ਦੁਬਈ ‘ਚ ਫਸਿਆ ਐਮੀ ਵਿਰਕ ਦਾ ਪਰਿਵਾਰ, ਅਦਾਕਾਰ ਦੀ ਧੀ ਨੇ ਲਿਖਿਆ ਭਾਵੁਕ ਨੋਟ

ਅਮਰੀਕਾ ਤੇ ਇਜ਼ਰਾਈਲ ਦੇ ਵੱਲੋਂ ਹਾਲ ਹੀ ‘ਚ ਈਰਾਨ ‘ਤੇ ਕੀਤੇ ਗਏ ਹਮਲੇ ਦਾ ਅਸਰ ਅਰਬ ਅਮੀਰਾਤ ਦੇ ਦੁਬਈ ‘ਚ ਵੀ ਵੇਖਣ ਨੂੰ ਮਿਲ ਰਿਹਾ ਹੈ ।ਕਈ ਬਾਲੀਵੁੱਡ ਤੇ ਪੰਜਾਬੀ ਸਿਤਾਰੇ ਵੀ ਦੁਬਈ ‘ਚ ਫਸੇ ਹੋਏ ਹਨ।ਉਨ੍ਹਾਂ ਵਿੱਚੋਂ ਪੰਜਾਬੀ ਗਾਇਕ ਐਮੀ ਵਿਰਕ ਦਾ ਪਰਿਵਾਰ ਵੀ ਸ਼ਾਮਿਲ ਹੈ।ਜਿਸ ਬਾਰੇ ਗਾਇਕ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ।

By  Shaminder Kaur Kaler March 2nd 2026 06:00 PM

ਅਮਰੀਕਾ ਤੇ ਇਜ਼ਰਾਈਲ ਦੇ ਵੱਲੋਂ ਹਾਲ ਹੀ ‘ਚ ਈਰਾਨ ‘ਤੇ ਕੀਤੇ ਗਏ ਹਮਲੇ  ਦਾ ਅਸਰ ਅਰਬ ਅਮੀਰਾਤ ਦੇ ਦੁਬਈ ‘ਚ ਵੀ ਵੇਖਣ ਨੂੰ ਮਿਲ ਰਿਹਾ ਹੈ ।ਕਈ ਬਾਲੀਵੁੱਡ ਤੇ ਪੰਜਾਬੀ ਸਿਤਾਰੇ ਵੀ ਦੁਬਈ ‘ਚ ਫਸੇ ਹੋਏ ਹਨ।ਉਨ੍ਹਾਂ ਵਿੱਚੋਂ ਪੰਜਾਬੀ ਗਾਇਕ ਐਮੀ ਵਿਰਕ (Ammy Virk) ਦਾ ਪਰਿਵਾਰ ਵੀ ਸ਼ਾਮਿਲ ਹੈ।ਜਿਸ ਬਾਰੇ ਗਾਇਕ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ। ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਆਪਣੀ ਧੀ ਦੇ ਵੱਲੋਂ ਸਾਂਝਾ ਕੀਤਾ ਸੁਨੇਹਾ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।ਜਿਸ ‘ਚ ਲਿਖਿਆ “ਯੂਏਈ ਦੇ ਹਾਲਾਤ ਮੇਰੇ ਦਿਲ ‘ਤੇ ਭਾਰੀ ਪੈ ਰਹੇ ਹਨ ।


ਮੇਰੀ ਪਤਨੀ ਤੇ ਛੇ ਸਾਲ ਦੀ ਮੇਰੀ ਧੀ ਉੱਥੇ ਮੌਜੂਦ ਹਨ।ਅਜਿਹੇ ‘ਚ ਇੱਕ ਪਤੀ ਤੇ ਪਿਤਾ ਦੇ ਦੌਰ ‘ਤੇ ਭਾਵਨਾਵਾਂ ਤੇ ਤਣਾਅ ‘ਤੇ ਕਾਬੂ ਕਰ ਪਾਉਣਾ ਅਸੰਭਵ ਹੈ।ਅਦਾਕਾਰ ਦੀ ਧੀ ਨੇ ਲਿਖਿਆ ‘ਪਾਪਾ ਜੇ ਕੁਝ ਹੋਇਆ ਤਾਂ ਮੈਂ ਆਪਣੇ ਬਿਸਤਰੇ ਹੇਠਾਂ ਛਿਪ ਜਾਵਾਂਗੀ। ਮੈਂ ਇੱਕ ਮਜ਼ਬੂਤ ਕੁੜੀ ਹਾਂ ਪਾਪਾ, ਚਿੰਤਾ ਨਾ ਕਰੋ”। ਇਸ ਸੁਨੇਹੇ ਨੂੰ ਵੇਖ ਕੇ ਐਮੀ ਵਿਰਕ ਭਾਵੁਕ ਹਨ । 

 

 ਮਨੋਰੰਜਨ ਜਗਤ ਦੇ ਕਈ ਸਿਤਾਰੇ ਫਸੇ 

ਐਮੀ ਵਿਰਕ ਦੀ ਪਤਨੀ ਤੇ ਧੀ ਤੋਂ ਇਲਾਵਾ ਮਨੋਰੰਜਨ ਜਗਤ ਦੇ ਹੋਰ ਕਈ ਸਿਤਾਰੇ ਵੀ ਦੁਬਈ ‘ਚ ਫਸੇ ਹੋਏ ਹਨ । ਜਿਸ ‘ਚ ਅਜੀਤ ਕੁਮਾਰ, ਵਿਸ਼ਨੂੰ ਮਾਂਚੂ, ਸੋਨਲ ਚੌਹਾਨ ਅਤੇ ਨਰਗਿਸ ਫਾਖਰੀ ਵਰਗੇ ਸਿਤਾਰੇ ਫਸੇ ਹੋਏ ਹਨ । 


ਐਮੀ ਵਿਰਕ ਦਾ ਵਰਕ ਫ੍ਰੰਟ 

ਐਮੀ ਵਿਰਕ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਗਾਇਕੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਦੀ ਅਦਾਕਾਰੀ ਨੂੰ ਵੀ ਪਸੰਦ ਕੀਤਾ ਗਿਆ ਸੀ । 

© Copyright Galactic Television & Communications Pvt. Ltd. 2026. All rights reserved.