ਅੰਮ੍ਰਿਤ ਮਾਨ ਦੀ ਮਾਂ ਦੀ ਅੱਜ ਹੈ ਬਰਸੀ, ਬਰਸੀ ‘ਤੇ ਭਾਵੁਕ ਹੋਇਆ ਛੋਟਾ ਭਰਾ ਲਵਜੋਤ ਮਾਨ

ਮਾਂ ਦੀ ਬੁੱਕਲ ‘ਚ ਬੱਚਾ ਸਭ ਤੋਂ ਜ਼ਿਆਦਾ ਖੁਦ ਨੂੰ ਮਹਿਫੂਜ਼ ਮਹਿਸੂਸ ਕਰਦਾ ਹੈ। ਇਨਸਾਨ ਜ਼ਿੰਦਗੀ ‘ਚ ਭਾਵੇਂ ਕਿਸੇ ਵੀ ਮੁਕਾਮ ‘ਤੇ ਪਹੁੰਚ ਜਾਵੇ ਪਰ ਉਸ ਨੂੰ ਮਾਪਿਆਂ ਦੀ ਕਮੀ ਹਮੇਸ਼ਾ ਹੀ ਮਹਿਸੂਸ ਹੁੰਦੀ ਹੈ। ਅੱਜ ਅੰਮ੍ਰਿਤ ਮਾਨ ਕੋਲ ਦੌਲਤ, ਸ਼ੌਹਰਤ ਸਭ ਕੁਝ ਹੈ, ਪਰ ਮਾਂ ਦੀ ਕਮੀ ਅੱਜ ਵੀ ਉਨ੍ਹਾਂ ਨੂੰ ਮਹਿਸੂਸ ਹੁੰਦੀ ਹੈ। ਅੱਜ ਵੀ ਉਹ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ।

By  Shaminder Kaur Kaler June 30th 2026 11:30 AM

ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ

 ਜਿਸ ਤੋਂ ਛਾਂ ਉਧਾਰੀ ਲੈ ਕੇ ਮਾਂ ਨੇ ਸਵਰਗ ਬਣਾਏ । 

ਜੀ ਹਾਂ ਮਾਂ ਵਰਗੀ ਠੰਢੀ ਛਾਂ ਦੁਨੀਆ ਦੀ ਕਿਸੇ ਵੀ ਜਗ੍ਹਾ ‘ਤੇ ਨਹੀਂ ਮਿਲ ਸਕਦੀ । ਮਾਂ ਦੀ ਬੁੱਕਲ ‘ਚ ਬੱਚਾ ਸਭ ਤੋਂ ਜ਼ਿਆਦਾ ਖੁਦ ਨੂੰ ਮਹਿਫੂਜ਼ ਮਹਿਸੂਸ ਕਰਦਾ ਹੈ। ਇਨਸਾਨ ਜ਼ਿੰਦਗੀ ‘ਚ ਭਾਵੇਂ ਕਿਸੇ ਵੀ ਮੁਕਾਮ ‘ਤੇ ਪਹੁੰਚ ਜਾਵੇ ਪਰ ਉਸ ਨੂੰ ਮਾਪਿਆਂ ਦੀ ਕਮੀ ਹਮੇਸ਼ਾ ਹੀ ਮਹਿਸੂਸ ਹੁੰਦੀ ਹੈ। ਅੱਜ ਅੰਮ੍ਰਿਤ ਮਾਨ ਕੋਲ ਦੌਲਤ, ਸ਼ੌਹਰਤ ਸਭ ਕੁਝ ਹੈ, ਪਰ ਮਾਂ ਦੀ ਕਮੀ ਅੱਜ ਵੀ ਉਨ੍ਹਾਂ ਨੂੰ ਮਹਿਸੂਸ ਹੁੰਦੀ ਹੈ। ਅੱਜ ਵੀ ਉਹ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ।


ਉਹ ਅਕਸਰ ਆਪਣੀ ਮਾਂ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਅੰਮ੍ਰਿਤ ਮਾਨ ਦੀ ਮਾਂ ਦੀ ਅੱਜ ਬਰਸੀ ਹੈ । ਅੱਜ ਉਨ੍ਹਾਂ ਦੀ ਮਾਂ ਦੇ ਦਿਹਾਂਤ ਨੂੰ ਛੇ ਸਾਲ ਹੋ ਚੁੱਕੇ ਹਨ । ਜਿਸ ਤੋਂ ਬਾਅਦ ਉਨ੍ਹਾਂ ਦੇਵ ਭਰਾ ਲਵਜੋਤ ਮਾਨ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਹੈ।ਲਵਜੋਤ ਮਾਨ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ “ਅੱਜ ਛੇ ਸਾਲ ਹੋ ਗਏ ਮਾਂ ਤੁਹਾਨੂੰ ਸਾਡੇ ਤੋਂ ਦੂਰ ਹੋਇਆਂ ਨੂੰ ।


ਮੈਂ ਜ਼ਿੰਦਗੀ ਦੇ ਹਰ ਸਕਿੰਟ ‘ਤੇ ਤੁਹਾਨੂੰ ਮਿਸ ਕਰਦਾ ਹਾਂ।ਮੈਂ ਜਾਣਦਾ ਹਾਂ ਤੁਸੀਂ ਸਾਨੂੰ ਉਤੋਂ ਵੇਖ ਰਹੇ ਹੋ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਮਾਂ ਅਤੇ ਬਹੁਤ ਜ਼ਿਆਦਾ ਮਿਸ ਕਰਦਾ ਹਾਂ’। ਲਵਜੋਤ ਮਾਨ ਦੀ ਇਹ ਪੋਸਟ ਵਾਇਰਲ ਹੋ ਰਹੀ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

ਅੰਮ੍ਰਿਤ ਮਾਨ ਦੀ ਮਾਂ ਨੂੰ ਹੋਇਆ ਸੀ ਕੈਂਸਰ 

 ਅੰਮ੍ਰਿਤ ਮਾਨ ਦੀ ਮਾਂ ਨੂੰ ਕੈਂਸਰ ਹੋ ਗਿਆ ਸੀ ਅਤੇ ਕਾਫੀ ਸਮਾਂ ਉਨ੍ਹਾਂ ਦਾ ਇਲਾਜ ਚੱਲਦਾ ਰਿਹਾ । ਪਰ ਕਾਫੀ ਸਮਾਂ ਇਲਾਜ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੇ ਪਿਤਾ ਵੀ ਸਰਕਾਰੀ ਸਕੂਲ ਚੋਂ ਕੁਝ ਸਮਾਂ ਪਹਿਲਾਂ ਹੀ ਰਿਟਾਇਰ ਹੋਏ ਸਨ ਅਤੇ ਉਹਨਾਂ ਨੇ ਵੀ ਆਪਣੀ ਕਮਾਈ ਚੋਂ ਸਕੂਲ ਦੇ ਲਈ ਕਈ ਕੰਮ ਕਰਵਾਏ ਹਨ। 

© Copyright Galactic Television & Communications Pvt. Ltd. 2026. All rights reserved.