ਅੰਮ੍ਰਿਤ ਮਾਨ ਨੇ ਆਪਣੇ ਭਰਾ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

ਅੰਮ੍ਰਿਤ ਮਾਨ ਦੇ ਛੋਟੇ ਭਰਾ ਦਾ ਅੱਜ ਜਨਮ ਦਿਨ ਹੈ। ਆਪਣੇ ਭਰਾ ਦੇ ਜਨਮ ਦਿਨ ‘ਤੇ ਅੰਮ੍ਰਿਤ ਮਾਨ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ। ਅੰਮ੍ਰਿਤ ਮਾਨ ਨੇ ਆਪਣੇ ਭਰਾ ਦੇ ਲਈ ਇੱਕ ਪੋਸਟ ਵੀ ਲਿਖੀ ਹੈ। ਜਿਸ ‘ਚ ਉਨ੍ਹਾਂ ਨੇ ਆਪਣੇ ਦਿਲ ਦੇ ਜ਼ਜਬਾਤ ਸਾਂਝੇ ਕਰਦੇ ਹੋਏ ਲਿਖਿਆ “ਜਨਮ ਦਿਨ ਦੀਆਂ ਮੁਬਾਰਕਾਂ ਨਿੱਕਿਆ ਲਵਜੋਤ ਮਾਨ।

By  Shaminder Kaur Kaler December 13th 2025 03:11 PM

ਅੰਮ੍ਰਿਤ ਮਾਨ (Amrit Maan) ਦੇ ਛੋਟੇ ਭਰਾ ਦਾ ਅੱਜ ਜਨਮ ਦਿਨ ਹੈ। ਆਪਣੇ ਭਰਾ ਦੇ ਜਨਮ ਦਿਨ ‘ਤੇ ਅੰਮ੍ਰਿਤ ਮਾਨ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ। ਅੰਮ੍ਰਿਤ ਮਾਨ ਨੇ ਆਪਣੇ ਭਰਾ ਦੇ ਲਈ ਇੱਕ ਪੋਸਟ ਵੀ ਲਿਖੀ ਹੈ। ਜਿਸ ‘ਚ ਉਨ੍ਹਾਂ ਨੇ ਆਪਣੇ ਦਿਲ ਦੇ ਜ਼ਜਬਾਤ ਸਾਂਝੇ ਕਰਦੇ ਹੋਏ ਲਿਖਿਆ “ਜਨਮ ਦਿਨ ਦੀਆਂ ਮੁਬਾਰਕਾਂ ਨਿੱਕਿਆ ਲਵਜੋਤ ਮਾਨ।

ਜਾਨ ਵੱਸਦੀ ਆ ਤੇਰੇ ਹਾਸੇ ਵਿੱਚ…ਪ੍ਰਮਾਤਮਾ ਤੇਰੇ ਸਾਰੇ ਸੁਫ਼ਨੇ ਪੂਰੇ ਕਰੇ…ਤੇਰਾ ਵੱਡਾ ਭਰਾ ਤੇਰੇ ਨਾਲ ਹਮੇਸ਼ਾ ਪਹਾੜ ਬਣ ਕੇ ਖੜਿਆ ਰਹੂ”। ਅੰਮ੍ਰਿਤ ਮਾਨ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ । 


ਅੰਮ੍ਰਿਤ ਮਾਨ ਦਾ ਵਰਕ ਫ੍ਰੰਟ 

ਅੰਮ੍ਰਿਤ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ । ਬਤੌਰ ਗੀਤਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅੰਮ੍ਰਿਤ ਮਾਨ ਦੇ ਲਿਖੇ ਕਈ ਹਿੱਟ ਗੀਤ ਵੱਡੇ ਗਾਇਕਾਂ ਨੇ ਗਾਏ ਹਨ । ਗੀਤਾਂ ਤੋਂ ਇਲਾਵਾ ਅੰਮ੍ਰਿਤ ਮਾਨ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਬੰਬ ਜੱਟ, ਦੇਸੀ ਦਾ ਡਰੰਮ,ਬਾਪੂ,ਬੰਬੀਹਾ ਬੋਲੇ,ਮਾਂ ਸਣੇ ਕਈ ਹਿੱਟ ਗੀਤ ਗਾਏ ਹਨ । 


© Copyright Galactic Television & Communications Pvt. Ltd. 2026. All rights reserved.