ ਦੇ ਚਾਂਦੀ ਦਾ’ ਵੀ ਬਹੁਤ ਮਕਬੂਲ ਹੋਇਆ ਸੀ । 1990 ਦੇ ਦਹਾਕੇ ‘ਚ ਆਈ ‘ਝਾਂਜਰ ਬਣ ਮਿੱਤਰਾ ਮੈਂ ਅੱਡੀਆਂ ਕੂਚ ਕੇ ਪਾਵਾਂ’ ਬੈਨਰ ਹੇਠ ਇੱਕ ਟੇਪ ਵੀ ਆਈ ਸੀ ਜੋ ਕਿ ਸੁਪਰਹਿੱਟ ਸਾਬਿ ਹੋਈ ਸੀ। ਇਸ ਤੋਂ ਇਲਾਵਾ ਰਾਜ ਬਰਾੜ ਦੇ ਨਾਲ ਉਨ੍ਹਾਂ ਨੇ ਇੱਕ ਹੋਰ ਗੀਤ ਕੀਤਾ ਸੀ ਜੋ ਕਿ ‘ਮਿੱਤਰਾਂ ਨੇ ਪੇਪਰ ਭਰਨੇ ਨੀ ਹੋਣ ਲੋਕ ਸਭਾ ਦੇ’ ਵੀ ਗਾਇਆ ਜੋ ਕਿ ਸਰੋਤਿਆਂ ‘ਚ ਬੜਾ ਮਕਬੂਲ ਹੋਇਆ। 

ਅਨੀਤਾ ਸਮਾਣਾ ਗੁੰਮਨਾਮੀ ਦਾ ਢੋਅ ਰਹੀ ਸੀ ਹਨੇਰਾ 

ਸਮੇਂ ਦੇ ਨਾਲ-ਨਾਲ ਅਨੀਤਾ ਸਮਾਣਾ ਆਪਣੀ ਕਾਮਯਾਬੀ ਦੇ ਸਫ਼ਰ ਨੂੰ ਬਰਕਰਾਰ ਨਹੀਂ ਰੱਖ ਸਕੀ ਤੇ ਗੁੰਮਨਾਮ ਹੋ ਗਈ।ਘਰ ਦੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਕਿ ਉਸ ਨੂੰ ਕਿਰਾਏ ਦੇ ਮਕਾਨ ‘ਚ ਵੀ ਰਹਿਣਾ ਪਿਆ ।ਜਿਸ ਤੋਂ ਬਾਅਦ ਰੁਪਿੰਦਰ ਹਾਂਡਾ ਸਣੇ ਕਈ ਗਾਇਕ ਉਨ੍ਹਾਂ ਦੀ ਮਦਦ ਦੇ ਲਈ ਵੀ ਅੱਗੇ ਆਏ ।

ਪਰ ਕੰਮ ਨਾ ਹੋਣ ਕਾਰਨ ਅਨੀਤਾ ਸਮਾਣਾ ਹਾਲਾਤਾਂ ਚੋਂ ਨਿਕਲ ਨਾ ਸਕੀ।ਪਰ ਹੁਣ ਲੱਗਦਾ ਹੈ ਕਿ ਉਸ ਦੇ ਦਿਨ ਜਲਦ ਫਿਰ ਜਾਣਗੇ ਕਿਉਂਕਿ ਮਸ਼ਹੂਰ ਗਾਇਕ ਤੇ ਗੀਤ ਵੀਤ ਬਲਜੀਤ ਦੀ ਨਜ਼ਰ ਉਨ੍ਹਾਂ ‘ਤੇ ਪਈ ਹੈ ਅਤੇ ਹੁਣ ਜਲਦ  ਹੀ ਉਨ੍ਹਾਂ ਦਾ ਨਵਾਂ ਗੀਤ ਆਉਣ ਵਾਲਾ ਹੈ।ਅਨੀਤਾ ਵੀ ਕਾਮਯਾਬੀ ਦੀ ਨਵੀਂ ਇਬਾਰਤ ਲਿਖਣ ਲਈ ਪੱਬਾਂ ਭਾਰ ਹੈ।

© Copyright Galactic Television & Communications Pvt. Ltd. 2026. All rights reserved.