ਗੁਰਦਾਸਪੁਰ ਦੇ ਪਿੰਡ ਜੋਗਰ ਦੇ ਬਜ਼ੁਰਗ ਬਾਪੂ ਨੇ ਦਿਲਜੀਤ ਦੋਸਾਂਝ ਦਾ ਮਨਾਇਆ ਜਨਮ ਦਿਨ, ਪਿੰਡ ਆਉਣ ਦੀ ਦਿਲਜੀਤ ਦੋਸਾਂਝ ਨੂੰ ਕੀਤੀ ਅਪੀਲ

ਗੁਰਦਾਸਪੁਰ ਦਾ ਇੱਕ ਬਜ਼ੁਰਗ ਬਾਪੂ ਵੀ ਦਿਲਜੀਤ ਦੋਸਾਂਝ ਨੂੰ ਯਾਦ ਕਰਦਾ ਹੈ।ਪਿੰਡ ਦੇ ਵਸਨੀਕ ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਹੜ੍ਹਾਂ ਦੇ ਦੌਰਾਨ ਦਿਲਜੀਤ ਦੋਸਾਂਝ ਦੀ ਟੀਮ ਨੇ ਉਨ੍ਹਾਂ ਦੇ ਪਿੰਡ ਦੀ ਬਹੁਤ ਮਦਦ ਕੀਤੀ ਹੈ।

By  Shaminder Kaur Kaler January 12th 2026 05:20 PM

ਦਿਲਜੀਤ (Diljit Dosanjh) ਲੋਕਾਂ ਦੇ ਦਿਲਾਂ ‘ਚ ਵੱਸਦਾ ਹੈ ਅਤੇ ਉਸ ਦੇ ਚਾਹੁਣ ਵਾਲੇ ਹਮੇਸ਼ਾ ਉਸ ਨੂੰ ਯਾਦ ਕਰਦੇ ਹਨ। ਬੇਸ਼ੱਕ ਉਹ ਆਪਣੇ ਕੰਮ-ਕਾਜ ਦੇ ਸਿਲਸਿਲੇ ਪੰਜਾਬ ਤੋਂ ਜ਼ਿਆਦਾਤਰ ਬਾਹਰ ਹੀ ਨਜ਼ਰ ਆਉਂਦਾ ਹੈ।ਪਰ ਲੋਕਾਂ ਦੇ ਦਿਲਾਂ ‘ਚ ਉਸ ਨੇ ਖ਼ਾਸ ਜਗ੍ਹਾ ਬਣਾ ਲਈ ਹੈ।ਗੁਰਦਾਸਪੁਰ ਦਾ ਇੱਕ ਬਜ਼ੁਰਗ ਬਾਪੂ ਵੀ ਦਿਲਜੀਤ ਦੋਸਾਂਝ ਨੂੰ ਯਾਦ ਕਰਦਾ ਹੈ।


ਪਿੰਡ ਦੇ ਵਸਨੀਕ ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਹੜ੍ਹਾਂ ਦੇ ਦੌਰਾਨ ਦਿਲਜੀਤ ਦੋਸਾਂਝ ਦੀ ਟੀਮ ਨੇ ਉਨ੍ਹਾਂ ਦੇ ਪਿੰਡ ਦੀ ਬਹੁਤ ਮਦਦ ਕੀਤੀ ਹੈ।ਰਾਹਤ ਸਮੱਗਰੀ ਪਹੁੰਚਾਉਣ ਤੋਂ ਇਲਾਵਾ ਡਿੱਗੇ ਹੋਏ ਘਰਾਂ ਨੂੰ ਮੁੜ ਤੋਂ ਉਸਾਰਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਨਵੇਂ ਘਰ ਵੀ ਬਣਾਏ ਜਾ ਰਹੇ ਹਨ।


ਪਰ ਸਮਾਜ ਸੇਵਾ ‘ਚ ਏਨਾਂ ਯੋਗਦਾਨ ਪਾਉਣ ਦੇ ਬਾਵਜੂਦ ਵੀ ਦਿਲਜੀਤ ਦੋਸਾਂਝ ਉਨ੍ਹਾਂ ਦੇ ਪਿੰਡ ਜੋਗਰ ‘ਚ ਨਹੀਂ ਆਏ।ਬੀਤੇ ਦਿਨੀਂ ਦਿਲਜੀਤ ਦੋਸਾਂਝ ਦਾ ਜਨਮ ਦਿਨ ਸੀ । ਇਸ ਮੌਕੇ ‘ਤੇ ਬਜ਼ੁਰਗ ਬਾਪੂ ਨੇ ਮੀਡੀਆ ਵਾਲਿਆਂ ਨੂੰ ਬੁਲਾ ਕੇ ਨਾ ਸਿਰਫ਼ ਦਿਲਜੀਤ ਦੋਸਾਂਝ ਦਾ ਜਨਮ ਦਿਨ ਮਨਾਇਆ,ਬਲਕਿ ਪਿੰਡ ਜੋਗਰ ‘ਚ ਆਉਣ ਦਾ ਸੁਨੇਹਾ ਵੀ ਦਿੱਤਾ ਹੈ। 


ਦਿਲਜੀਤ ਦੀ ਟੀਮ ਨੇ ਕੀਤੀ ਮਦਦ 

ਦਿਲਜੀਤ ਦੋਸਾਂਝ ਦੀ ਟੀਮ ਨੇ ਹੜ੍ਹਾਂ ਦੇ ਦੌਰਾਨ ਲੋਕਾਂ ਦੀ ਦਿਲ ਖੋਲ੍ਹ ਕੇ ਸੇਵਾ ਕੀਤੀ ਸੀ । ਜਿਸ ਕਿਸੇ ਨੂੰ ਜੋ ਵੀ ਚਾਹੀਦਾ ਸੀ ਉਨ੍ਹਾਂ ਦੀ ਟੀਮ ਦੇ ਵੱਲੋਂ ਮੁੱਹਈਆ ਕਰਵਾਇਆ ਗਿਆ।ਇਸ ਤੋਂ ਇਲਾਵਾ ਦਿਲਜੀਤ ਨੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਸੇਵਾਵਾਂ ਨਿਭਾਈਆਂ ਸਨ ਅਤੇ ਖੁਦ ਵੀ ਅੰਦੋਲਨ ‘ਚ ਪਹੁੰਚੇ ਸਨ।

© Copyright Galactic Television & Communications Pvt. Ltd. 2026. All rights reserved.