ਗੁਰਪ੍ਰੀਤ ਭੰਗੂ ਦੇ ਘਰ ਅਫਸੋਸ ਜਤਾਉਣ ਦੇ ਲਈ ਪਹੁੰਚੇ ਐਮੀ ਵਿਰਕ, ਵੀਡੀਓ ਆਇਆ ਸਾਹਮਣੇ
ਮਲਕੀਤ ਰੌਣੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕ ਤੇ ਅਦਾਕਾਰ ਐਮੀ ਵਿਰਕ ਨਜ਼ਰ ਆ ਰਹੇ ਹਨ। ਐਮੀ ਵਿਰਕ ਗੁਰਪ੍ਰੀਤ ਭੰਗੂ ਦੇ ਘਰ ਉਨ੍ਹਾਂ ਦੇ ਪਤੀ ਦੇ ਦਿਹਾਂਤ ‘ਤੇ ਅਫਸੋਸ ਜਤਾਉਣ ਦੇ ਲਈ ਪਹੁੰਚੇ ਸਨ।ਗੁਰਪ੍ਰੀਤ ਭੰਗੂ ਦਾ ਪਤੀ ਬਾਗੀ ਭੰਗੂ ਵੀ ਇਸ ਮੌਕੇ ਮੌਜੂਦ ਰਿਹਾ ।

ਸੋਸ਼ਲ ਮੀਡੀਆ ‘ਤੇ ਦੋਵਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਬੀਤੇ ਦਿਨੀਂ ਗੁਰਪ੍ਰੀਤ ਭੰਗੂ ਦੇ ਪਤੀ ਸਵਰਨ ਸਿੰਘ ਭੰਗੂ ਦਾ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦੀਆਂ ਅੰਤਿਮ ਰਸਮਾਂ ‘ਚ ਵੀ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ।
ਸਵਰਨ ਸਿੰਘ ਭੰਗੂ ਸਨ ਪੱਤਰਕਾਰ ਤੇ ਸਮਾਜ ਸੇਵੀ
ਸਵਰਨ ਸਿੰਘ ਭੰਗੂ ਪ੍ਰਸਿੱਧ ਪੱਤਰਕਾਰ ਹੋਣ ਦੇ ਨਾਲ-ਨਾਲ ਸਮਾਜ ਸੇਵੀ ਸਨ। ਸਵਰਨ ਸਿੰਘ ਭੰਗੂ ਨੇ ਆਪਣਾ ਪੂਰਾ ਜੀਵਨ ਸਮਾਜ ਦੇ ਲੇਖੇ ਲਾ ਦਿੱਤਾ ਸੀ । ਜ਼ਰੂਰਤਮੰਦਾਂ ਦੀ ਮਦਦ ਕਰਨੀ ਹੋਵੀ, ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਕੰਮ ਹੋਵੇ ਜਾਂ ਫਿਰ ਸਮਾਜ ਪ੍ਰਤੀ ਕੋਈ ਹੋਰ ਫਰਜ਼ ਨਿਭਾਉਣਾ ਹੋਵੇ ਤਾਂ ਸਵਰਨ ਭੰਗੂ ਦਾ ਨਾਮ ਪਹਿਲੀ ਕਤਾਰ ‘ਚ ਆਉਂਦਾ ਹੈ।ਪਰ ਅਫਸੋਸ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਉਨ੍ਹਾਂ ਨੂੰ ਆਪਣੀ ਜਵਾਨ ਗਵਾਉਣੀ ਪਈ । ਉਹ ਰਾਤ ਸਮੇਂ ਸਾਈਕਲ ਤੇ ਆਪਣੇ ਘਰ ਤੋਂ ਨਿਕਲੇ ਤਾਂ ਇੱਕ ਨਾਲੇ ‘ਚ ਜਾ ਡਿੱਗੇ । ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ । ਨਾਲੇ ਦੇ ਕਿਨਾਰਿਆਂ ‘ਤੇ ਕੋਈ ਵੀ ਗਰਿੱਲ ਨਹੀਂ ਸੀ ਲੱਗੀ , ਲਾਈਟ ਨਾ ਹੋਣ ਕਾਰਨ ਸਵਰਨ ਸਿੰਘ ਭੰਗੂ ਸਾਈਕਲ ਸਮੇਤ ਨਾਲੇ ‘ਚ ਜਾ ਡਿੱਗੇ ਸਨ ।