ਅਮਰਿੰਦਰ ਗਿੱਲ ਦੇ ਫੈਨਸ ਦੇ ਲਈ ਖੁਸ਼ਖਬਰੀ, ਨਵੇਂ ਗੀਤ ‘ਕੌਫੀ’ ਦੇ ਨਾਲ ਦਰਸ਼ਕਾਂ ‘ਚ ਹੋਣਗੇ ਹਾਜ਼ਰ

ਅਮਰਿੰਦਰ ਗਿੱਲ ਦੇ ਫੈਨਸ ਦੇ ਲਈ ਖੁਸ਼ਖਬਰੀ ਹੈ। ਉਹ ਇਹ ਹੈ ਲਿਕ ਗਾਇਕ ਜਲਦ ਹੀ ਆਪਣੇ ਫੈਨਸ ਦੇ ਲਈ ਨਵੇਂ ਗੀਤ “ਕੌਫੀ” ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਗੀਤ ਨੂੰ ਲੈ ਕੇ ਅਮਰਿੰਦਰ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਛੋਟਾ ਜਿਹਾ ਕਲਿੱਪ ਵੀ ਸਾਂਝਾ ਕੀਤਾ ਹੈ।

By  Shaminder Kaur Kaler June 25th 2026 01:00 PM

ਅਮਰਿੰਦਰ ਗਿੱਲ ਦੇ ਫੈਨਸ ਦੇ ਲਈ ਖੁਸ਼ਖਬਰੀ ਹੈ। ਉਹ ਇਹ ਹੈ ਲਿਕ ਗਾਇਕ ਜਲਦ ਹੀ ਆਪਣੇ ਫੈਨਸ ਦੇ ਲਈ ਨਵੇਂ ਗੀਤ “ਕੌਫੀ” ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਗੀਤ ਨੂੰ ਲੈ ਕੇ ਅਮਰਿੰਦਰ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਛੋਟਾ ਜਿਹਾ ਕਲਿੱਪ ਵੀ ਸਾਂਝਾ ਕੀਤਾ ਹੈ। ਜਿਸ ‘ਚ ‘ਕੌਫੀ’ ਗੀਤ ਦੀ ਛੋਟੀ ਜਿਹੀ ਝਲਕ ਵਿਖਾਈ ਗਈ ਹੈ।


ਅਮਰਿੰਦਰ ਗਿੱਲ ਦੇ ਫੈਨਸ ਵੀ ਇਸ ਗੀਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।ਅਮਰਿੰਦਰ ਗਿੱਲ ਅਕਸਰ ਅਚਾਨਕ ਹੀ ਆਪਣੇ ਗੀਤ ਦੇ ਬਾਰੇ ਅਨਾਊਂਸ ਕਰ ਦਿੰਦੇ ਹਨ । ਉਸ ਤੋਂ ਪਹਿਲਾਂ ਨਾ ਤਾਂ ਉਹ ਗਾਣੇ ਦਾ ਪੋਸਟਰ ਜਾਰੀ ਕਰਦੇ ਹਨ ਅਤੇ ਨਾ ਹੀ ਕਦੇ ਉਨ੍ਹਾਂ ਨੇ ਆਪਣੀ ਕਿਸੇ ਫ਼ਿਲਮ ਦੀ ਹੀ ਪ੍ਰਮੋਸ਼ਨ ਕੀਤੀ ਹੈ। 

ਅਮਰਿੰਦਰ ਗਿੱਲ ਦਾ ਵਰਕ ਫ੍ਰੰਟ 

ਅਮਰਿੰਦਰ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਬਤੌਰ ਗਾਇਕ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹੁਣ ਤੱਕ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਅਮਰਿੰਦਰ ਗਿੱਲ ਆਖਰੀ ਵਾਰ ਫ਼ਿਲਮ ‘ਮਿੱਤਰਾਂ ਦਾ ਚੱਲਿਆ ਟਰੱਕ ਨੀ’ ‘ਚ ਨਜ਼ਰ ਆਏ ਸਨ। ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । 

© Copyright Galactic Television & Communications Pvt. Ltd. 2026. All rights reserved.